PreetNama
ਰਾਜਨੀਤੀ/Politics

ਕੈਬਨਿਟ ਬੈਠਕ ‘ਚ ਕਈ ਅਹਿਮ ਫੈਸਲੇ, ਕਲਾਸ 6ਵੀਂ ਤੋਂ ਵੌਕੇਸ਼ਨਲ ਸਿੱਖਿਆ ‘ਤੇ ਹੋਵੇਗਾ ਜ਼ੋਰ, ਸਰਕਾਰੀ ਸਕੂਲਾਂ ‘ਚ ਵੀ ਹੋਣਗੇ ਪਲੇਅ ਸਕੂਲ

 ਕੇਂਦਰੀ ਮੰਤਰੀਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ‘ਚ ਕੈਬਨਿਟ ਬੈਠਕ ‘ਚ ਮਹੱਤਵਪੂਰਨ ਫੈਸਲੇ ਕੀਤੇ ਗਏ ਹਨ। ਕੇਂਦਰੀ ਮੰਤਰੀ ਮੰਡਲ ਨੇ 1 ਅਪ੍ਰੈਲ 2021 ਤੋਂ 31 ਮਾਰਚ 2026 ਤਕ ਸਕੂਲੀ ਸਿੱਖਿਆ ਲਈ ਸਮੱਗਰੀ ਸਿੱਖਿਆ ਯੋਜਨਾ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਕਸਤੂਬਾ ਗਾਂਧੀ ਬਾਲਿਕਾ ਵਿਦਿਆਲਿਆ ਦਾ ਦਾਇਰਾ ਵਧਾਇਆ ਜਾ ਰਿਹਾ ਹੈ। ਇਸ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ। ਪਿਛਲੇ ਇਲਾਕਿਆਂ ‘ਚ ਇਸ ਨੂੰ 12ਵੀਂ ਤਕ ਕੀਤਾ ਜਾਵੇਗਾ। ਰਾਣੀ ਲਕਛਮੀਬਾਈ ਆਤਮਰੱਖਿਆ ਸਿਖਲਾਈ ਜੋ ਬੱਚੀਆਂ ਲਈ ਸੈਲਫ ਡਿਫੈਂਸ ਦੀ ਇਕ ਪਹਿਲਾ ਹੈ।

ਇਸ ਲਈ 3 ਮਹੀਨਿਆਂ ਦੀ ਸਿਖਲਾਈ ‘ਚ 3000 ਰੁਪਏ ਖਰਚ ਕੀਤਾ ਜਾਂਦਾ ਸੀ ਇਸ ਨੂੰ 5000 ਰੁਪਏ ਤਕ ਵਧਾਇਆ ਜਾਵੇਗਾ। ਪਹਿਲੀ ਵਾਰ ਸਰਕਾਰ ਨੇ ਸਿੱਖਿਆ ਯੋਜਨਾ ਦੇ ਅੰਦਰ ਬਾਲ ਸੁਰੱਖਿਆ ਨੂੰ ਜੋੜਿਆ ਹੈ। ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਸਥਾਪਤ ਕਰਨ ਲਈ ਸੂਬਿਆਂ ਨੂੰ ਸਹਾਇਤਾ ਦਿੱਤੀ ਜਾਵੇਗੀ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਕੂਲੀ ਸਿੱਖਿਆ ਸਮਾਜ ਦੇ ਸਾਰੇ ਵਰਗਾਂ ਤਕ ਸਮਾਨ ਰੂਪ ‘ਚ ਪਹੁੰਚ ਸਕੇ ਤੇ ਸਿੱਖਿਆ ਦੀ ਗੁਣਵੱਤਾ ‘ਚ ਸੁਧਾਰ ਹੋਵੇ। ਇਸ ਉਦੇਸ਼ ਨਾਲ 2018 ‘ਚ ਸਮੁੱਚੇ ਤੌਰ ‘ਤੇ ਸਿੱਖਿਆ ਯੋਜਨਾ ਲਾਗੂ ਕੀਤੀ ਗਈ ਸੀ। ਹੁਣ ਇਸ ਨੂੰ 1 ਅਪ੍ਰੈਲ 2021 ਤੋਂ ਵਧਾ ਕੇ ਮਾਰਚ 2026 ਤਕ ਕੀਤਾ ਜਾਵੇਗਾ। ਇਸ ‘ਚ ਕੁੱਲ 2,94,283 ਕਰੋੜ ਰੁਪਏ ਦਾ ਵਿੱਤੀ ਪ੍ਰਬੰਧ ਹੋਵੇਗਾ। ਇਸ ‘ਚ ਕੇਂਦਰ ਦੀ ਹਿੱਸੇਦਾਰੀ 1,85,398 ਕਰੋੜ ਰੁਪਏ ਹੋਵੇਗੀ। ਇਹ ਯੋਜਨਾ ਸਰਕਾਰੀ ਤੇ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ 11.6 ਲੱਖ ਸਕੂਲ, 15.6 ਕਰੋੜ ਵਿਦਿਆਰਥੀ ਤੇ 57 ਲੱਖ ਸਿਖਿਅਕਾਂ ਨੂੰ ਕਵਰ ਕਰੇਗੀ।

 

 

 

Related posts

Delhi Coronavirus : ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਆਈਸੋਲੇਟ

On Punjab

ਨਸ਼ਿਆਂ ਵਿਰੁੱਧ ਜੰਗ ਦੇ ‘ਜਰਨੈਲ’ ਬਣ ਕੇ ਪਿੰਡਾਂ ਤੇ ਸ਼ਹਿਰਾਂ ਦੀ ਰਾਖੀ ਕਰਨਗੇ ਡਿਫੈਂਸ ਕਮੇਟੀਆਂ ਦੇ ਮੈਂਬਰ-ਮੁੱਖ ਮੰਤਰੀ

On Punjab

ਇੰਝ ਤੋੜੀ ਕਾਂਗਰਸ ਦੀ ਸਰਕਾਰ, ਵੀਡੀਓ ਵਾਇਰਲ ਹੋਣ ਮਗਰੋਂ ਵੱਡਾ ਖੁਲਾਸਾ

On Punjab