62.67 F
New York, US
August 27, 2025
PreetNama
ਖਾਸ-ਖਬਰਾਂ/Important News

ਕੈਲੇਫੋਰਨੀਆ ਵਿੱਚ ਮੈਰੀਯੁਆਨਾ ਦਾ ਕਾਰੋਬਾਰ ਚਲਾਉਣ ਵਾਲੇ 7 ਵਿਅਕਤੀਆਂ ਦਾ ਕਤਲ

ਐਗੁਆਂਗਾ, ਕੈਲੇਫੋਰਨੀਆ, 9 ਸਤੰਬਰ (ਪੋਸਟ ਬਿਊਰੋ) : ਦੱਖਣੀ ਕੈਲੇਫੋਰਨੀਆ ਦੇ ਨਿੱਕੇ ਜਿਹੇ ਪੇਂਡੂ ਟਾਊਨ ਵਿੱਚ ਗੈਰਕਾਨੂੰਨੀ ਮੈਰੀਯੁਆਨਾ ਦਾ ਕਾਰੋਬਾਰ ਚਲਾਏ ਜਾਣ ਦੇ ਸਬੰਧ ਵਿੱਚ ਸੱਤ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਗਿਆ| ਇਸ ਨੂੰ ਸੰਗਠਿਤ ਜੁਰਮ ਦੱਸਿਆ ਜਾ ਰਿਹਾ ਹੈ| ਪੁਲਿਸ ਅਧਿਕਾਰੀਆਂ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਥਾਂ ਉੱਤੇ 20 ਲੋਕ ਰਹਿ ਰਹੇ ਸਨ| ਰਿਵਰਸਾਈਡ ਕਾਊਂਟੀ ਦੇ ਸ਼ੈਰਿਫ ਚੈਡ ਬਿਆਂਕੋ ਨੇ ਦੱਸਿਆ ਕਿ ਇਸ ਥਾਂ ਉੱਤੇ ਕਈ ਲੋਕਾਂ ਦੇ ਰਹਿਣ ਦਾ ਪ੍ਰਬੰਧ ਸੀ, ਨਰਸਰੀ ਸੀ ਤੇ ਇਸ ਉਤਪਾਦਨ ਲਈ ਕੰਮ ਵਿੱਚ ਆਉਣ ਵਾਲੀਆਂ ਗੱਡੀਆਂ ਵੀ ਮੌਜੂਦ ਸਨ|
ਬਿਆਂਕੋ ਨੇ ਆਖਿਆ ਕਿ ਮਾਰੇ ਗਏ ਸਾਰੇ ਵਿਅਕਤੀ ਲਾਓਸ਼ਿਨ ਸਨ| ਛੇ ਵਿਅਕਤੀ ਤਾਂ ਉਸ ਸੰਪਤੀ ਉੱਤੇ ਹੀ ਮ੍ਰਿਤਕ ਪਾਏ ਗਏ ਤੇ ਇੱਕ ਮਹਿਲਾ, ਜਿਸ ਨੂੰ ਉੱਥੇ ਹੀ ਗੋਲੀ ਮਾਰੀ ਗਈ ਸੀ, ਦੀ ਮੌਤ ਹਸਪਤਾਲ ਪਹੁੰਚਣ ਉਪਰੰਤ ਹੋਈ| ਇੱਥੇ ਦੱਸਣਾ ਬਣਦਾ ਹੈ ਕਿ ਐਗੁਆਂਗਾ ਦੇ ਨੇੜੇ ਤੇੜੇ ਇਸ ਤਰ੍ਹਾਂ ਦੇ ਗੈਰਕਾਨੂੰਨੀ ਕਾਰੋਬਾਰ ਆਮ ਹਨ|
2018 ਵਿੱਚ ਮਨੋਰੰਜਨ ਲਈ ਇਸ ਸਟੇਟ ਵੱਲੋਂ ਮੈਰੀਯੁਆਨਾ ਦੀ ਵਿੱਕਰੀ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਗਿਆ ਸੀ ਪਰ ਇੱਥੇ ਗੈਰਕਾਨੂੰਨੀ ਮਾਰਕਿਟ ਦੀਆਂ ਪੌਂ ਬਾਰਾਂ ਹਨ| ਅਜਿਹਾ ਇਸ ਲਈ ਕਿਉਂਕਿ ਲੀਗਲ ਮੈਰੀਯੁਆਨਾ ਲਈ ਕਾਫੀ ਟੈਕਸ ਦੇਣੇ ਪੈਂਦੇ ਹਨ|

Related posts

ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 170 ਤੱਕ ਪੁੱਜੀ

On Punjab

Russia Ukraine War: ਯੂਕਰੇਨ ‘ਚ ਰੂਸੀ ਹਮਲਿਆਂ ‘ਤੇ ਬੋਲਿਆ ਅਮਰੀਕਾ – ਮਾਰੇ ਗਏ ਬੱਚੇ, ਸਕੂਲ ਤਬਾਹ; ਹਸਪਤਾਲ ਤਹਿਸ ਨਹਿਸ

On Punjab

Punjab Politics: 52 ਸਵਾਰੀਆਂ ਬਿਠਾਉਣ ‘ਤੇ ਅੜੇ ਬੱਸ ਮੁਲਾਜ਼ਮ, ਬਾਜਵਾ ਨੇ ਕਿਹਾ, ਸਰਕਾਰ ਚਲਾਵੇ ਹੋਰ ਬੱਸਾਂ, ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀ

On Punjab