PreetNama
ਸਮਾਜ/Social

ਕੈਨੇਡਾ ‘ਚ ਚੀਨੀ ਕੌਂਸਲੇਟ ਦਫ਼ਤਰ ਦੇ ਬਾਹਰ ਭਾਰਤੀ ਨਾਗਰਿਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਕੈਨੇਡਾ ‘ਚ ਚੀਨੀ ਕੌਂਸਲੇਟ ਦਫ਼ਤਰ ਦੇ ਬਾਹਰ ਭਾਰਤੀ ਨਾਗਰਿਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ:ਵੈਨਕੁਵਰ : ਭਾਰਤ-ਚੀਨ ਸਰਹੱਦ ‘ਤੇ ਗਲਵਾਨ ਘਾਟੀ ‘ਚ ਹੋਈ ਹਿੰਸਾ ਤੋਂ ਬਾਅਦ ਹੁਣ ਕੈਨੇਡਾ ਵਿਚ ਵੀ ਚੀਨ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ ਹੈ। ਇਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੈਨਕੁਵਰ ਵਿਚ ਚੀਨੀ ਕੌਂਸਲੇਟ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਵੈਨਕੂਵਰ ‘ਚ ਚੀਨੀ ਵਣਜ ਦੂਤਘਰ ਦਫ਼ਤਰ ਦੇ ਬਾਹਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਲੋਕ ਹੱਥ ‘ਚ ‘ਸਟੋਪ ਕਿਲਿੰਗ ਪੀਪਲ ਇਨ ਇੰਡੀਆ’, ‘ਬੈਕਆਫ ਚਾਇਨਾ’ ਤੇ ‘ਡੋਂਟ ਥ੍ਰੈਟਨ’ ਵਰਗੇ ਹੋਰਡਿੰਗਜ਼ ਫੜੀ ਨਜ਼ਰ ਆਏ ਹਨ।
ਇਸ ਮੌਕੇ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਹੱਥ ‘ਚ ਭਾਰਤ ਦਾ ਝੰਡਾ ਵੀ ਫੜਿਆ ਹੋਇਆ ਸੀ। ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੈਨਕੁਵਰ ਦੇ ਵਣਜ ਦੂਤਘਰ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਦੇ ‘ਵੰਦੇ ਮਾਤਰਮ’, ‘ਵੀ ਵਾਂਟ ਪੀਸ’ ਅਤੇ ‘ਬੈਕ ਆਫ ਚਾਈਨਾ’ ਦੇ ਨਾਅਰੇ ਲਗਾਏ ਹਨ।
ਦੱਸ ਦੇਈਏ ਕਿ ਭਾਰਤ-ਚੀਨ ਸਰਹੱਦ ‘ਤੇ 15-16 ਜੂਨ ਦੀ ਰਾਤ ਨੂੰ ਹੋਈ ਹਿੰਸਾ ਵਿਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਨੂੰ ਲੈ ਕੇ ਦੁਨੀਆ ਭਰ ਵਿਚ ਬੈਠੇ ਭਾਰਤੀ ਭਾਈਚਾਰੇ ਵਿਚ ਨਾਰਾਜ਼ਗੀ ਹੈ। ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਵਲੋਂ ਭਾਰਤੀ ਫੌਜੀਆਂ ‘ਤੇ ਕਾਇਰਤਾ ਵਾਲੇ ਹਮਲੇ ਖਿਲਾਫ ਲੋਕਾਂ ਵਿਚ ਰੋਸ ਹੈ।

Related posts

ਹਸਪਤਾਲ ’ਚ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ

On Punjab

ਰੋਮ ਦੇ ਭਾਰਤੀ ਦੂਤਘਰ ‘ਚ ਖ਼ਾਲਿਸਤਾਨੀਆਂ ਵੱਲੋਂ ਭੰਨਤੋੜ

On Punjab

ਚੰਡੀਗੜ੍ਹ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ’ਤੇ ਲਟਕੀ ਤਲਵਾਰ

On Punjab