PreetNama
ਖਬਰਾਂ/News

ਕੈਪਟਨ ਸਰਕਾਰ ਨਵਾਂ ਪੁਲਿਸ ਮੁਖੀ ਲਾਉਣ ਲਈ ਕਾਹਲੀ

ਚੰਡੀਗੜ੍ਹ: ਮੋਦੀ ਸਰਕਾਰ ਨੇ ਚਾਹੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਸਤੰਬਰ ਤੱਕ ਵਾਧਾ ਕਰ ਦਿੱਤਾ ਹੈ ਪਰ ਕੈਪਟਨ ਸਰਕਾਰ ਜਲਦ ਤੋਂ ਜਲਦ ਨਵਾਂ ਪੁਲਿਸ ਮੁਖੀ ਲਾਉਣ ਲਈ ਕਾਹਲੀ ਹੈ। ਪੰਜਾਬ ਸਰਕਾਰ ਨੇ ਸੂਬੇ ਦਾ ਨਵਾਂ ਪੁਲਿਸ ਮੁਖੀ ਲਾਉਣ ਲਈ ਨੌਂ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ ਯੂਪੀਐਸਸੀ ਨੂੰ ਭੇਜ ਦਿੱਤਾ ਹੈ।

ਇਸ ਪੈਨਲ ਵਿੱਚ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫਾ, ਹਰਦੀਪ ਢਿੱਲੋਂ, ਦਿਨਕਰ ਗੁਪਤਾ, ਜਸਮਿੰਦਰ ਸਿੰਘ, ਐਸ ਚੱਟੋਪਾਧਿਆਏ, ਸੀਐਸ ਰੈਡੀ, ਐਮਕੇ ਤਿਵਾੜੀ ਤੇ ਵੀਕੇ ਭਾਵੜਾ ਸ਼ਾਮਲ ਹਨ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦੇ ਸੇਵਾਕਾਲ ’ਚ ਕੇਂਦਰ ਸਰਕਾਰ ਵੱਲੋਂ ਵਾਧਾ ਕੀਤੇ ਜਾਣ ’ਤੇ ਕੈਪਟਨ ਸਰਕਾਰ ਔਖੀ ਦਿਖਾਈ ਦੇ ਰਹੀ ਹੈ।

ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਰਾਜਸੀ ਤੌਰ ’ਤੇ ਲਾਹੇਵੰਦ ਨਹੀਂ ਸਮਝਿਆ ਜਾ ਰਿਹਾ। ਇਸੇ ਕਰਕੇ ਰਾਜ ਸਰਕਾਰ ਨੇ ਅਰੋੜਾ ਦੀ ਥਾਂ ’ਤੇ ਨਵੇਂ ਅਧਿਕਾਰੀਆਂ ਦੇ ਨਾਵਾਂ ’ਤੇ ਸਰਗਰਮੀ ਆਰੰਭ ਦਿੱਤੀ ਸੀ। ਇਸੇ ਤਹਿਤ ਨਾਵਾਂ ਦੀ ਸੂਚੀ ਯੂਪੀਐਸਸੀ ਨੂੰ ਭੇਜੀ ਗਈ ਹੈ।

Related posts

ਭਾਰਤ ਦੀ ਰੱਖਿਆ ਬਰਾਮਦ ਦਹਾਕੇ ’ਚ 21,000 ਕਰੋੜ ਤੋਂ ਟੱਪੀ: ਰਾਜਨਾਥ

On Punjab

ਚਾਈਨਿਜ਼ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਸੈਮੀਨਾਰ

Pritpal Kaur

ਪੰਜ ਤਖ਼ਤਾਂ ਦੀ ਕਰੋ ਯਾਤਰਾ, ਇੰਨਾ ਕਿਰਾਇਆ ਤੇ ਇਹ ਹੋਣਗੇ ਰੂਟ

Pritpal Kaur