PreetNama
ਖਾਸ-ਖਬਰਾਂ/Important News

ਕੁਲਭੂਸ਼ਨ ਜਾਧਵ ਮਾਮਲੇ ‘ਚ ਪਾਕਿਸਤਾਨ ਵੱਲੋਂ ਸਾਰੇ ਕਾਨੂੰਨੀ ਰਾਹ ਬੰਦ

ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਕੁੱਲਭੂਸ਼ਨ ਜਾਧਵ ਮਾਮਲੇ ‘ਚ ਮੌਤ ਦੀ ਸਜ਼ਾ ਖਿਲਾਫ ਅਪੀਲ ਕਰਨ ਦੇ ਸਾਰੇ ਕਾਨੂੰਨੀ ਰਾਹ ਬੰਦ ਕਰ ਦਿੱਤੇ ਹਨ। ਇਹ ਨਾ ਸਿਰਫ਼ ਅੰਤਰ ਰਾਸ਼ਟਰੀ ਨਿਆਂ ਅਦਾਲਤ ਦੇ ਫੈਸਲੇ ਦੀ ਉਲੰਘਣਾ ਹੈ ਬਲਕਿ ਇਸ ਨਾਲ ਇਕ ਵਾਰ ਮੁੜ ਤੋਂ ਪਾਕਿਸਤਾਨ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।

ਅਜਿਹੇ ‘ਚ ਹੁਣ ਭਾਰਤ ਕਾਨੂੰਨੀ ਸਲਾਹ ਲੈ ਰਿਹਾ ਹੈ। ਇਸ ‘ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਵਿਕਲਪ ਵੀ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ “ਡਿਪਲੋਮੈਟਿਕ ਐਕਸੈਸ ਦੀ ਕਮੀ ਤੇ ਦਸਤਾਵੇਜ਼ ਨਾ ਹੋਣ ਨਾਲ ਆਖਰੀ ਕੋਸ਼ਿਸ਼ ਤਹਿਤ ਭਾਰਤ ਨੇ 18 ਜੁਲਾਈ ਨੂੰ ਪਟੀਸ਼ਨ ਦਾਇਰ ਕਰਨ ਦਾ ਯਤਨ ਕੀਤਾ ਸੀ।”ਉਨ੍ਹਾਂ ਦੱਸਿਆ ਕਿ ਸਾਡੇ ਪਾਕਿਸਤਾਨੀ ਵਕੀਲ ਨੇ ਦੱਸਿਆ ਪਾਵਰ ਆਫ ਅਟਾਰਨੀ ਅਤੇ ਹੋਰ ਦਸਤਾਵੇਜ਼ ਨਾ ਹੋਣ ਕਾਰਨ ਸਮੀਖਿਆ ਪਟੀਸ਼ਨ ਦਾਇਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਕ ਸਾਲ ‘ਚ 12 ਵਾਰ ਨਿਰਵਿਘਨ ਡਿਪਲੋਮੈਟਿਕ ਐਕਸੈਸ ਦੇਣ ਦੀ ਅਪੀਲ ਦੇ ਬਾਵਜੂਦ ਪਾਕਿਸਤਾਨ ਨੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ।

Related posts

ਭਾਰਤ ਦਾ ਚੀਨ ਨੂੰ ਦੋ-ਟੁਕ ਜਵਾਬ, ਦੋਵੇਂ ਮੁਲਕ ਆਪਣੇ ਸਟੈਂਡ ‘ਤੇ ਦ੍ਰਿੜ੍ਹ

On Punjab

Vlog ਬਣਾਉਣ ਆਈ ਅਮਰੀਕੀ ਕੁੜੀ ਨਾਲ ਗੈਂਗਰੇਪ, ਦੋਸ਼ੀ ਨੇ ਹੋਟਲ ‘ਚ ਦਿੱਤਾ ਵਾਰਦਾਤ ਨੂੰ ਅੰਜਾਮ; Video Viral

On Punjab

​​​​​​​ਭਾਰਤ ਨੂੰ ਨਾਟੋ ਸਹਿਯੋਗੀ ਦੇਸ਼ ਜਿਹਾ ਦਰਜਾ ਦੇਣ ਲਈ ਤਿਆਰ ਅਮਰੀਕਾ

On Punjab