72.05 F
New York, US
May 9, 2025
PreetNama
ਰਾਜਨੀਤੀ/Politics

ਕੇਜਰੀਵਾਲ ਨੇ ਕੀਤਾ ਐਲਾਨ, ਜੇਕਰ ਲੋੜ ਪਈ ਤਾਂ ਘਰ ‘ਚ ਹੀ ਮੁਫ਼ਤ ਦਿੱਤੀ ਜਾਏਗੀ ਆਕਸੀਜਨ ਕੰਸੰਟ੍ਰੇਟਰ ਦੀ ਸੁਵਿਧਾ

ਨਵੀਂ ਦਿੱਲੀ: ਕੋਰੋਨਾਵਾਇਰਸ ਨਾਲ ਪੂਰੀ ਦੁਨਿਆ ਲੜ੍ਹ ਰਹੀ ਹੈ।ਕੌਮੀ ਰਾਜਧਾਨੀ ਦਿੱਲੀ ਦੇਸ਼ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਘਰ ਤੱਕ ਹੀ ਆਕਸੀਜਨ ਦੀ ਸੁਵੀਧਾ ਪਹੁੰਚਾਈ ਜਾਵੇਗੀ।

ਅਕਸਰ ਐਸੇ ਦੇਖਿਆ ਗਿਆ ਹੈ ਕਿ ਕੋਰੋਨਾਵਾਇਰਸ ਤੋਂ ਠੀਕ ਹੋਣ ਮਗਰੋਂ ਵੀ ਕੁੱਝ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਆਉਂਦੀ ਹੈ।ਐਸੇ ‘ਚ ਦਿੱਲੀ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਆਕਸੀਜਨ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,
” ਕੁਝ ਦਿਨਾਂ ਤੋਂ ਥੋੜਾ ਨਵਾਂ ਰੁਝਾਨ ਵੇਖਣ ਨੂੰ ਮਿਲਿਆ ਹੈ। ਲੋਕ ਹਸਪਤਾਲ ਤੋਂ ਠੀਕ ਹੋ ਜਾਂਦੇ ਹਨ ਅਤੇ ਘਰ ਆਉਂਦੇ ਹਨ, ਉਹ ਕੋਰੋਨਾ ਨੈਗੇਟਿਵ ਹੋ ਜਾਂਦੇ ਹਨ ਪਰ ਉਨ੍ਹਾਂ ਦੇ ਬਹੁਤ ਸਾਰੇ ਲੱਛਣ ਠੀਕ ਨਹੀਂ ਹੁੰਦੇ। ਉਨ੍ਹਾਂ ਨੂੰ ਸਾਹ ਦੀ ਕਮੀ, ਆਕਸੀਜਨ ਦੀ ਘਾਟ ਹੁੰਦੀ ਹੈ। ਕੁਝ ਅਜਿਹੇ ਮਰੀਜ਼ਾਂ ਦੀ ਮੌਤ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਹੋਈ ਹੈ। ਸਾਡੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘਰ ਆਏ, ਪਰ ਪੂਰੀ ਤਰ੍ਹਾਂ ਠੀਕ ਹੋਣ ਵਿਚ ਉਨ੍ਹਾਂ ਨੂੰ ਲੰਮਾ ਸਮਾਂ ਲੱਗਿਆ। ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹੜੇ ਲੋਕ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਵਾਪਸ ਜਾਂਦੇ ਹਨ ਅਤੇ ਜੇ ਡਾਕਟਰ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਕੁਝ ਹੋਰ ਦਿਨਾਂ ਲਈ ਆਕਸੀਮੀਟਰ ਘਰ ਲਈ ਦਿੱਤਾ ਜਾਵੇਗਾ। ਜੇ ਆਕਸੀਮੀਟਰ ‘ਤੇ ਉਨ੍ਹਾਂ ਦੀ ਆਕਸੀਜਨ ਘੱਟ ਜਾਂਦੀ ਹੈ ਤਾਂ ਸਰਕਾਰ ਘਰ ਵਿੱਚ ਆਕਸੀਜਨ ਕੰਸੰਟ੍ਰੇਟਰ ਦਾ ਮੁਫਤ ਪ੍ਰਬੰਧ ਕਰੇਗੀ। “

Related posts

ਯੂ.ਪੀ.ਐਸ.ਸੀ. ਧੋਖਾਧੜੀ ਮਾਮਲਾ: ਪੂਜਾ ਖੇਡਕਰ ਦੀ ਗ੍ਰਿਫਤਾਰੀ ’ਤੇ 17 ਮਾਰਚ ਤੱਕ ਅੰਤਰਿਮ ਰੋਕ

On Punjab

Kisan Andolan: ਦਿੱਲੀ ਪੁਲਿਸ ਤੇ ਕਿਸਾਨਾਂ ‘ਚ ਬਣੀ ਸਹਿਮਤੀ, 200 ਕਿਸਾਨਾਂ ਨੂੰ ਮਿਲੀ ਜੰਤਰ-ਮੰਤਰ ਜਾਣ ਦੀ ਮਨਜ਼ੂਰੀ

On Punjab

ਰੱਖਿਆ ਮੰਤਰੀ ਦੇ ਨਿਰਦੇਸ਼, ਚੀਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਰਹਿਣ ਤਿੰਨੇ ਫੌਜਾਂ

On Punjab