PreetNama
ਖਾਸ-ਖਬਰਾਂ/Important News

ਕੈਨੇਡਾ ਤੇ ਅਮਰੀਕਾ ‘ਚ ਭਿਆਨਕ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ, ਟੁੱਟਿਆ ਕਈ ਸਾਲਾਂ ਦਾ ਰਿਕਾਰਡ

ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ ‘ਚ ਸਥਿਤ ਲਿਟਨ (Lytton) ਦੇ ਪਿੰਡ ‘ਚ ਐਤਵਾਰ ਨੂੰ ਤਾਪਮਾਨ ਵਧ ਕੇ 46.1 ਡਿਗਰੀ ਸੈਲੀਸਅਸ ਤਕ ਪਹੁੰਚ ਗਇਆ। ਇਸ ਦੇ ਨਾਲ ਹੀ 1937 ਦਾ ਉਹ ਰਿਕਾਰਡ ਟੁੱਟ ਗਿਆ ਹੈ ਜਦੋਂ ਸਸਕੈਚੇਵਾਨ ‘ਚ 45 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ।

ਪੱਛਮੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਰਮੀ ਵਧਣ ਸਬੰਧੀ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ। ਮੌਸਮ ਏਜੰਸੀ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਦੈਨਿਕ ਤਾਪਮਾਨ ਦੇ ਕਈ ਰਿਕਾਰਡ ਟੁੱਟ ਗਏ ਹਨ। ਹਾਲਾਂਕਿ ਐਨਵਾਇਰਮੈਂਟ ਕੈਨੇਡਾ ਨੇ ਆਸ ਪ੍ਰਗਟਾਈ ਹੈ ਕਿ ਮੰਗਲਵਾਰ ਨੂੰ ਤਾਪਮਾਨ ‘ਚ ਥੋੜ੍ਹੀ ਕਮੀ ਆਵੇਗੀ ਤੇ ਮੌਸਮ ਠੰਢਾ ਹੋਣਾ ਸ਼ੁਰੂ ਹੋ ਜਾਵੇਗਾ।

 

 

ਤੱਟੀ ਸ਼ਹਿਰ ਵੈਨਕੂਵਰ ‘ਚ, ਐਤਵਾਰ ਦੀ ਦੁਪਹਿਰੇ ਤਾਪਮਾਨ 31 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਸ ਦੌਰਾਨ ਕਈ ਲੋਕ ਸਮੁੰਦਰੀ ਤੱਟ ਵੱਲ ਚਲੇ ਗਏ, ਹਾਲਾਂਕਿ ਭਿਆਨਕ ਗਰਮੀ ‘ਚ ਭੀੜ ਆਮ ਨਾਲੋਂ ਥੋੜ੍ਹੀ ਘੱਟ ਨਜ਼ਰ ਆਈ। ਇੱਥੇ ਇਕ ਨਿਵਾਸੀ ਮਿਤਾਲੀ ਮੋਜਰ ਨੇ ਦੱਸਿਆ ਕਿ ਇੱਥੇ ਕਈ ਲੋਕ ਆਸ-ਪਾਸ ਦੀਆਂ ਪਾਰਕਾਂ ‘ਚ ਛਾਇਆ ਦੀ ਤਲਾਸ਼ ਕਰ ਰਹੇ ਸਨ। ਮੋਜਰ ਨੇ ਕਿਹਾ ਕਿ ਉਹ ਖਾਸ ਤੌਰ ‘ਤੇ ਗਰਮ ਮੌਸਮ ਦੌਰਾਨ ਪੂਲ ਦਾ ਆਨੰਦ ਲੈਣ ਲਈ ਆਮ ਤੌਰ ‘ਤੇ ਇਕ ਸਥਾਨਕ ਹੋਟਲ ‘ ਰਹਿੰਦੀ ਸੀ, ਪਰ ਮਹਾਮਾਰੀ ਪਾਬੰਦੀਆਂ ਕਾਰਨ ਇਹ ਬਦਲ ਨਾਕਾਮ ਸਾਬਿਤ ਹੋਇਆ।

Related posts

ਕਾਂਗੋ ‘ਚ ਹਾਦਸਾਗ੍ਰਸਤ ਜਹਾਜ਼ ਘਰਾਂ ‘ਤੇ ਡਿੱਗਿਆ, 19 ਮੌਤਾਂ

On Punjab

ਬਟਾਲਾ ‘ਚ ਜ਼ਮੀਨੀ ਵਿਵਾਦ ਕਰਕੇ ਚਲਿਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ, ਦੋ ਜ਼ਖਮੀ

On Punjab

ਨਿਊਜ਼ੀਲੈਂਡ ਨੇ ਸੁਰੱਖਿਆ ਕੌਂਸਲ ’ਚ ਭਾਰਤ ਦੇ ਦਾਅਵੇ ਦਾ ਸਮਰਥਨ ਕੀਤਾ: ਲਕਸਨ

On Punjab