PreetNama
ਖਾਸ-ਖਬਰਾਂ/Important News

ਕੋਰੋਨਾ ਵਾਇਰਸ: ਅਮਰੀਕਾ ‘ਚ ਮਹਾਮਾਰੀ ਦਾ ਭਿਆਨਕ ਰੂਪ, 22 ਲੱਖ ਤੋਂ ਵਧੇ ਮਾਮਲੇ

ਵਾਸ਼ਿੰਗਟਨ: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ‘ਚ ਮਹਾਮਾਰੀ ਲਗਾਤਾਰ ਭਿਆਨਕ ਰੂਪ ਧਾਰ ਰਹੀ ਹੈ। ਬੁੱਧਵਾਰ 25,557 ਨਵੇਂ ਮਾਮਲੇ ਸਾਹਮਣੇ ਆਏ ਅਤੇ 809 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਕੁੱਲ 22 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਲਾਗ ਤੋਂ ਪੀੜਤ ਹੋ ਚੁੱਕੇ ਹਨ।

ਵਰਲਡੋਮੀਟਰ ਮੁਤਾਬਕ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਸਵੇਰ ਤਕ ਵਧ ਕੇ 22,33,000 ਦਾ ਅੰਕੜਾ ਪਾਰ ਕਰ ਗਈ। ਇਸ ਦੌਰਾਨ 01,19,941 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 09,15000 ਲੋਕ ਠੀਕ ਵੀ ਹੋਏ ਹਨ।

ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਸਭ ਤੋਂ ਜ਼ਿਆਦਾ 406,367 ਕੇਸ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ‘ਚ ਹੀ 31,046 ਲੋਕ ਮਾਰੇ ਗਏ ਹਨ। ਇਸ ਤੋਂ ਬਾਅਦ ਨਿਊ ਜਰਸੀ ‘ਚ 170,599 ਕੋਰੋਨਾ ਮਰੀਜ਼ਾਂ ‘ਚੋਂ 12,891 ਲੋਕਾਂ ਦੀ ਮੌਤ ਹੋ ਗਈ।

Related posts

ਫਰੀਦਕੋਟ: ਜੀਵਨ ਭਰ ਦੀ ਬੱਚਤ ਲੈ ਕੇ ਫਰਾਰ ਹੋਇਆ SBI ਦਾ ਕਲਰਕ

On Punjab

ਪੰਜਾਬ ਦੇ ਉੱਘੇ ਅਕਾਦਮੀਸ਼ੀਅਨ ਡਾ. ਖੇਮ ਸਿੰਘ ਗਿੱਲ ਦਾ ਦਿਹਾਂਤ

On Punjab

ਚਾਹ ਵਾਲੇ ਤੋਂ ਲੈ ਕੇ ਹੁਣ ਪੀਐਮ ਬਣੇ ਮੋਦੀ ਕਿੰਨੇ ਅਮੀਰ? ਜਾਣੋ ਮੋਦੀ ‘ਤੇ ਚੱਲਦੇ ਕਿੰਨੇ ਕੇਸ

On Punjab