PreetNama
ਸਿਹਤ/Health

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ਨੂੰ ਸਾਹ ਲੈਣ ‘ਚ ਹੋ ਰਹੀ ਤਕਲੀਫ਼, ਸਾਹ ਨਲੀ, ਫੇਫੜਿਆਂ ਤੇ ਇਮਿਊਨਿਟੀ ‘ਤੇ ਪੈ ਰਿਹਾ ਅਸਰ

ਕੋਰੋਨਾ ਤੋਂ ਠੀਕ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼, ਦਿਲ ਨਾਲ ਜੁਡ਼ੀਆਂ ਸਮੱਸਿਆਵਾਂ, ਸਿਰ ਵਿਚ, ਜੋਡ਼ਾਂ ‘ਚ ਤੇ ਅੱਖਾਂ ਵਿਚ ਦਰਦ ਦੀ ਸ਼ਿਕਾਇਤ ਸਾਹਮਣੇ ਆ ਰਹੀ ਹੈ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਇਕ ਵਿਅਕਤੀ ਦੇ ਸਰੀਰ ‘ਚ ਦੁਬਾਰਾ Imunity Booster ਹੋਣ ‘ਚ ਚਾਰ ਤੋਂ ਪੰਜ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ।
Corona Infection ਤੋਂ ਠੀਕ ਹੋਏ ਮਰੀਜ਼ ਨੂੰ ਕਈ ਹੋਰ ਸਿਹਤ ਸਬੰਧੀ ਦਿੱਕਤਾਂ ਨਾਲ ਜੂਝਣਾ ਪੈ ਰਿਹਾ ਹੈ। PGI ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਦਾ ਸਿੱਧਾ ਅਸਰ ਵਿਅਕਤੀ ਦੀ ਸਾਹ ਨਲੀ, ਫੇਫਡ਼ਿਆਂ ਤੇ ਇਮਿਊਨਿਟੀ ‘ਤੇ ਪੈਂਦਾ ਹੈ ਜਿਸ ਦੀ ਵਜ੍ਹਾ ਨਾਲ ਵਿਅਕਤੀ ਦੇ ਸਰੀਰ ‘ਚ ਕਮਜ਼ੋਰੀ ਤੇ ਥਕਾਣ ਦੀ ਸਮੱਸਿਆ ਬਣੀ ਰਹਿੰਦੀ ਹੈ।
ਅੱਖਾਂ ‘ਚ ਵਧੀ ਕਮਜ਼ੋਰੀ ਦੀ ਦਿੱਕਤ
ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਦੱਸਿਆ ਕਿ ਇਨਫੈਕਸ਼ਨ ਤੋਂ ਜਿਹਡ਼ੇ ਲੋਕ ਠੀਕ ਹੋ ਰਹੇ ਹਨ, ਉਨ੍ਹਾਂ ਵਿਚ ਅੱਖਾਂ ‘ਚ ਕਮਜ਼ੋਰੀ, ਥਕਾਵਟ ਤੇ ਪਾਣੀ ਨਿਕਲਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਡਾਇਰੈਕਟਰ ਜਗਤਰਾਮ ਨੇ ਦੱਸਿਆ ਕਿ ਇਨਫੈਕਸ਼ਨ ਤੋਂ ਠੀਕ ਹੋਣ ਦੇ ਬਾਵਜੂਦ ਕੁਝ ਮਹੀਨਿਆਂ ਤਕ ਇਸ ਦਾ ਅਸਰ ਸਰੀਰ ਦੇ ਬਾਕੀ ਹਿੱਸਿਆਂ ‘ਤੇ ਦੇਖਣ ਨੂੰ ਮਿਲ ਰਿਹਾ ਹੈ।ਸਰੀਰ ਦੇ ਜੋਡ਼ਾਂ ‘ਚ ਰਹਿੰਦਾ ਹੈ ਦਰਦ ਤੇ ਮਹਿਸੂਸ ਹੁੰਦੀ ਹੈ ਕਮਜ਼ੋਰੀ
ਗਵਰਨਮੈਂਟ ਮਲਟੀ ਸਪੈਸ਼ਿਲਟੀ ਹੌਸਪਿਟਲ (ਜੀਐੱਮਐੱਸਐੱਚ-16) ਡਿਪਟੀ ਡਾਇਰੈਕਟਰ ਵੀਕੇ ਨਾਗਪਾਲ ਨੇ ਦੱਸਿਆ ਕਿ ਜਿਹਡ਼ੇ ਲੋਕ ਕੋਰੋਨਾ ਤੋਂ ਠੀਕ ਹੋ ਰਹੇ ਹਨ, ਉਨ੍ਹਾਂ ਵਿਚ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਸਿਹਤ ਸਬੰਧੀ ਦਿੱਕਤਾਂ ਸਾਹਮਣੇ ਆ ਰਹੀਆਂ ਹਨ। ਜਿਵੇਂ ਵਿਅਕਤੀ ਦੇ ਸਰੀਰ ਦੇ ਜੋਡ਼ਾਂ ‘ਚ ਦਰਦ ਤੇ ਪੂਰੇ ਸਰੀਰ ‘ਚ ਕਮਜ਼ੋਰੀ ਮਹਿਸੂਸ ਹੋਣੀ। ਅਜਿਹੀਆਂ ਦਿੱਕਤਾਂ ਨਾਲ ਮਰੀਜ਼ ਦੋ-ਚਾਰ ਹੋ ਰਹੇ ਹਨ।ਕਮਜ਼ੋਰੀ ਆਉਣ ਨਾਲਦਿਲ ਦੇ ਰੋਗਾਂ ਦੀ ਵਧ ਰਹੀ ਸਮੱਸਿਆ
ਪੀਜੀਆਈ ਦੇ ਕਾਰਡਿਓਲਾਜੀ ਡਿਪਾਰਟਮੈਂਟ ਦੇ ਐੱਚਓਡੀ ਡਾ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਜਿਹਡ਼ੇ ਲੋਕ ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤ ਰਹੇ ਹਨ। ਉਨ੍ਹਾਂ ਵਿਚ ਇਨਫੈਕਸ਼ਨ ਕਾਰਨ ਕਮਜ਼ੋਰੀ ਆਉਣ ਨਾਲ ਦਿਲ ਦੇ ਰੋਗਾਂ ਦੀ ਸਮੱਸਿਆ ਵਧ ਰਹੀ ਹੈ। ਕਈ ਲੋਕਾਂ ਦੀ ਛਾਤੀ ‘ਚ ਦਰਦ, ਦਿਲ ਦੀ ਧਡ਼ਕਨ ਵਧਣੀ ਤੇ ਛਾਤੀ ‘ਚ ਭਾਰੀਪਨ ਮਹਿਸੂਸ ਹੋਣ ਵਰਗੀਆਂ ਸਿਹਤ ਸਬੰਧੀ ਦਿੱਕਤਾਂ ਸਾਹਮਣੇ ਆ ਰਹੀਆਂ ਹਨ। ਕਮਜ਼ੋਰੀ ਆਉਣ ਤੇ ਇਨਫੈਕਸ਼ਨ ਕਾਰਨ ਸਰੀਰ ‘ਚ ਖ਼ੂਨ ਦੇ ਪ੍ਰਵਾਹ ‘ਚ ਘਾਟ ਦੇਖੀ ਗਈ ਹੈ ਜਿਸ ਦਾ ਸਿੱਧਾ ਅਸਰ ਦਿਲ ‘ਤੇ ਪੈਂਦਾ ਹੈ।
ਫੇਫਡ਼ਿਆਂ ‘ਚ ਦੇਖਣ ਨੂੰ ਮਿਲ ਰਹੀ ਕਮਜ਼ੋਰੀ
ਪੀਜੀਆਈ ਦੇ ਪਲਮੋਨਰੀ ਡਿਪਾਰਟਮੈਂਟ ਦੇ ਐੱਚਓਡੀ ਤੇ ਪਦਮਸ਼੍ਰੀ ਡਾ. ਦਿਗੰਬਰ ਬੇਹੇਰਾ ਨੇ ਦੱਸਿਆ ਕਿ ਜੋ ਲੋਕ ਇਨਫੈਕਸ਼ਨ ਤੋਂ ਉਭਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਤੋਂ ਇਲਾਵਾ ਛਾਤੀ ਦੇ ਹੇਠਲੇ ਹਿੱਸਿਆਂ ‘ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਡਾ. ਦਿਗੰਬਰ ਨੇ ਦੱਸਿਆ ਕਿ ਅਜਿਹੇ ਲੋਕਾਂ ‘ਚ ਫੇਫਡ਼ਿਆਂ ‘ਚ ਕਮਜ਼ੋਰੀ ਦੇਖੀ ਗਈ ਹੈ।ਸਾਹ ਲੈਣ ਵਿਚ ਤਕਲੀਫ਼ ਤੋਂ ਲੈ ਕੇ ਖੰਘ, ਜ਼ੁਕਾਮ ਤੇ ਸਾਹ ਨਲੀ ‘ਤੇ ਦਬਾਅ ਬਣਨ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।

Related posts

ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹਨ ਇਹ 6 ਪੋਸ਼ਕ ਤੱਤ, ਜਾਣੋ ਕਿਵੇਂ ਬਣਾਈਏ ਸੰਤੁਲਿਤ ਚਾਰਟ

On Punjab

Vitamin C : ਦੰਦਾਂ ‘ਚ ਖ਼ੂਨ ਆਉਣਾ ਹੋ ਸਕਦੈ ਵਿਟਾਮਿਨ-ਸੀ ਦੀ ਘਾਟ ਦਾ ਸੰਕੇਤ, ਇਹ ਫੂਡ ਆਇਟਮਜ਼ ਕਰਨਗੀਆਂ ਕਮੀ ਦੂਰ

On Punjab

Mushroom Benefits In Winter: ਕੋਲੈਸਟ੍ਰੋਲ ਘੱਟ ਕਰਨ ਤੋਂ ਲੈ ਕੇ ਭਾਰ ਤੱਕ, ਸਰਦੀਆਂ ‘ਚ ਮਸ਼ਰੂਮ ਖਾਣ ਦੇ ਹੈਰਾਨੀਜਨਕ ਫ਼ਾਇਦੇ

On Punjab