80.28 F
New York, US
July 29, 2025
PreetNama
ਖਾਸ-ਖਬਰਾਂ/Important News

ਕੋਰੋਨਾ ਦੀ ਵੈਕਸੀਨ ਤਿਆਰ ਹੋ ਕੇ ਆਵੇਗੀ, ਇਸ ਦੀ ਗਾਰੰਟੀ ਨਹੀਂ: ਬੋਰਿਸ ਜਾਨਸਨ

British PM Boris Johnson: ਲੰਡਨ: ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਮਹਾਂਮਾਰੀ ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿੱਚ ਲੱਗੇ ਹੋਏ ਹਨ । ਇਸ ਸਬੰਧੀ ਵੈਕਸੀਨ ਤਿਆਰ ਕਰਨ ਕਈ ਦੇਸ਼ਾਂ ਦੀ ਨਜ਼ਰ ਬ੍ਰਿਟੇਨ ਅਤੇ ਅਮਰੀਕਾ ‘ਤੇ ਹੈ । ਕੁਝ ਹਫਤੇ ਪਹਿਲਾਂ ਖਬਰ ਆਈ ਸੀ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਤੰਬਰ ਤੱਕ ਲੱਖਾਂ ਡੋਜ਼ ਬਣ ਕੇ ਤਿਆਰ ਹੋ ਜਾਣਗੀਆਂ ।

ਇਸੇ ਵਿਚਾਲੇ ਹੁਣ ਬ੍ਰਿਟੇਨ ਦੇ ਹੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਕਿਹਾ ਹੈ ਕਿ ਕੋਰੋਨਾ ਦੀ ਵੈਕਸੀਨ ਤਿਆਰ ਹੋ ਕੇ ਆਏਗੀ, ਇਸ ਦੀ ਕੋਈ ਗਾਰੰਟੀ ਨਹੀਂ ਹੈ । ਸੂਤਰਾਂ ਅਨੁਸਾਰ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਬ੍ਰਿਟੇਨ ਵੱਲੋਂ ਵੈਕਸੀਨ ਦੀ ਤਿਆਰੀ ਦੀ ਗੱਲ ਕਹੀ ਗਈ ਹੈ ।

ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਸੀਂ ਅਜਿਹੀ ਵੈਕਸੀਨ ਬਣਾ ਲਵਾਂਗੇ ਜਿਸ ਨਾਲ ਵਾਇਰਸ ਨੂੰ ਹਰਾਉਣ ਵਿਚ ਸਫਲ ਹੋਵਾਂਗੇ । ਉਨ੍ਹਾਂ ਕਿਹਾ ਕਿ ਆਕਸਫੋਰਡ ਵਿੱਚ ਜੋ ਹੋ ਰਿਹਾ ਹੈ ਉਸ ਨਾਲ ਸਾਨੂੰ ਹੌਂਸਲਾ ਵਧਾਉਣ ਵਾਲੀ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ । ਇਸਦੇ ਬਾਅਦ ਉਨ੍ਹਾਂ ਕਿਹਾ ਕਿ ਵੈਕਸੀਨ ਤਿਆਰ ਕਰਨ ਨੂੰ ਲੈ ਕੇ ਹੋ ਰਹੀਆਂ ਅੰਤਰਰਾਸ਼ਟਰੀ ਗਤੀਵਿਧੀਆਂ ਵਿੱਚ ਬ੍ਰਿਟੇਨ ਸਭ ਤੋਂ ਅੱਗੇ ਹੈ ।

ਪਰ ਇਸ ਦੇ ਨਾਲ ਹੀ ਜਾਨਸਨ ਨੇ ਚੇਤਾਵਨੀ ਵੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਦੀ ਵੈਕਸੀਨ ਤਿਆਰ ਹੋ ਕੇ ਆਏਗੀ, ਇਸ ਦੀ ਕੋਈ ਗਾਰੰਟੀ ਨਹੀਂ ਹੈ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਹੀ ਕਹਿ ਰਿਹਾ ਹਾਂ, ਕਿਉਂਕਿ 18 ਸਾਲ ਬਾਅਦ ਵੀ ਸਾਰਸ ਲਈ ਸਾਡੇ ਕੋਲ ਕੋਈ ਵੈਕਸੀਨ ਨਹੀਂ ਹੈ । ਜਾਨਸਨ ਨੇ ਕਿਹਾ ਵੈਕਸੀਨ ਦੀ ਖੋਜ ਦੇ ਲਈ ਸਰਕਾਰ ਕਾਫੀ ਪੈਸੇ ਖਰਚ ਕਰ ਰਹੀ ਹੈ।

Related posts

ਟਰੰਪ ’ਤੇ ਭੜਕੇ ਓਬਾਮਾ, ਕਿਹਾ- ‘ਕੈਪੀਟਲ ਹਿਲ ਹਿੰਸਾ’ ਅਮਰੀਕਾ ਲਈ ਅਪਮਾਨ ਤੇ ਸ਼ਰਮ ਦੀ ਗੱਲ

On Punjab

ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵੱਲੋਂ ਦਿੱਲੀ ’ਚ ਭੂਪੇਸ਼ ਬਘੇਲ ਨਾਲ ਮੁਲਾਕਾਤ

On Punjab

ਕਿਸਾਨ ਆਗੂਆਂ ਨੇ ਬਦਲੀ ਰਣਨੀਤੀ, ਬੋਲੇ- ਹੁਣ ਵਿਰੋਧੀ ਪਾਰਟੀਆਂ ਦਾ ਵੀ ਹੋਵੇਗਾ ਵਿਰੋਧ, ਮਹਿੰਗਾਈ ਖਿਲਾਫ਼ ਵੀ ਪ੍ਰਦਰਸ਼ਨ

On Punjab