PreetNama
ਖਾਸ-ਖਬਰਾਂ/Important News

ਕੋਰੋਨਾ ਦੇ ਚੱਲਦਿਆਂ ਟਲ਼ਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਦੌਰਾ, 26 ਅਪ੍ਰੈਲ ਨੂੰ ਆਉਣ ਵਾਲੇ ਸਨ ਦਿੱਲੀ

ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਬਿਟ੍ਰੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਦੌਰਾ ਫਿਲਹਾਲ ਟਲ਼ ਗਿਆ ਹੈ। ਬੋਰਿਸ ਜੌਨਸਨ 26 ਅਪ੍ਰੈਲ ਨੂੰ ਦਿੱਲੀ ਆਉਣ ਵਾਲੇ ਸਨ। ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਆਪਣੀ ਸਹਿਮਤੀ ਤੋਂ ਤੈਅ ਕੀਤਾ ਗਿਆ ਹੈ ਕਿ ਯੂਨਾਈਟੇਡ ਕਿੰਗਡਮ ਦੇ ਪ੍ਰਧਾਨ ਮੰਤਰੀ ਅਗਲੇ ਹਫ਼ਤੇ ਭਾਰਤ ਨਹੀਂ ਆਉਣਗੇ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, ਭਾਰਤ ‘ਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ, ਆਪਸੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਕਿ ਯੂਨਾਈਟੇਡ ਕਿੰਗਡਮ ਦੇ ਪ੍ਰਧਾਨ ਮੰਤਰੀ ਅਗਲੇ ਹਫ਼ਤੇ ਭਾਰਤ ਦੇ ਦੌਰੇ ‘ਤੇ ਨਹੀਂ ਆਉਣਗੇ। ਦੋਵਾਂ ਧਿਰਾਂ ਆਉਣ ਵਾਲੇ ਦਿਨਾਂ ‘ਚ ਭਾਰਤ-ਬ੍ਰਿਟੇਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਰਚੁਅਲ ਬੈਠਕ ਕਰਨਗੇ।

ਇਸ ਤੋਂ ਪਹਿਲਾਂ ਵਿਰੋਧੀ ਲੇਬਰ ਪਾਰਟੀ ਨੇ ਵੀ ਜੌਨਸਨ ਤੋਂ ਐਤਵਾਰ ਨੂੰ ਹੋਣ ਵਾਲੀ ਭਾਰਤ ਯਾਤਰਾ ਨੂੰ ਟ਼ਾਲਣ ਦੀ ਅਪੀਲ ਕੀਤੀ ਸੀ। ਵਿਰੋਧੀ ਪਾਰਟੀ ਨੇ ਕਿਹਾ ਕਿ ਬ੍ਰਿਟੇਨ ‘ਚ ਡਬਲ ਮਿਊਟੇਂਟ ਵਾਲਾ ਭਾਰਤੀ ਵੈਰੀਐਂਟ ਮਿਲਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਅਜੇ ਯਾਤਰਾ ਟਾਲ ਦੇਣੀ ਚਾਹੀਦੀ।

Related posts

ਮੁਕਾਬਲੇ ’ਚ ਸਿਖਰਲੇ ਮਾਓਵਾਦੀ ਬਸਾਵਰਾਜੂ ਸਣੇ 27 ਨਕਸਲੀ ਹਲਾਕ

On Punjab

ਨਵਲਨੀ ਸਮਰਥਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ਪੁਤਿਨ ਸਰਕਾਰ : ਅਮਰੀਕਾ

On Punjab

ਮੈਲਬਰਨ ‘ਚ ਹਾਕੀ ਕੱਪ 23 ਤੋਂ 25 ਸਤੰਬਰ ਤੱਕ, ਉਲੰਪੀਅਨ ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ‘ਚ ਕਰਨਗੇ ਸ਼ਿਰਕਤ

On Punjab