PreetNama
ਸਿਹਤ/Health

ਕੋਰੋਨਾਵਾਇਰਸ ਜਾਂ ਹੋਰ ਕੋਈ ਰੋਗ ਹੋ ਜਾਵੇ, ਤਾਂ ਕੀ ਖਾਈਏ ਤੇ ਕੀ ਹਨ ਪ੍ਰਹੇਜ਼?

ਕੋਰੋਨਾਵਾਇਰਸ ਦੀ ਲਾਗ ਲੱਗਣ ’ਤੇ ਵੀ ਖ਼ਾਸ ਪੋਸ਼ਕ ਤੱਤ ਲੈਣੇ ਚਾਹੀਦੇ ਹਨ। ਪੀੜਤ ਵਿਅਕਤੀ ਨੂੰ ਪ੍ਰੋਸੈੱਸਡ ਤੇ ਬਾਜ਼ਾਰੀ ਖਾਣੇ ਤੋਂ ਬਚਣਾ ਚਾਹੀਦਾ ਹੈ। ਅਜਿਹੇ ਭੋਜਨ ਦੀ ਤਿਆਰੀ ਵਿੱਚ ਸੋਡੀਅਮ, ਸ਼ੂਗਰ ਤੇ ਖਾਣੇ ਨੂੰ ਸੁਰੱਖਿਅਤ ਰੱਖਣ ਲਈ ਕੁਝ ਪ੍ਰੀਜ਼ਰਵਰ ਮਿਲਾਏ ਜਾਂਦੇ ਹਨ, ਜੋ ਸਰੀਰ ਅੰਦਰ ਸੋਜ ਵਧਾਉਂਦੇ ਹਨ। ਵਧੇਰੇ ਸੋਜ਼ਿਸ਼ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਘਟਦੀ ਹੈ। ਇੰਝ ਬੀਮਾਰੀ ਦਾ ਖ਼ਤਰਾ ਹੋਰ ਵੀ ਵਧ ਜਾਦਾ ਹੈ।

ਲਾਲ ਮੀਟ ਦਾ ਵਰਤੋਂ ਬਹੁਤ ਸੰਜਮ ਨਾਲ ਕਰਨੀ ਚਾਹੀਦੀ ਹੈ। ਇਸ ਵਿੱਚ ਸੈਚੁਰੇਟਿਡ ਚਰਬੀ ਦੀ ਵਧੇਰੇ ਮਾਤਰਾ ਸੋਜ਼ਿਸ਼ ਵਧਾਉਦਾ ਹੈ। ਏਵਕਾਡੋ, ਜ਼ੈਤੂਨ ਦਾ ਤੇਲ, ਓਮੇਗਾ 3 ਫ਼ੈਟੀ ਐਸਿਡ ਨਾਲ ਭਰਪੂਰ ਸੋਲੋਮਨ ਮੱਛੀ ਮੋਨੋ ਅਨਸੈਚੁਰੇਟਿਡ ਫ਼ੈਟ ਦੇ ਬਿਹਤਰੀਨ ਸਰੋਤ ਹਨ। ਲਾਲ ਮਾਸ ਦੀ ਥਾਂ ਉੱਤੇ ਪੌਦਿਆਂ ਉੱਤੇ ਆਧਾਰਤ ਪ੍ਰੋਟੀਨ ਜਿਵੇ ਦਾਲਾਂ ਤੇ ਫਲੀਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਤਲੇ ਭੋਜਨ ’ਚ ਚਰਬੀ ਵੱਧ ਹੁੰਦੀ ਹੈ। ਤਲਿਆ ਹੋਇਆ ਭੋਜਨ ਨਕਾਰਾਤਮਕ ਢੰਗ ਨਾਲ ਤੁਹਾਡੀ ਅੰਤੜੀ ਦੇ ਮਾਈਕ੍ਰੋਬਾਇਓਮ ਨੂੰ ਪ੍ਰਭਾਵਿਤ ਕਰਦਾ ਹੈ ਤੇ ਰੋਗਾਂ ਨਾਲ ਲੜਨ ਦੀ ਤਾਕਤ ਦਬਾ ਦਿੰਦਾ ਹੈ। ਇਨ੍ਹਾਂ ਭੋਜਨਾਂ ਨਾਲ ਕੋਲੈਸਟ੍ਰੌਲ ਵੀ ਵਧਦਾ ਹੈ, ਜੋ ਦਿਲ ਦੇ ਰੋਗਾਂ ਦਾ ਖ਼ਤਰਾ ਵਧਾਉਂਦਾ ਹੈ।

ਖੰਡ ਨਾਲ ਭਰਪੂਰ ਸੋਡਾ ਡ੍ਰਿੰਕਸ ਵੀ ਸਰੀਰ ਅੰਦਰਲੀ ਸੋਜ਼ਿਸ਼ ਵਧਾਉਂਦੇ ਹਨ; ਇਸ ਲਈ ਇਨ੍ਹਾਂ ਤੋਂ ਬਚੋ। ਸਰਦੀ, ਖੰਘ ਜਾਂ ਜ਼ੁਕਾਮ ਵਿੱਚ ਮਸਾਲੇਦਾਰ ਭੋਜਨ ਤੋਂ ਬਚਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਖੰਘ ਵਧ ਜਾਂਦੀ ਹੈ।

Related posts

ਇਮਿਉਨਿਟੀ ਨੂੰ ਵਧਾਉਣ ਲਈ ਕੁਝ ਘਰੇਲੂ ਉਪਾਅ, ਮਜ਼ਬੂਤ ​​ਇਮਿਊਨ ਸਿਸਟਮ ਲਈ ਸ਼ਾਨਦਾਰ ਹੈ ਇਹ ਡ੍ਰਿੰਕ

On Punjab

International Tea Day: ਬਲੈਕ ਤੇ ਗ੍ਰੀਨ ਟੀ ਦੇ ਜ਼ਿਆਦਾ ਤੋਂ ਜ਼ਿਆਦਾ ਫਾਇਦੇ ਲੈਣ ਲਈ ਇੰਝ ਪੀਓ ਚਾਹ

On Punjab

Health Tips : ਪਲਾਸਟਿਕ ਦੀ ਜਗ੍ਹਾ ਇਨ੍ਹਾਂ 3 ਬਰਤਨਾਂ ‘ਚ ਪੀਓਗੇ ਪਾਣੀ ਤਾਂ ਸਿਹਤ ਰਹੇਗੀ ਕਮਾਲ ਦੀ

On Punjab