PreetNama
ਖਾਸ-ਖਬਰਾਂ/Important News

ਕੋਰੋਨਾ ਰਾਹਤ ਪੈਕੇਜ ‘ਚ ਵਾਧੇ ਦਾ ਬਿੱਲ ਅਮਰੀਕੀ ਸੰਸਦ ‘ਚ ਪਾਸ

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ‘ਤੇ ਡੈਮੋਕ੍ਰੇਟ ਦੇ ਕੰਟਰੋਲ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ ਮੋਹਰ ਲਗਾ ਦਿੱਤੀ ਹੈ। ਦਰਅਸਲ, ਉਨ੍ਹਾਂ ਨੇ ਅਮਰੀਕੀਆਂ ਲਈ ਕੋਰੋਨਾ ਰਾਹਤ ਪੈਕੇਜ ਨੂੰ 600 ਡਾਲਰ ਤੋਂ ਵਧਾ ਕੇ ਦੋ ਹਜ਼ਾਰ ਡਾਲਰ ਕਰਨ ਦੀ ਗੱਲ ਕਹੀ ਸੀ। ਸੋਮਵਾਰ ਨੂੰ ਸਦਨ ਵਿਚ 134 ਦੇ ਮੁਕਾਬਲੇ 275 ਵੋਟਾਂ ਨਾਲ ‘ਦ ਕੇਅਰਿੰਗ ਫਾਰ ਅਮਰੀਕਨ ਵਿਦ ਸਪਲੀਮੈਂਟਲ ਹੈਲਪ’ (ਸੀਏਐੱਸਐੱਚ) ਐਕਟ 2020 ਨੂੰ ਪਾਸ ਕਰ ਦਿੱਤਾ। ਪ੍ਰਸਤਾਵ ਦੇ ਪੱਖ ਵਿਚ 231 ਡੈਮੋਕ੍ਰੇਟ ਅਤੇ 44 ਰਿਪਬਲਿਕਨ ਨੇ ਵੋਟ ਦਿੱਤਾ।

ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਅਸੀਂ ਉਪਭੋਗਤਾਵਾਦੀ ਅਰਥਚਾਰਾ ਹਾਂ। ਅਮਰੀਕੀ ਨਾਗਰਿਕਾਂ ਦੇ ਹੱਥਾਂ ਵਿਚ ਧਨ ਦੇਣ ਨਾਲ ਸਾਡੇ ਅਰਥਚਾਰੇ ਨੂੰ ਰਫ਼ਤਾਰ ਮਿਲੇਗੀ। ਪੇਲੋਸੀ ਨੇ ਭਾਰੀ ਬਹੁਮਤ ਤੋਂ ਰਾਹਤ ਪੈਕੇਜ ਵਿਚ ਵਾਧੇ ਸਬੰਧੀ ਬਿੱਲ ਦੇ ਪਾਸ ਹੋਣ ‘ਤੇ ਖ਼ੁਸ਼ੀ ਪ੍ਰਗਟਾਈ। ਸਦਨ ਅਤੇ ਰਾਸ਼ਟਰਪਤੀ ਇਸ ਮੁੱਦੇ ‘ਤੇ ਪੂਰੀ ਤਰ੍ਹਾਂ ਨਾਲ ਇਕ ਹਨ ਅਤੇ ਸਾਨੂੰ ਆਰਥਿਕ ਦਿੱਕਤਾਂ ਨਾਲ ਜੂਝ ਰਹੇ ਲੋਕਾਂ ਨੂੰ ਦੋ ਹਜ਼ਾਰ ਅਮਰੀਕੀ ਡਾਲਰ ਦਾ ਚੈੱਕ ਦੇਣਾ ਹੋਵੇਗਾ। ਦੱਸਣਯੋਗ ਹੈ ਕਿ ਸ਼ੁਰੂਆਤ ਵਿਚ ਟਰੰਪ ਨੇ ਕੋਰੋਨਾ ਰਾਹਤ ਪੈਕੇਜ ਦੀ ਰਾਸ਼ੀ ਵਧਾਉਣ ਦੇ ਨਾਲ ਹੀ ਹੋਰ ਸਵਾਲ ਚੁੱਕਦੇ ਹੋਏ ਇਸ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਦਬਾਅ ਕਾਰਨ ਉਨ੍ਹਾਂ ਨੇ ਇਸ ‘ਤੇ ਦਸਤਖ਼ਤ ਕਰ ਦਿੱਤੇ ਸਨ। ਬਿੱਲ ਵਿਚ ਅਧਿਕਤਰ ਅਮਰੀਕੀਆਂ ਲਈ 600 ਡਾਲਰ ਦੇ ਭੁਗਤਾਨ ਦੀ ਵਿਵਸਥਾ ਕੀਤੀ ਗਈ ਸੀ ਪ੍ਰੰਤੂ ਟਰੰਪ ਦਾ ਕਹਿਣਾ ਸੀ ਕਿ ਉਹ ਸੰਸਦ ਤੋਂ ਇਸ ਵਿਚ ਸੋਧ ਕਰਨ ਅਤੇ ਇਕ ਜੋੜੇ ਲਈ 600 ਡਾਲਰ ਦੀ ਅਤਿਅੰਤ ਘੱਟ ਰਾਸ਼ੀ ਨੂੰ ਵਧਾ ਕੇ 2,000 ਜਾਂ 4,000 ਡਾਲਰ ਕਰਨ ਨੂੰ ਕਹਿਣਗੇ।
Also Read

Related posts

ਰਾਸ਼ਟਰਪਤੀ ਬਣਨ ਤੋਂ ਬਾਅਦ ਘੱਟ ਹੋਈ ਬਾਈਡਨ ਜੋੜੇ ਦੀ ਇਨਕਮ, ਜਾਣੋ ਇਸ ਸਾਲ ਕਿੰਨੀ ਹੋਈ ਕਮਾਈ ਤੇ ਕਿੰਨਾ ਦਿੱਤਾ ਟੈਕਸ

On Punjab

Mexico Earthquake : ਮੈਕਸੀਕੋ ਵਿੱਚ ਫਿਰ ਆਇਆ ਭੂਚਾਲ, 7.6 ਤੀਬਰਤਾ, ​​ਭਾਰੀ ਨੁਕਸਾਨ, ਸੁਨਾਮੀ ਅਲਰਟ

On Punjab

ਕਬੱਡੀ ਖਿਡਾਰੀ ਕਤਲ ਮਾਮਲੇ ’ਚ ਇੱਕ ਮੁਲਜ਼ਮ ਕਾਬੂ

On Punjab