72.05 F
New York, US
May 2, 2025
PreetNama
ਫਿਲਮ-ਸੰਸਾਰ/Filmy

ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ

ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੋ ਹਜ਼ਾਰ ਤੋਂ ਜ਼ਿਆਦਾ ਗਾਣੇ ਕੋਰੀਓਗ੍ਰਾਫ ਕੀਤੇ ਸਨ। ਪਰ ਇਸ ਤੋਂ ਪਹਿਲਾਂ ਉਹ ਬੈਕਗ੍ਰਾਊਂਡ ਡਾਂਸਰ ਸੀ। ਉਨ੍ਹਾਂ 1950 ‘ਚ ਮਸ਼ਹੂਰ ਕੋਰੀਓਗ੍ਰਾਫਰ ਬੀ ਸੋਹਨਲਾਲ ਤੋਂ ਟ੍ਰੇਨਿੰਗ ਲਈ ਸੀ ਤੇ ਬਾਅਦ ‘ਚ ਉਨ੍ਹਾਂ ਨਾਲ ਹੀ ਵਿਆਹ ਕਰਵਾ ਲਿਆ।

ਬੀ ਸੋਹਨਲਾਲ ਸਰੋਜ ਤੋਂ 30 ਸਾਲ ਵੱਡੇ ਸਨ। ਵਿਆਹ ਸਮੇਂ ਸਰੋਜ ਖਾਨ 13 ਸਾਲ ਦੀ ਸੀ। ਏਨਾ ਹੀ ਨਹੀਂ ਉਨ੍ਹਾਂ ਵਿਆਹ ਤੋਂ ਪਹਿਲਾਂ ਇਸਲਾਮ ਧਰਮ ਵੀ ਕਬੂਲ ਕੀਤਾ। ਉਨ੍ਹਾਂ ਦਾ ਅਸੀ ਨਾਂਅ ਨਿਰਮਲਾ ਨਾਗਪਾਲ ਸੀ। ਵਿਆਹ ਸਮੇਂ ਉਹ ਸਕੂਲ ‘ਚ ਪੜ੍ਹਦੀ ਸੀ। ਸਰੋਜ ਖਾਨ ਨੇ ਦੱਸਿਆ ਸੀ ਕਿ ਸੋਹਨਲਾਲ ਉਸ ਦੇ ਡਾਂਸ ਮਾਸਟਰ ਸਨ। ਉਨ੍ਹਾਂ ਉਸ ਦੇ ਗਲ ਕਾਲਾ ਧਾਗਾ ਬੰਨ੍ਹ ਦਿੱਤਾ ਤੇ ਇਸੇ ਨੂੰ ਹੀ ਵਿਆਹ ਮੰਨ ਲਿਆ ਗਿਆ।

ਸੋਹਨਲਾਲ ਪਹਿਲਾਂ ਤੋਂ ਵਿਆਹੇ ਹੋਏ ਸਨ। ਸਰੋਜ ਖਾਨ ਉਨ੍ਹਾਂ ਦੀ ਦੂਜੀ ਪਤਨੀ ਸੀ। ਪਰ ਸਰੋਜ ਨੂੰ ਇਹ ਗੱਲ ਬੱਚੇ ਪੈਦਾ ਹੋਣ ਤੋਂ ਬਾਅਦ ਪਤਾ ਲੱਗੀ। ਸੋਹਨਲਾਲ ਨੇ ਇਨ੍ਹਾਂ ਬੱਚਿਆਂ ਨੂੰ ਆਪਣਾ ਨਾਂਅ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ। ਸਾਲ 1963 ‘ਚ ਸਰੋਜ ਨੇ ਬੇਟੇ ਨੂੰ ਜਨਮ ਦਿੱਤਾ। ਜਿਸ ਦਾ ਨਾਂਅ ਰਾਜੂ ਖਾਨ ਰੱਖਿਆ ਗਿਆ। ਇਸ ਤੋਂ ਦੋ ਸਾਲ ਬਾਅਦ 1965 ‘ਚ ਦੂਜੇ ਬੱਚੇ ਨੇ ਜਨਮ ਲਿਆ ਪਰ ਅੱਠ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ।

ਪਤੀ ਤੋਂ ਵੱਖ ਹੋਣ ਮਗਰੋਂ ਸਰੋਜ ਖਾਨ ਨੇ ਕਈ ਮੁਸ਼ਕਿਲਾਂ ਦਾ ਮਜਬੂਤੀ ਨਾਲ ਸਾਹਮਣਾ ਕੀਤਾ। ਉਨ੍ਹਾਂ ਪਹਿਲੀ ਵਾਰ ਸਾਲ 1974 ‘ਚ ਰਿਲੀਜ਼ ਹੋਈ ਫ਼ਿਲਮ ਗੀਤਾ ਮੇਰਾ ਨਾਂਅ ਦੇ ਗਾਣੇ ਕੋਰੀਓਗ੍ਰਾਫ ਕੀਤੇ। ਇਸ ਤੋਂ ਬਾਅਦ ਉਨ੍ਹਾਂ ਕਈ ਮੁਕਾਮ ਹਾਸਲ ਕੀਤੇ।

Related posts

ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ’ਤੇ ਰੋਕ ਲਾਉਣ ਦੀ ਅਪੀਲ ਵਾਪਸ ਲਈ

On Punjab

AR Rahman’s Mother Passes Away: ਏਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਦੇਹਾਂਤ, ਸ਼ੇਖ਼ਰ ਕਪੂਰ ਨੇ ਦਿੱਤੀ ਸ਼ਰਧਾਜ਼ਲੀ

On Punjab

ਲਤਾ ਨੇ ਬਣਾਇਆ ਇੰਸਟਾਗ੍ਰਾਮ ‘ਤੇ ਅਕਾਊਂਟ , ਇਨ੍ਹਾਂ ਲੋਕਾਂ ਨੂੰ ਕਰਦੀ ਹੈ ਫੋਲੋ

On Punjab