PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਵੀ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ, ਸਰਕਾਰ ਨੇ ਚੁੱਕਿਆ ਸਖਤ ਕਦਮ

ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਸੋਸ਼ਲ ਡਿਸਟੈਂਸੰਗ ਵੱਡੇ ਪੱਧਰ ‘ਤੇ ਅਪਣਾਇਆ ਜਾਣ ਵਾਲਾ ਤਰੀਕਾ ਹੈ। ਅਜਿਹੇ ‘ਚ ਕਈ ਲੋਕ ਇਸ ਨਿਯਮ ਦਾ ਪਾਲਣ ਨਹੀਂ ਕਰਦੇ। ਕੈਨੇਡਾ ਦੇ ਟੋਰਾਂਟੋ ਦੇ ਇੱਕ ਪਾਰਕ ‘ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ, ਉਸ ਵੇਲੇ ਉੱਡੀਆਂ ਜਦੋਂ ਵੱਡੀ ਗਿਣਤੀ ਲੋਕ ਪਾਰਕ ‘ਚ ਪਹੁੰਚੇ।

ਅਜਿਹੇ ‘ਚ ਕੈਨੇਡਾ ਸਰਕਾਰ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਹੋ ਗਈ ਹੈ। ਨਿਯਮ ਤੋੜਨ ਵਾਲੇ ਲੋਕਾਂ ‘ਤੇ 1 ਤੋਂ 5 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਾਇਆ ਗਿਆ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਹੁਣ ਸਰਕਾਰ ਕੈਨੇਡਾ ਖੋਲ੍ਹਣ ਦੀ ਰਣਨੀਤੀ ਘੜ ਰਹੀ ਹੈ। ਦੇਸ਼ ਚ ਕੋਰੋਨਾ ਪੀੜਤਾਂ ਦਾ ਪਤਾ ਲਾਉਣ ਲਈ ਵੀ ਸਰਕਾਰ ਨਵੇਂ ਤਰੀਕੇ ਅਪਣਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ‘ਨਵੇਂ ਪੀੜਤਾਂ ਤੱਕ ਪਹੁੰਚ ਕਰਨੀ ਬੇਹੱਦ ਜ਼ਰੂਰੀ’ ਹੈ।ਅਜਿਹੇ ‘ਚ ਕੋਰੋਨਾ ਪੀੜਤਾਂ ਦਾ ਪਤਾ ਲਾਉਣ ਲਈ ਇਕ ਐਪ ਦਾ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਐਪ ਦੀ ਵਰਤੋਂ ਸਵੈਇੱਛਾ ਨਾਲ ਹੋਵੇਗੀ। ਐਪ ਸਹੀ ਜਾਣਕਾਰੀ ਵਾਲੀ ਹੋਵੇਗੀ ਜੋ ਉਪਭੋਗਤਾ ਦੀ ਸਿਹਤ ਤੇ ਸਥਾਨ ਸਬੰਧੀ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾਏਗੀ। ਇਸ ਐਪ ਤੋਂ ਮਿਲੀ ਕੋਈ ਵੀ ਜਾਣਕਾਰੀ ਜਨਤਕ ਨਹੀਂ ਹੋਵੇਗੀ

Related posts

ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ਨੂੰ ਅਮਰੀਕਾ ‘ਚ ਵਿਸ਼ੇਸ਼ ਸਨਮਾਨ

Pritpal Kaur

ਥਰਮਲ ਪਲਾਂਟ ਰੂਪਨਗਰ ਦੇ ਸਮੁੱਚੇ ਯੂਨਿਟ ਹੋਏ ਬੰਦ

On Punjab

ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਹਰ ਹਰਬਾ ਵਰਤਾਂਗੇ: ਰਾਜਨਾਥ

On Punjab