PreetNama
ਫਿਲਮ-ਸੰਸਾਰ/Filmy

ਕੈਂਸਰ ਦੇ ਇਲਾਜ ਦੌਰਾਨ ਅਨੁਪਮ ਖੇਰ ਨੇ ਜਾਰੀ ਕੀਤਾ ਪਤਨੀ ਕਿਰਨ ਖੇਰ ਦਾ ਹੈਲਥ ਅਪਡੇਟ, ਦੱਸਿਆ – ਕਈ ਸਾਈਡ ਇਫੈਕਟਸ ਹਨ ਪਰ…

 ਬਾਲੀਵੁੱਡ ਐਕਟਰ ਅਨੁਪਮ ਖੇਰ ਦੀ ਪਤਨੀ ਤੇ ਚੰਡੀਗੜ੍ਹ ਸੰਸਦ ਮੈਂਬਰ ਤੇ ਅਭਿਨੇਤਰੀ ਕਿਰਨ ਖੇਰ ਇਨ੍ਹਾਂ ਦਿਨਾਂ ’ਚ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ। ਕਿਰਨ ਖੇਰ ਨੂੰ ਕੈਂਸਰ ਦੀ ਬਿਮਾਰੀ ਹੋਣ ਦੀ ਖ਼ਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਫੈਨਜ਼ ਕਾਫੀ ਹੈਰਾਨ ਤੇ ਪਰੇਸ਼ਾਨ ਹੋ ਗਏ ਸਨ। ਕਿਰਨ ਦੀ ਸਲਾਮਤੀ ਦੀਆਂ ਦੁਆਵਾਂ ਉਨ੍ਹਾਂ ਦੇ ਫੈਨਜ਼ ਲਗਾਤਾਰ ਕਰ ਹਰੇ ਹਨ। ਨਾਲ ਹੀ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਆਖਿਰ ਹੁਣ ਉਨ੍ਹਾਂ ਦੀ Favorite actress ਦੀ ਤਬੀਅਤ ਕਿਵੇਂ ਹੈ। ਇਸ ਦੌਰਾਨ ਹੁਣ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੇ ਉਨ੍ਹਾਂ ਦੀ ਹੈਲਥ ਅਪਡੇਟ ਜਾਰੀ ਕੀਤਾ ਹੈ ਜਿਸ ’ਤੇ ਉਨ੍ਹਾਂ ਨੇ ਅਭਿਨੇਤਰੀ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ।

ਦਰਅਸਲ, ਅਨੁਪਮ ਖੇਰ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ’ਤੇ ਲਾਈਵ ਆਏ। ਇਸ ਦੌਰਾਨ ਉਨ੍ਹਾਂ ਨੇ ਕਿਰਨ ਬਾਰੇ ਫੈਨਜ਼ ਦੇ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ, ‘ਕਿਰਨ ਦੀ ਤਬੀਅਤ ’ਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਧਾਰ ਹੈ। ਉਹ ਠੀਕ ਹੋ ਰਹੀ ਹੈ ਪਰ ਜੋ ਦਵਾਈਆਂ ਉਹ ਲੈ ਰਹੀ ਹੈ ਉਸ ਦੇ ਕਈ Side Effects ਹਨ। ਉਹ ਕਾਫੀ Strong ਹੈ ਤੇ ਉਮੀਦ ਹੈ ਕਿ ਜਲਦ ਹੀ ਠੀਕ ਹੋ ਵਾਸਪ ਆਵੇਗੀ। ਤੁਹਾਡੀਆਂ ਦੁਆਵਾਂ ਉਨ੍ਹਾਂ ਨਾਲ ਹਨ ਜਲਦ ਠੀਕ ਹੋ ਕੇ ਆਵੇਗੀ।’

ਦੱਸਣਯੋਗ ਹੈ ਕਿ ਕਿਰਨ ਖੇਰ ਦੇ ਕੈਂਸਰ ਨਾਲ ਜੰਗ ਲੜਨ ਦੀ ਖ਼ਬਰ ਉਨ੍ਹਾਂ ਦੇ ਪਤੀ ਅਨੁਪਮ ਖੇਰ ਨੇ ਹੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਖ ਪੋਸਟ ’ਚ ਲਿਖਿਆ ਸੀ ਕਿ, ‘ਅਫਵਾਹਾਂ ਨਾਲ ਕਿਸੇ ਦਾ ਚੰਗਾ ਨਹੀਂ ਹੁੰਦਾ, ਇਸ ਲਈ ਸਿਕੰਦਰ ਤੇ ਮੈਂ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਕਿਰਨ ਨੂੰ Multiple myeloma ਹੋਇਆ ਹੈ, ਜੋ ਇਕ ਤਰ੍ਹਾਂ ਦਾ ਬਲਡ ਕੈਂਸਰ ਹੈ। ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਸਾਨੂੰ ਯਕੀਨ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋ ਕੇ ਬਾਹਰ ਆਵੇਗੀ।

Related posts

Neha Dhupia Pregnant : ਦੂਜੀ ਵਾਰ ਮਾਂ ਬਣਨ ਵਾਲੀ ਹੈ ਨੇਹਾ ਧੂਪੀਆ, ਪਤੀ ਅੰਗਦ ਨਾਲ ਫੋਟੋ ਸ਼ੇਅਰ ਕਰ ਕੀਤਾ ਅਨਾਊਂਸ

On Punjab

Shehnaz Gill: ਪਾਕਿਸਤਾਨ ‘ਚ ਵੀ ਸ਼ੁਰੂ ਹੋਈ ਸ਼ਹਿਨਾਜ਼ ਗਿੱਲ ਦੀ ਚਰਚਾ, ਪਾਕਿਸਤਾਨੀ ਵੈੱਬਸਾਈਟ ‘ਤੇ ਅਦਾਕਾਰਾ ਦਾ ਦਬਦਬਾ

On Punjab

ਇਸ ਟੀਵੀ ਐਕਟਰ ਦੀ ਜ਼ਿੰਦਗੀ ਨੂੰ ਡਾਇਬਟੀਜ਼ ਨੇ ਕੀਤਾ ‘ਬਰਬਾਦ’, ਕਟਵਾਉਣੀ ਪੈ ਗਈ ਲੱਤ

On Punjab