PreetNama
ਸਮਾਜ/Social

ਕੈਨੇਡਾ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਹਵਾਈ ਉਡਾਣਾਂ ‘ਤੇ ਅਗਲੇ 30 ਦਿਨਾਂ ਵਾਸਤੇ ਪਾਬੰਦੀ

ਕੋਵਿਡ ਦੇ ਲਗਾਤਾਰ ਵਾਧੇ ਦੀ ਰੋਕਥਾਮ ਲਈ ਕੈਨੇਡਾ ਸਰਕਾਰ ਵੱਲੋਂ ਭਾਰਤ ਅਤੇ ਪਾਕਿਸਤਾਨ ਤੋ ਆਉਣ ਵਾਲੀਆਂ ਹਵਾਈ ਉਡਾਣਾਂ ਉਤੇ ਅਗਲੇ 30 ਦਿਨਾਂ ਵਾਸਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਰਾਤ ਤੋਂ ਲਾਗੂ ਸਮਝਿਆ ਜਾਵੇਗਾ।

ਟਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਕ ਵਿਚ ਕਰੋਨਾ ਕੇਸਾਂ ਦੇ ਲਗਾਤਾਰ ਵਾਧੇ ਕਾਰਣ ਭਾਰੀ ਦਬਾਅ ਉਪਰੰਤ ਸਰਕਾਰ ਨੇ ਇਹਨਾਂ ਦੋ ਮੁਲਕਾਂ ਤੋ ਆਉਣ ਵਾਲੀਆਂ ਫਲਾਈਟਾਂ ਉਪਰ ਆਰਜ਼ੀ ਤੌਰ ਤੇ 30 ਦਿਨਾਂ ਲਈ ਪਾਬੰਦੀ ਲਗਾਈ ਹੈ।

ਇਸ ਪਾਬੰਦੀ ਦੇ ਮਤੇ ਦੀ ਪਾਰਲੀਮੈਂਟ ਮੈਂਬਰਾਂ ਨੇ ਸਰਬਸੰਮਤੀ ਨਾਲ ਹਮਾਇਤ ਕੀਤੀ ਹੈ। ਇਸੇ ਦੌਰਾਨ ਸਿਹਤ, ਇਮੀਗ੍ਰੇਸ਼ਨ, ਟਰਾਂਸਪੋਰਟ ਅਤੇ ਜਨਤਕ ਸੁਰੱਖਿਆ ਮੰਤਰਾਲਿਆਂ ਵੱਲੋਂ ਸਾਂਝੇ ਰੂਪ ਵਿਚ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਭਾਰਤ ਅਤੇ ਪਾਕਿਸਤਾਨ ਤੋ ਆਉਣ ਵਾਲੀਆਂ ਫਲਾਈਟਾਂ ਉਪਰ ਪਾਬੰਦੀ ਲਈ ਸਹਿਮਤੀ ਪ੍ਰਗਟਾਈ ਗਈ ਹੈ। ਵਰਨਣਯੋਗ ਹੈ ਕਿ ਇਸ ਪਾਬੰਦੀ ਦਾ ਸਭ ਤੋਂ ਵੱਧ ਅਸਰ ਮਈ ਬੈਚ ਵਿਚ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਉੱਪਰ ਪਵੇਗਾ ਜੋ ਪਹਿਲਾਂ ਤੋਂ ਹੀ ਹਵਾਈ ਟਿਕਟਾਂ ਖਰੀਦ ਚੁੱਕੇ ਹਨ।

Related posts

‘ਇੱਕ ਦੇਸ਼, ਇੱਕ ਚੋਣ’ ’ਤੇ ਬਹਿਸ ਲੋਕਤੰਤਰ ਲਈ ਅਹਿਮ: ਮੋਦੀ

On Punjab

India Canada Row : ਜਸਟਿਨ ਟਰੂਡੋ ਦਾ ਭਾਰਤ ਬਾਰੇ ਇੱਕ ਹੋਰ ਬਿਆਨ, ਕਿਹਾ- “ਭਾਰਤ ਨੂੰ ਕੈਨੇਡਾ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦੈ”

On Punjab

ਕਾਂਗਰਸ ਵਿੱਚ ਸ਼ਾਮਲ ਹੋਏ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਜਾਣ ਦੇ ਆਸਾਰ

On Punjab