PreetNama
ਖਾਸ-ਖਬਰਾਂ/Important News

ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

Kuwait’s government submits resignation: ਪ੍ਰਧਾਨ ਮੰਤਰੀ ਸ਼ੇਖ ਜਬਰ ਅਲ ਮੁਬਾਰਕ ਅਲ ਸਬਹ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਨੇ ਰਸਮੀ ਰੂਪ ਨਾਲ ਕੈਬਨਿਟ ਦਾ ਅਸਤੀਫ਼ਾ ਦੇਸ਼ ਦੇ ਸ਼ਾਸਕ ਸ਼ੇਖ ਸਬਹ ਅਲ ਸਬਹ ਨੂੰ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਅਗਲੇ ਸਾਲ ਦੀ ਸ਼ੁਰੂਆਤ ‘ਚ ਸੰਸਦੀ ਚੋਣਾਂ ਹੋ ਸਕਦੀਆਂ ਹਨ।

ਇਸ ਤੋਂ ਪਹਿਲਾਂ ਦੇਸ਼ ਦੀ ਲੋਕ ਨਿਰਮਾਣ ਮੰਤਰੀ ਜੇਨਨ ਰਮਾਦਾਨ ਨੇ ਸੰਸਦ ਦੀ ਪੁੱਛਗਿੱਛ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਉਹ ਆਵਾਸ ਰਾਜ ਮੰਤਰੀ ਦਾ ਕੰਮਕਾਰ ਵੀ ਸੰਭਾਲ ਰਹੀ ਸੀ। ਸੂਤਰਾਂ ਮੁਤਾਬਕ 10 ਸੰਸਦ ਮੈਂਬਰਾਂ ਨੇ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਸੰਸਦ ਮੈਂਬਰਾਂ ਨੇ ਰਮਾਦਾਨ ‘ਤੇ 2018 ਵਿਚ ਆਏ ਵਿਨਾਸ਼ਕਾਰੀ ਹੜ੍ਹ ਤੋਂ ਬਾਅਦ ਬੁਨਿਆਦੀ ਢਾਂਚਿਆਂ ਅਤੇ ਸੜਕਾਂ ਨੂੰ ਠੀਕ ਕਰਨ ਵਿਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ ਸੀ।

ਇਸ ਵਿੱਚ ਰਮਾਦਾਨ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਮੰਤਰਾਲੇ ਵਿਚ ਸਮੱਸਿਆ ਚੱਲ ਰਹੀ ਹੈ ਪਰ ਉਨ੍ਹਾਂ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਹੋਏ ਮਾਮਲਿਆਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸ਼ੇਖ ਖਾਲਿਦ ਅਲ ਜਰਾਹ ਅਲ ਸਬਹ ਤੋਂ ਵੀ ਪੁੱਛਗਿੱÎਛ ਦੀ ਮੰਗ ਕੀਤੀ ਹੈ।

Related posts

ਪੰਜਾਬ ਸਰਕਾਰ ਸੂਬੇ ਦੇ ਹਰ ਸਕੂਲ ’ਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਵੇ: ਜਥੇਦਾਰ ਗੜਗੱਜ

On Punjab

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ

On Punjab

ਅਮਰੀਕਾ ਤੇ ਰੂਸ ਲਈ ਕਿਉਂ ਹੈ ਮਹੱਤਵਪੂਰਨ ਭਾਰਤ ? ਯੂਕਰੇਨ ਯੁੱਧ ਦੌਰਾਨ ਭਾਰਤ ਅੰਤਰਰਾਸ਼ਟਰੀ ਰਾਜਨੀਤੀ ਦੇ ਕੇਂਦਰ ‘ਚ ਕਿਉਂ – ਮਾਹਿਰ ਦੇ ਵਿਚਾਰ

On Punjab