PreetNama
ਸਿਹਤ/Health

ਕੋਰੋਨਾ ਵਾਇਰਸ: ਭਾਰਤ ‘ਚ ਕੋਰੋਨਾ ਦਾ ਸਿਖਰ, ਇੱਕੋ ਦਿਨ 97,000 ਦੇ ਕਰੀਬ ਨਵੇਂ ਕੇਸ, 1200 ਤੋਂ ਜ਼ਿਆਦਾ ਮੌਤਾਂ

ਨਵੀਂ ਦਿੱਲੀ: ਦੁਨੀਆਂ ‘ਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਕੇਸ ਭਾਰਤ ‘ਚ ਵਧ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 96 ਹਜ਼ਾਰ, 551 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 1209 ਲੋਕਾਂ ਦੀ ਮੌਤ ਹੋਈ ਹੈ। ਦੇਸ਼ ‘ਚ ਦੋ ਸਤੰਬਰ ਤੋਂ ਰੋਜ਼ਾਨਾ ਇੱਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 45 ਲੱਖ, 62 ਹਜ਼ਾਰ, 415 ਹੋ ਗਈ ਹੈ। ਇਨ੍ਹਾਂ ‘ਚੋਂ 76,271 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਗਿਣਤੀ 9 ਲੱਖ, 43 ਹਜ਼ਾਰ, 80 ਹੋ ਗਈ ਹੈ। ਜਦਕਿ 35 ਲੱਖ, 42 ਹਜ਼ਾਰ, 663 ਲੋਕ ਠੀਕ ਹੋ ਚੁੱਕੇ ਹਨ।

ਵਾਇਰਸ ਦੇ ਐਕਟਿਵ ਮਾਮਲਿਆਂ ਦੇ ਮੁਕਾਬਲੇ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ ਕਰੀਬ ਤਿੰਨ ਗੁਣਾ ਹੈ। ਦੇਸ਼ ਚ ਕੁੱਲ ਕੋਰੋਨਾ ਮਰੀਜ਼ਾਂ ‘ਚੋਂ 74 ਫੀਸਦ ਮਰੀਜ਼ ਸਿਰਫ 9 ਸੂਬਿਆਂ ‘ਚੋਂ ਹਨ।

Related posts

ਖਾਦਾਂ ਤੇ ਕੀਟਨਾਸ਼ਕਾਂ ਬਗੈਰ ਵੀ ਖੇਤੀ ਸੰਭਵ, ਆਖਰ ਔਰਤ ਨੇ ਸਿੱਧ ਕਰ ਹੀ ਵਿਖਾਇਆ

On Punjab

ਵਾਲ਼ ਝੜਨ ਤੇ ਸਿਕਰੀ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਬਣਾਓ ਇਹ 5 ਅਸਰਦਾਰ ਹੇਅਰ ਮਾਸਕ

On Punjab

ਸੇਬ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ …

On Punjab