PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਨੌਜਵਾਨਾਂ ‘ਤੇ ਮੰਡਰਾ ਰਿਹਾ ਬੇਹੱਦ ਖਤਰਾ

ਓਟਾਵਾ: ਕੈਨੇਡਾ ਦੇ ਨੌਜਵਾਨ ਵਰਗ ‘ਤੇ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਕੋਰੋਨਾ ਦੇ ਬਹੁਤੇ ਕੇਸ ਕੈਨੇਡੀਅਨ ਨੌਜਵਾਨਾਂ ਵਿੱਚ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਸਿਹਤ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ। ਸ਼ਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਕੈਨੇਡਾ ਦੇ ਮੁੱਖ ਜਨ ਸਿਹਤ ਅਧਿਕਾਰੀ ਥੇਰੇਸਾ ਟਾਮ ਦਾ ਹਵਾਲਾ ਦਿੰਦੇ ਹੋਏ, ‘20–39 ਉਮਰ ਵਰਗ ਦੇ ਨੌਜਵਾਨਾਂ ਵਿੱਚ ਸਭ ਤੋਂ ਵੱਧ ਸੰਕਰਮਣ ਦੇ ਕੇਸ ਹਨ।

ਪਿਛਲੇ ਹਫਤੇ ਪੁਸ਼ਟੀ ਕੀਤੇ ਗਏ ਕੇਸਾਂ ‘ਚੋਂ 63 ਪ੍ਰਤੀਸ਼ਤ 39 ਸਾਲ ਦੀ ਉਮਰ ਸਮੂਹ ‘ਚ ਸੀ। ਇੰਨਾ ਹੀ ਨਹੀਂ ਮਰਦਾਂ ਵਿੱਚ ਔਰਤਾਂ ਨਾਲੋਂ ਸੰਕਰਮਣ ਦੇ ਮਾਮਲੇ ਵਧੇਰੇ ਪਾਏ ਗਏ ਹਨ। ਪ੍ਰਤੀ 1 ਲੱਖ ਆਬਾਦੀ ‘ਚ 14.4 ਪ੍ਰਤੀਸ਼ਤ ਮਰਦ ਸੰਕਰਮਿਤ ਹਨ ਜਦਕਿ 13.8 ਪ੍ਰਤੀਸ਼ਤ ਔਰਤਾਂ। ਟਾਮ ਨੇ ਦੱਸਿਆ ਕਿ ਹਰ ਰੋਜ਼ ਔਸਤਨ 485 ਸੰਕਰਮਣ ਦੇ ਮਾਮਲੇ ਆ ਰਹੇ ਹਨ ਤੇ ਐਤਵਾਰ ਤੱਕ ਦੇਸ਼ ਭਰ ਵਿੱਚ ਸੰਕਰਮਣ ਦੇ ਕੁੱਲ ਕੇਸ 1 ਲੱਖ 13 ਹਜ਼ਾਰ 5 ਸੌ 56 ਹਨ ਜਦੋਂਕਿ ਦੇਸ਼ ਵਿੱਚ ਮੌਤਾਂ ਦੇ 8 ਹਜ਼ਾਰ 8 ਸੌ 85 ਕੇਸ ਦਰਜ ਹਨ।

Related posts

ਪਾਕਿਸਤਾਨ ਸਮਰਥਿਤ ਅੱਤਵਾਦ ‘ਤੇ ਅਮਰੀਕਾ ਦਾ ਹਮਲਾ, ਅਲਕਾਇਦਾ ਤੇ ਪਾਕਿਸਤਾਨੀ ਤਾਲਿਬਾਨ ਦੇ 4 ਮੈਂਬਰਾਂ ਨੂੰ ਗਲੋਬਲ ਅੱਤਵਾਦੀ ਐਲਾਨਿਆ

On Punjab

ਕੈਨੇਡਾ ‘ਚ ਭਾਰਤੀ ਕੁੜੀ ਲਵਲੀਨ ਲਾਪਤਾ

On Punjab

ਰਣਜੀਤ ਬਾਵਾ ਦੀ ਫਿਲਮ ‘ਲੈਂਬਰਗਿਨੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਹੋ ਰਹੀ ਰਿਲੀਜ਼

On Punjab