ਨਿਯਮਤ ਨਿੰਮ ਦੀਆਂ ਗੋਲ਼ੀਆਂ ਦੀ ਵਰਤੋਂ ਕਰਨ ’ਤੇ ਜੇ ਕਿਸੇ ਵਿਅਕਤੀ ਨੂੰ ਇਨਫੈਕਸ਼ਨ ਹੁੰਦੀ ਵੀ ਹੈ ਤਾਂ ਇਹ ਮਾਮੂਲੀ ਵਾਇਰਲ ਇਨਫੈਕਸ਼ਨ ਜਿੰਨਾ ਹੀ ਅਸਰ ਕਰੇਗੀ। ਅਜਿਹੇ ਵਿਚ ਕੋਰੋਨਾ ਤੋਂ ਜਾਨ ਦਾ ਖ਼ਤਰਾ ਕਈ ਗੁਣਾ ਘੱਟ ਹੋਵੇਗਾ। ਈਐੱਸਆਈਸੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਰਜਿਸਟ੍ਰਾਰ ਡਾ. ਏਕੇ ਪਾਂਡੇ ਦਾ ਦਾਅਵਾ ਹੈ ਕਿ ਇਸ ਉਪਾਅ ਨੂੰ ਅਪਣ ਕੇ ਲੱਖਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।

190 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ

ਰਿਸਰਚ ਵਿਚ 190 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜੋ ਸਿਹਤ ਮੁਲਾਜ਼ਮ ਸਨ ਜਾਂ ਉਨ੍ਹਾਂ ਨਾਲ ਜੁਡ਼ੇ ਲੋਕ ਸਨ। ਇਸ ਵਿਚ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿਚ ਕੁਝ ਲੋਕਾਂ ਨੂੰ ਸਵੇਰੇ ਸ਼ਾਮ 28 ਦਿਨ ਤਕ 50 ਐੱਮਜੀ ਦੀ ਨਿੰਮ ਦੀ ਗੋਲ਼ੀ ਦਿੱਤੀ ਗਈ। ਕੁਝ ਨੂੰ ਪ੍ਰਯੋਗ ਦਵਾਈ (ਪਲੇਸਿਬੋ) ਦਿੱਤੀ ਗਈ। ਦੇਸ਼ ਵਿਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਰਿਸਰਚ ਹੈ ਜਿਸ ਨੂੰ ਅੰਤਰਰਾਸ਼ਟਰੀ ਮੈਡੀਕਲ ਜਰਨਲ ਵਿਚ ਅਲਟਰਨੇਟਿਵ ਥੈਰੇਪੀ ਇਨ ਹੈੱਲਥ ਐਂਡ ਮੈਡੀਸਨ ਵਿਚ ਥਾਂ ਮਿਲੀ ਹੈ।

ਐਂਟੀਬਾਡੀ ਬਣਾਉਣ ਵਿਚ ਕਰੇਗੀ ਸਹਿਯੋਗ

ਡਾ. ਏਕੇ ਪਾਂਡੇ ਅਨੁਸਾਰ ਕੋਰੋਨਾ ਤੋਂ ਬਚਾਅ ਦਾ ਟੀਕਾ ਮਹੱਤਵਪੂਰਨ ਹੈ ਅਤੇ ਸਾਰਿਆਂ ਨੂੰ ਲੁਆਉਣਾ ਚਾਹੀਦਾ ਹੈ। ਟੀਕੇ ਦੀ ਦੂਜੀ ਖ਼ੁਰਾਕ ਲੱਗਣ ਤੋਂ 14 ਦਿਨ ਬਾਅਦ ਐਂਟੀਬਾਡੀ ਬਣਦੀ ਹੈ। ਐਂਟੀਬਾਡੀ ਬਣਨ ਤਕ ਨਿਯਮਤ ਰੂਪ ਨਾਲ ਨਿੰਮ ਦੀ ਗੋਲ਼ੀ ਖਾਧੀ ਜਾ ਸਕਦੀ ਹੈ। ਜੇ ਕੋਈ ਇਨਫੈਕਟਿਡ ਵੀ ਹੋ ਜਾਂਦਾ ਹੈ ਤਾਂ ਇਨਫੈਕਸ਼ਨ ਦੇ ਪ੍ਰਭਾਵ ਗੰਭੀਰ ਨਹੀਂ ਹੋਵੇਗਾ।