PreetNama
ਰਾਜਨੀਤੀ/Politics

ਕੇਜਰੀਵਾਲ ਦੀ ਸਰਕਾਰ ‘ਚ ਵੰਡੇ ਗਏ ਮੰਤਰਾਲੇ ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

kejriwal govt portfolio: ਦਿੱਲੀ ਸਰਕਾਰ ਵਿੱਚ ਮੰਤਰੀਆਂ ਦੇ ਵਿਭਾਗ ਵੰਡ ਦਿੱਤੇ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਕੋਲ ਕੋਈ ਵਿਭਾਗ ਨਹੀਂ ਰੱਖਣਗੇ। ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਹੋਣਗੇ ਅਤੇ ਉਨ੍ਹਾਂ ਨੂੰ ਸਿੱਖਿਆ, ਵਿੱਤ, ਯੋਜਨਾ, ਭੂਮੀ ‘ਤੇ ਭਵਨ, ਵਿਜੀਲੈਂਸ, ਸੈਰ-ਸਪਾਟਾ, ਸੇਵਾਵਾਂ, ਕਲਾਵਾਂ, ਸਭਿਆਚਾਰ ਅਤੇ ਭਾਸ਼ਾਵਾਂ ਦੇ ਵਿਭਾਗ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਦਿੱਲੀ ਜਲ ਬੋਰਡ ਦੀ ਜ਼ਿੰਮੇਵਾਰੀ ਸਤੇਂਦਰ ਜੈਨ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਾਤਾਵਰਣ ਮੰਤਰਾਲੇ ਲਈ ਗੋਪਾਲ ਰਾਏ ਜ਼ਿੰਮੇਵਾਰ ਹੋਣਗੇ। ਪਹਿਲਾਂ ਇਹ ਮੰਤਰਾਲਾ ਕੈਲਾਸ਼ ਗਹਿਲੋਤ ਦੇ ਕੋਲ ਸੀ।

ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਰਾਜਿੰਦਰ ਪਾਲ ਗੌਤਮ ਨੂੰ ਮਿਲੇਗਾ। ਪਹਿਲਾਂ ਇਹ ਮੰਤਰਾਲਾ ਮਨੀਸ਼ ਸਿਸੋਦੀਆ ਦੇ ਕੋਲ ਸੀ। ਬਾਕੀ ਸਾਰੇ ਮੰਤਰਾਲੇ ਪੁਰਾਣੇ ਮੰਤਰੀਆਂ ਕੋਲ ਹੀ ਰਹਿਣਗੇ। ਜ਼ਿਕਰਯੋਗ ਹੈ ਕਿ 16 ਫਰਵਰੀ ਨੂੰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਕੈਲਾਸ਼ ਗਹਿਲੋਤ, ਸਤੇਂਦਰ ਜੈਨ, ਗੋਪਾਲ ਰਾਏ, ਰਾਜੇਂਦਰ ਪਾਲ ਗੌਤਮ, ਇਮਰਾਨ ਹੁਸੈਨ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ ਸੀ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿਚੋਂ 62 ਸੀਟਾਂ ਜਿੱਤੀਆਂ ਹਨ।

ਅਰਵਿੰਦ ਕੇਜਰੀਵਾਲ ਦੀ ਪਿੱਛਲੀ ਸਰਕਾਰ ਵਿੱਚ ਕਈ ਮਹੱਤਵਪੂਰਨ ਵਿਭਾਗਾਂ ਦੇ ਨਾਲ ਸਿਸੋਦੀਆ ਨੇ ਸਿੱਖਿਆ ਵਿਭਾਗ ਦਾ ਕਾਰਜਭਾਰ ਸੰਭਾਲਿਆ ਸੀ। ਉਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤਾ। ਸਿਸੋਦੀਆ ਨੇ ਸਰਕਾਰੀ ਸਕੂਲਾਂ ਵਿੱਚ ਪਰੇਸ਼ਾਨੀ ਨੂੰ ਦੂਰ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ। ਸਤੇਂਦਰ ਜੈਨ ਆਮ ਆਦਮੀ ਪਾਰਟੀ ਦੀਆਂ ਦੋਵੇਂ ਸਰਕਾਰਾਂ ਵਿੱਚ ਸਿਹਤ ਮੰਤਰੀ ਸਨ। ਪਿਛਲੀ ਸਰਕਾਰ ‘ਚ ਗੋਪਾਲ ਰਾਏ ਕੋਲ ਕਿਰਤ, ਰੋਜ਼ਗਾਰ, ਵਿਕਾਸ ਅਤੇ ਆਮ ਪ੍ਰਸ਼ਾਸਨ ਵਿਭਾਗ ਦੀ ਜ਼ਿੰਮੇਵਾਰੀ ਸੀ।

Related posts

ਵਾਰਾਣਸੀ ਪਹੁੰਚੇ PM ਨਰਿੰਦਰ ਮੋਦੀ, ਰਾਜਪਾਲ ਤੇ CM ਯੋਗੀ ਨੇ ਕੀਤਾ ਸਵਾਗਤ

On Punjab

ਭਗਦੜ ਭਾਰਤੀ ਯੂਥ ਕਾਂਗਰਸ ਵੱਲੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਖਿਲਾਫ਼ ਪ੍ਰਦਰਸ਼ਨ

On Punjab

‘ਭਗਵਾਨ ਰਾਮ ਦੀ ਹੋਂਦ ‘ਤੇ ਸਵਾਲ ਉਠਾਉਣ ਵਾਲੇ ਹੁਣ ਰਾਵਣ ‘ਤੇ ਕਰ ਰਹੇ ਹਨ ਵਿਸ਼ਵਾਸ’, ਪੀਐੱਮ ਨੇ ਖੜਗੇ ਦੇ ਬਿਆਨ ‘ਤੇ ਦਿੱਤਾ ਜਵਾਬ

On Punjab