PreetNama
ਸਿਹਤ/Health

ਕੋਰੋਨਾ ਇਨਫੈਕਸ਼ਨ ਤੋਂ ਬਚਾਅ ’ਚ ਕੀ ਕਾਰਗਰ ਹੈ ਵਿਟਾਮਿਨ-ਡੀ, ਜਾਣੋ ਵਿਗਿਆਨੀਆਂ ਦਾ ਕੀ ਹੈ ਕਹਿਣਾ

ਵਿਟਾਮਿਨ-ਡੀ ਨੂੰ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਤੋਂ ਬਚਾਅ ਕਰਨ ਵਾਲਾ ਦੱਸਿਆ ਜਾਂਦਾ ਰਿਹਾ ਹੈ ਪਰ ਇਕ ਨਵੇਂ ਅਧਿਐਨ ਵਿਚ ਇਸ ਦੇ ਉਲਟ ਦਾਅਵਾ ਕੀਤਾ ਗਿਆ ਹੈ। ਇਸ ਦਾ ਕਹਿਣਾ ਹੈ ਕਿ ਕੋਰੋਨਾ ਇਨਫੈਕਸ਼ਨ ਜਾਂ ਇਸ ਦੀ ਗੰਭੀਰਤਾ ਦੀ ਰੋਕਥਾਮ ਵਿਚ ਵਿਟਾਮਿਨ-ਡੀ ਕਾਰਗਰ ਨਹੀਂ ਹੋ ਸਕਦਾ ਹੈ। ਜੈਨੇਟਿਕ ਸਬੂਤ ਕੋਰੋਨਾ ਖ਼ਿਲਾਫ਼ ਸੁਰੱਖਿਆਤਮਕ ਉਪਾਅ ਦੇ ਤੌਰ ’ਤੇ ਵਿਟਾਮਿਨ-ਡੀ ਦਾ ਸਮਰਥਨ ਨਹੀਂ ਕਰਦੇ ਹਨ।ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਖੋਜੀਆਂ ਮੁਤਾਬਕ, ਜੈਨੇਟਿਕ ਸਬੂਤ ਵਿਟਾਮਿਨ-ਡੀ ਨੂੰ ਕੋਵਿਡ-19 ਖ਼ਿਲਾਫ਼ ਸੁਰੱਖਿਆਤਮਕ ਉਪਾਅ ਹੋਣ ਦਾ ਸਮਰਥਨ ਨਹੀਂ ਕਰਦੇ ਹਨ। ਕੋਰੋਨਾ ਮਹਾਮਾਰੀ ਦੇ ਗੰਭੀਰ ਖ਼ਤਰੇ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਵਿਟਾਮਿਨ-ਡੀ ਦੀ ਸਮਰੱਥਾ ’ਤੇ ਸਿਹਤ ਮਾਹਿਰਾਂ ਦੀ ਬਾਜ਼ ਅੱਖ ਹੈ, ਪਰ ਇਸ ਦੇ ਸਮਰਥਨ ਵਿਚ ਕਾਫ਼ੀ ਸੀਮਤ ਪ੍ਰਮਾਣ ਹਨ। ਖੋਜੀਆਂ ਨੇ ਕੋਰੋਨਾ ਇਨਫੈਕਸ਼ਨ ਅਤੇ ਇਸ ਦੀ ਗੰਭੀਰਤਾ ਵਿਚਾਲੇ ਸਬੰਧ ਦਾ ਮੁਲਾਂਕਣ ਕਰਨ ਲਈ ਵਿਟਾਮਿਨ-ਡੀ ਦੇ ਪੱਧਰਾਂ ’ਤੇ ਡੂੰਘਾਈ ਨਾਲ ਅਧਿਐਨ ਕੀਤਾ। ਉਨ੍ਹਾਂ ਕੋਰੋਨਾ ਦੀ ਲਪੇਟ ਵਿਚ ਆਏ 4,134 ਪੀਡ਼ਤਾਂ ਅਤੇ 12 ਲੱਖ 84 ਹਜ਼ਾਰ ਤੋਂ ਜ਼ਿਆਦਾ ਆਮ ਲੋਕਾਂ ਵਿਚ ਵਿਟਾਮਿਨ-ਡੀ ਦੇ ਪੱਧਰਾਂ ’ਤੇ ਗੌਰ ਕੀਤਾ। ਉਨ੍ਹਾਂ ਅਧਿਐਨ ਵਿਚ ਇਸ ਗੱਲ ’ਤੇ ਖ਼ਾਸ ਤੌਰ ’ਤੇ ਗੌਰ ਕੀਤਾ ਕਿ ਕੀ ਉਨ੍ਹਾਂ ਕੋਰੋਨਾ ਪੀਡ਼ਤ ਲੋਕਾਂ ਵਿਚ ਇਨਫੈਕਸ਼ਨ ਦੇ ਗੰਭੀਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ ਜਾਂ ਨਹੀਂ, ਜਿਨ੍ਹਾਂ ਵਿਚ ਉੱਚ ਪੱਧਰ ’ਤੇ ਵਿਟਾਮਿਨ-ਡੀ ਪਾਇਆ ਜਾਂਦਾ ਹੈ। ਅਧਿਐਨ ਦੇ ਨਤੀਜਿਆਂ ਵਿਚ ਜੈਨੇਟਿਕ ਤੌਰ ’ਤੇ ਅਨੁਮਾਨਿਤ ਵਿਟਾਮਿਨ-ਡੀ ਦੇ ਪੱਧਰਾਂ ਅਤੇ ਕੋਰੋਨਾ ਇਨਫੈਕਸ਼ਨ, ਹਸਪਤਾਲ ’ਚ ਦਾਖ਼ਲ ਹੋਣ ਜਾਂ ਬਿਮਾਰੀ ਦੀ ਗੰਭੀਰਤਾ ਵਿਚਾਲੇ ਸਬੰਧ ਹੋਣ ਦਾ ਕੋਈ ਸਬੂਤ ਨਹੀਂ ਪਾਇਆ ਗਿਆ। ਪੀਐੱਲਓਐੱਸ ਮੈਡੀਸਨ ਪੱਤ੍ਰਕਾ ’ਚ ਅਧਿਅਨ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।

Related posts

Health Tips: ਇਸ ਉਪਾਅ ਨਾਲ ਤੁਰੰਤ ਘੱਟ ਕੀਤਾ ਜਾ ਸਕਦਾ ਹੈ ਕੋਲੈਸਟ੍ਰੋਲ, ਜਾਣੋ ਰੋਜ਼ਾਨਾ ਗਰਮ ਪਾਣੀ ਪੀਣ ਦੇ ਫਾਇਦੇ

On Punjab

ਇਹ 7 ਸੁਪਰ ਫੂਡ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਹਨ ਵਧੇਰੇ ਲਾਭਦਾਇਕ

On Punjab

ਕੀ ਗਰਮੀ ਵੱਧਣ ਨਾਲ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ?

On Punjab