PreetNama
ਰਾਜਨੀਤੀ/Politics

ਕੇਂਦਰ ਸਰਕਾਰ ਨੇ DSP ਦਵਿੰਦਰ ਕੇਸ ਦੀ ਜਾਂਚ NIA ਨੂੰ ਸੌਂਪੀ

DSP Davinder Singh Case: ਅੱਤਵਾਦੀਆਂ ਸਮੇਤ ਕਾਬੂ ਕੀਤੇ ਗਏ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ ਨੂੰ NIA ਦੇ ਹਵਾਲੇ ਕਰ ਦਿੱਤਾ ਗਿਆ ਹੈ । ਸੂਤਰਾਂ ਅਨੁਸਾਰ NIA ਦੀ 6 ਮੈਂਬਰੀ ਟੀਮ ਕਸ਼ਮੀਰ ਲਈ ਰਵਾਨਾ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦਵਿੰਦਰ ਕਾਜ਼ੀਗੁੰਡ ਵਿੱਚ ਹੈ ਤੇ ਇਹ ਇਲਾਕਾ ਜੰਮੂ ਅਤੇ ਸ੍ਰੀਨਗਰ ਦੇ ਵਿਚਕਾਰ ਪੈਂਦਾ ਹੈ । ਜਿਸ ਕਾਰਨ ਟੀਮ ਨੂੰ ਲਗਾਤਾਰ ਕਾਜ਼ੀਗੁੰਡ ਪਹੁੰਚਣ ਵਿਚ ਦੇਰੀ ਹੋ ਸਕਦੀ ਹੈ । ਜਿਸ ਤੋਂ ਬਾਅਦ ਟੀਮ ਵੱਲੋਂ ਦਵਿੰਦਰ ਨੂੰ ਦਿੱਲੀ ਲਿਆਇਆ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ।

ਉਥੇ ਹੀ ਦੂਜੇ ਪਾਸੇ ਦਵਿੰਦਰ ਨੂੰ ਰਾਸ਼ਟਰਪਤੀ ਮੈਡਲ ਦੇਣ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਪੁਲਿਸ ਵੱਲੋਂ ਟਵੀਟ ਕਰਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ । ਜਿਸ ਵਿਚ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਡੀਐਸਪੀ ਦਵਿੰਦਰ ਸਿੰਘ ਨੂੰ ਬਹਾਦਰੀ ਦਾ ਤਗਮਾ ਨਹੀਂ ਦਿੱਤਾ ਗਿਆ ਹੈ । ਪੁਲਿਸ ਨੇ ਦੱਸਿਆ ਕਿ ਦਵਿੰਦਰ ਨੂੰ ਸਾਲ 2018 ਵਿੱਚ ਜੰਮੂ-ਕਸ਼ਮੀਰ ਦੀ ਰਾਜ ਸਰਕਾਰ ਵੱਲੋਂ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ ।

ਉਨ੍ਹਾਂ ਦੱਸਿਆ ਕਿ ਦਵਿੰਦਰ ਨੂੰ ਪੁਲਵਾਮਾ ਵਿੱਚ ਹੋਏ ਫਿਦਾਈਨ ਹਮਲੇ ਦੀ ਜਵਾਬੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਸਨਮਾਨਿਤ ਕੀਤਾ ਗਿਆ ਸੀ । ਸੂਤਰਾਂ ਅਨੁਸਾਰ ਦਵਿੰਦਰ ਨੂੰ 1990 ਵਿੱਚ ਜੰਮੂ-ਕਸ਼ਮੀਰ ਪੁਲਿਸ ਵਿੱਚ ਇੱਕ ਸਬ-ਇੰਸਪੈਕਟਰ ਵਜੋਂ ਦਾਖਲ ਕਰਵਾਇਆ ਗਿਆ ਸੀ । ਪੁਲਿਸ ਦੀ ਗ੍ਰਿਫਤ ਵਿੱਚ ਆਉਣ ਤੋਂ ਬਾਅਦ ਦਵਿੰਦਰ ‘ਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ ।

ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਪੁੱਛਗਿੱਛ ਵਿੱਚ ਦੋਨੋ ਅੱਤਵਾਦੀਆਂ ਨੇ ਦੱਸਿਆ ਕਿ ਉਹ ਸ੍ਰੀਨਗਰ ਦੇ ਇੰਦਰਾ ਨਗਰ ਵਿੱਚ ਦਵਿੰਦਰ ਦੇ ਘਰ ਠਹਿਰੇ ਸਨ । ਦਵਿੰਦਰ ਨੇ ਪੁਲਿਸ ਵਿਭਾਗ ਵਿੱਚ ਆਪਣੇ ਪ੍ਰਭਾਵ ਅਤੇ ਵਿਸ਼ਵਾਸ ਦੀ ਦੁਰਵਰਤੋਂ ਕੀਤੀ ਹੈ । ਦੱਸ ਦੇਈਏ ਕਿ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਅੱਤਵਾਦੀ ਗਠਜੋੜ ਦੇ ਸਾਰੇ ਪਹਿਲੂਆਂ ਦੀ ਪੜਚੋਲ ਕਰਨ ਲਈ ਕਿਹਾ ਗਿਆ ਹੈ । ਦਵਿੰਦਰ ਦੁਆਰਾ ਹਾਸਿਲ ਕੀਤੀ ਜਾਇਦਾਦ ਦੀ ਪੁਲਿਸ ਵਿਭਾਗ ਵਿੱਚ ਜਾਂਚ ਕੀਤੀ ਜਾਏਗੀ ।

Related posts

ਰਾਹੁਲ ਦੇ ਅਸਤੀਫੇ ਮਗਰੋਂ ਕਾਂਗਰਸ ‘ਚ ਭੂਚਾਲ, ਮਰਨ ਵਰਤ ਦਾ ਐਲਾਨ, ਖ਼ੂਨ ਨਾਲ ਲਿਖੀ ਚਿੱਠੀ

On Punjab

ਚਿਦੰਬਰਮ ਦੀ ਜ਼ਮਾਨਤ ਅਰਜ਼ੀ ਹੋਈ ਰੱਦ

On Punjab

ਸਿੱਖ ਦੀ ਕੁੱਟਮਾਰ ‘ਤੇ ਹਾਈਕੋਰਟ ਸਖਤ, ਪੁਲਿਸ ਨੂੰ ਡੈਡਲਾਈਨ

On Punjab