66.36 F
New York, US
June 12, 2024
PreetNama
ਖਾਸ-ਖਬਰਾਂ/Important News

ਕੋਰੋਨਾ: ਅਮਰੀਕਾ ‘ਚ 24 ਘੰਟਿਆਂ ਦੌਰਾਨ ਰਿਕਾਰਡ ਤੋੜ ਮੌਤਾਂ, ਪੀੜਤਾਂ ਦੀ ਗਿਣਤੀ 6 ਲੱਖ ਤੋਂ ਪਾਰ

US hits record: ਵਾਸ਼ਿੰਗਟਨ: ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਸਮੇਂ ਜਾਨਲੇਵਾ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਨੇ ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਜੋਹਨ ਹਾਪਿੰਕਸ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 6,08,377 ਹੋ ਗਈ ਹੈ, ਜਦਕਿ 25 ਹਜ਼ਾਰ ਤੋਂ ਵੱਧ ਲੋਕ ਦਮ ਤੋੜ ਚੁੱਕੇ ਹਨ । ਅਮਰੀਕਾ ਦੇ ਪਿਛਲੇ 24 ਘੰਟਿਆਂ ਦੇ ਸਾਹਮਣੇ ਆਏ ਅੰਕੜਿਆਂ ਅਨੁਸਾਰ 2 ਹਜ਼ਾਰ 228 ਲੋਕਾਂ ਦੀ ਮੌਤ ਹੋ ਗਈ ਹੈ, ਜੋ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਦਾ ਰਿਕਾਰਡ ਹੈ ।

ਵੈੱਬਸਾਈਟ ਵਰਲਡਮੀਟਰ ਦੇ ਅਨੁਸਾਰ ਇਸ ਸਮੇਂ ਅਮਰੀਕਾ ਵਿੱਚ 6 ਲੱਖ 13 ਹਜ਼ਾਰ 886 ਕੇਸ ਹਨ । ਇਨ੍ਹਾਂ ਵਿੱਚੋਂ 5 ਲੱਖ 49 ਹਜ਼ਾਰ 19 ਸਰਗਰਮ ਕੇਸ ਹਨ, ਜਦਕਿ 13 ਹਜ਼ਾਰ 473 ਗੰਭੀਰ ਬਿਮਾਰ ਹਨ । ਦੇਸ਼ ਵਿੱਚ ਹੁਣ ਤੱਕ 26 ਹਜ਼ਾਰ 47 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਕਿਸੇ ਵੀ ਦੇਸ਼ ਵਿੱਚ ਸਭ ਤੋਂ ਵੱਧ ਹੈ । ਉਥੇ ਹੀ ਦੂਜੇ ਪਾਸੇ ਇਸ ਦੇ ਸੂਬੇ ਨਿਊਯਾਰਕ ਵਿੱਚ ਹੀ 2 ਲੱਖ ਤੋਂ ਵੱਧ ਲੋਕ ਪੀੜਤ ਹਨ ਤੇ ਇੱਥੇ ਹੁਣ ਤੱਕ 10,834 ਲੋਕਾਂ ਦੀ ਮੌਤ ਹੋ ਚੁੱਕੀ ਹੈ ।

ਇਸ ਤੋਂ ਇਲਾਵਾ ਮੈਸਾਚੁਸੇਟਸ, ਮਿਸ਼ੀਗਨ, ਪੈਂਸਿਲਵੇਨਿਆ, ਕੈਲੀਫੋਰਨੀਆ, ਇਲਿਨੋਇਸ ਅਤੇ ਲੂਈਸਿਆਨਾ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 20,000 ਤੋਂ ਵਧੇਰੇ ਹੈ । ਇੱਥੇ ਪਿਛਲੇ ਦੋ ਦਿਨ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਸੀ ਤੇ ਆਸ ਕੀਤੀ ਜਾ ਰਹੀ ਸੀ ਕਿ ਇੱਥੇ ਸਥਿਤੀ ਕਾਬੂ ਵਿੱਚ ਆਉਣ ਹੀ ਵਾਲੀ ਹੈ ਪਰ ਇੱਕ ਵਾਰ ਫਿਰ ਮੌਤ ਦਾ ਇੰਨਾ ਵੱਡਾ ਅੰਕੜਾ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ ਹੈ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਅੰਕੜਾ ਵੱਧ ਕੇ 20 ਲੱਖ ਹੋ ਗਿਆ ਹੈ । ਇਸ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 19 ਲੱਖ 98 ਹਜ਼ਾਰ 111 ਹੈ, ਜਦਕਿ ਮਹਾਂਮਾਰੀ ਦੇ ਕਾਰਨ 1 ਲੱਖ 26 ਹਜ਼ਾਰ 604 ਲੋਕਾਂ ਦੀ ਮੌਤ ਹੋ ਚੁੱਕੀ ਹੈ । ਅਮਰੀਕਾ ਤੋਂ ਬਾਅਦ ਸਪੇਨ 1 ਲੱਖ 74 ਹਜ਼ਾਰ 60 ਕੇਸਾਂ ਨਾਲ ਦੂਜੇ ਨੰਬਰ ‘ਤੇ ਹੈ, ਜਦਕਿ ਇਟਲੀ ਮੌਤ ਦੇ ਮਾਮਲਿਆਂ ਵਿੱਚ ਦੂਜੇ ਨੰਬਰ ‘ਤੇ ਹੈ । ਇਟਲੀ ਵਿੱਚ ਹੁਣ ਤੱਕ 21 ਹਜ਼ਾਰ 67 ਲੋਕਾਂ ਦੀ ਮੌਤ ਹੋ ਚੁੱਕੀ ਹੈ ।

Related posts

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਕਿਹਾ ‘ਜਲਿਆਂ ਵਾਲਾ ਬਾਗ ਕਤਲੇਆਮ ਲਈ ਮੰਗਾਗੇ ਮੁਆਫੀ’

On Punjab

ਚੜ੍ਹਿਆ ਨਵਾਂ ਸਾਲ ਸਾਲ ਪਰ ਪੰਜਾਬ ਦੇ ਕੱਚੇ ਤੇ ਪੱਕੇ ਮੁਲਾਜ਼ਮ ਹਾਲੋ ਬੇਹਾਲ

Pritpal Kaur

ਕੋਰੋਨਾ: ਅਮਰੀਕਾ ‘ਚ 85 ਹਜ਼ਾਰ ਤੋਂ ਵੱਧ ਮੌਤਾਂ, ਪੋਂਪੀਓ ਬੋਲੇ- ਵੈਕਸੀਨ ‘ਚ ਦਖਲ ਨਾ ਦਵੇ ਚੀਨ

On Punjab