59.23 F
New York, US
May 16, 2024
PreetNama
ਖੇਡ-ਜਗਤ/Sports News

ਕੋਰੋਨਾ ਵਾਇਰਸ ਦੇ ਖਤਰੇ ‘ਚ ਸ਼ੁਰੂ ਹੋਈ ਫੁੱਟਬਾਲ ਲੀਗ, ਖਿਡਾਰੀਆਂ ਤੇ ਦਰਸ਼ਕਾਂ ਦੀ ਸਿਹਤ ਰੱਬ ਭਰੋਸੇ

Football League Under Risk : ਕੋਰੋਨਾ ਵਾਇਰਸ ਦੇ ਕਾਰਨ ਸਾਰੀਆਂ ਕਿਸਮਾਂ ਦੀਆਂ ਖੇਡਾਂ ਪ੍ਰਭਾਵਿਤ ਹੋਇਆ ਹਨ। ਕ੍ਰਿਕਟ, ਫੁੱਟਬਾਲ ਵਰਗੀਆਂ ਵੱਡੀਆਂ ਖੇਡਾਂ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਦੁਨੀਆਂ ਭਰ ‘ਚ ਹਰ ਖੇਡ ਤੇ ਟੂਰਨਾਮੈਂਟ ਪੂਰੀ ਤਰ੍ਹਾਂ ਰੋਕ ਦਿੱਤੇ ਗਏ ਹਨ। ਸਾਰੇ ਵੱਡੇ ਫੁੱਟਬਾਲ ਲੀਗ, ਕ੍ਰਿਕਟ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ ਹਨ, ਪਰ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਅਜਿਹਾ ਦੇਸ਼ ਹੈ ਜਿਸ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਬਾਵਜੂਦ ਆਪਣੇ ਦੇਸ਼ ‘ਚ ਇਕ ਫੁੱਟਬਾਲ ਲੀਗ ਦੀ ਸ਼ੁਰੂਆਤ ਕੀਤੀ ਹੈ। ਬੇਲਾਰੂਸ ਨੇ ਬੇਲਾਰੂਸਿਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਕਰ ਦਿੱਤੀ ਹੈ।

ਵੀਰਵਾਰ ਤੋਂ Belarusian Premier League ਦੀ ਸ਼ੁਰੂਆਤ ਬੇਲਾਰੂਸ ਦੀ ਰਾਜਧਾਨੀ ਮਿੰਸਕ ‘ਚ ਹੋਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮੈਚ ਦਰਸ਼ਕਾਂ ਦੀ ਮੌਜੂਦਗੀ ‘ਚ ਸ਼ੁਰੂ ਕੀਤਾ ਗਿਆ ਹੈ। ਇਹ ਵੀ ਨਹੀਂ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕ ਬੇਲਾਰੂਸ ‘ਚ ਨਹੀਂ ਮਿਲੇ ਹਨ, ਪਰ ਫੁੱਟਬਾਲ ਫੈਡਰੇਸ਼ਨ ਆਫ ਬੇਲਾਰੂਸ (ਬੀਐਫਐਫ) ਦਾ ਕਹਿਣਾ ਹੈ ਕਿ ਲੀਗ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਦੇਸ਼ ‘ਚ ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ‘ਚ ਹੈ।

ਬੇਲਾਰੂਸ ਫੁਟਬਾਲ ਫੈਡਰੇਸ਼ਨ ਦੇ ਚੇਅਰਮੈਨ ਵਲਾਦੀਮੀਰ ਬਾਜ਼ਾਨੋਵ (Vladimir Bazanov) ਦਾ ਕਹਿਣਾ ਹੈ ਕਿ ਲੀਗ ਦੇ ਮੁਕਾਬਲੇ ਆਪਣੇ ਤੈਅ ਸਮੇਂ ਦੇ ਅਨੁਸਾਰ ਹੋਣਗੇ ਕਿਉਂਕਿ ਦੇਸ਼ ‘ਚ ਸਥਿਤੀ ਕੰਟਰੋਲ ‘ਚ ਹੈ। ਬਾਜ਼ਾਨੋਵ ਨੇ ਕਿਹਾ ਹੈ ਕੀ ਕਾਰਨ ਹੈ ਕਿ ਸਾਨੂੰ ਇਸ ਲੀਗ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ? ਕੀ ਦੇਸ਼ ‘ਚ ਐਮਰਜੈਂਸੀ ਲਾਗੂ ਕੀਤੀ ਗਈ ਹੈ? ਇੱਥੇ ਕੋਈ ਗੰਭੀਰ ਸਥਿਤੀ ਨਹੀਂ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸਮੇਂ ਦੇ ਨਾਲਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਫੁੱਟਬਾਲ ਦੀਆਂ ਸਾਰੀਆਂ ਲੀਗਾਂ ਯੂਰਪ ‘ਚ ਬੰਦ ਕਰ ਦਿੱਤੀਆਂ ਗਈਆਂ ਹਨ, ਯੂਰਪ, ਪ੍ਰੀਮੀਅਰ ਲੀਗ, ਚੈਂਪੀਅਨਜ਼ ਲੀਗ, ਯੂਰੋ ਕੱਪ, ਯੂਰਪ ਲੀਗ, ਲਾਲੀਗਾ, ਐਫਏ ਕੱਪ ਤੇ ਸਾਰੇ ਘਰੇਲੂ ਟੂਰਨਾਮੈਂਟ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੇ ਗਏ ਹਨ, ਜਾਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਉਸੇ ਸਮੇਂ ਬੀਬੀਐਫ ਦਾ ਕਹਿਣਾ ਹੈ ਕਿ ਯੂਰਪ ‘ਚ ਸਾਰੇ ਮੈਚ ਖਾਲੀ ਸਟੇਡੀਅਮ ‘ਚ ਆਯੋਜਿਤ ਕੀਤੇ ਗਏ ਹਨ, ਪਰ ਪ੍ਰਸ਼ੰਸਕ ਸਟੇਡੀਅਮ ਦੇ ਬਾਹਰ ਇਕੱਠੇ ਹੋ ਜਾਂਦੇ ਹਨ। ਬੇਲਾਰੂਸ ‘ਚ ਕੋਰੋਨਾ ਵਾਇਰਸ ਦੇ 51 ਮਾਮਲੇ ਸਾਹਮਣੇ ਆਏ ਹਨ, ਪਰ ਇੱਕ ਵੀ ਮੌਤ ਨਹੀਂ ਹੋਈ ਹੈ। ਦੂਜੇ ਦੇਸ਼ ਤੋਂ ਵਾਪਿਸ ਆਏ ਖਿਡਾਰੀਆਂ ਨੂੰ 14 ਦਿਨਾਂ ਲਈ ਵੱਖ ਰੱਖਿਆ ਜਾ ਰਿਹਾ ਹੈ।

Related posts

ਭਾਰਤੀ ਹਾਕੀ ਟੀਮ : ਏਸ਼ੀਅਨ ਚੈਂਪੀਅਨ ਟਰਾਫੀ ’ਤੇ ਨਿਸ਼ਾਨਾ

On Punjab

ਮੁੰਬਈ ਟੈਸਟ ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ, ਟੈਸਟ ਸੀਰੀਜ਼ ਵੀ ਕੀਤੀ ਆਪਣੇ ਨਾਂ

On Punjab

ਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’

On Punjab