PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕੁਲਗਾਮ ਅੱਤਵਾਦੀ ਹਮਲਾ: ਕੁਲਗਾਮ ਦਹਿਸ਼ਤੀ ਹਮਲੇ ’ਚ ਸਾਬਕਾ ਫੌਜੀ ਹਲਾਕ, ਪਤਨੀ ਤੇ ਧੀ ਜ਼ਖ਼ਮੀ

ਸ੍ਰੀਨਗਰ-ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਇਕ ਦਹਿਸ਼ਤੀ ਹਮਲੇ ਵਿਚ ਸਾਬਕਾ ਫੌਜੀ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਪਤਨੀ ਤੇ ਧੀ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਅਣਪਛਾਤੇ ਦਹਿਸ਼ਤਗਰਦਾਂ ਨੇ ਸਾਬਕਾ ਫੌਜੀ ਮਨਜ਼ੂਰ ਅਹਿਮਦ ਵਾਗੇ ਅਤੇ ਉਸ ਦੀ ਪਤਨੀ ਤੇ ਧੀ ਨੂੰ ਜ਼ਿਲ੍ਹੇ ਦੇ ਬੇਹੀਬਾਗ਼ ਇਲਾਕੇ ਵਿਚ ਗੋਲੀਆਂ ਮਾਰੀਆਂ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਲਾਜ ਦੌਰਾਨ ਸਾਬਕਾ ਫੌਜੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਸਾਬਕਾ ਫੌਜੀ ਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਨਜ਼ਦੀਕ ਨਿਸ਼ਾਨਾ ਬਣਾਇਆ ਗਿਆ। ਸਾਬਕਾ ਫੌਜੀ ਦੇ ਪੇਟ ਵਿਚ ਜਦੋਂਕਿ ਉਸ ਦੀ ਪਤਨੀ ਤੇ ਧੀ ਦੀ ਲੱਤ ਵਿਚ ਗੋਲੀ ਲੱਗੀ ਸੀ। ਹਮਲੇ ਤੋਂ ਫੌਰੀ ਮਗਰੋਂ ਪੁਲੀਸ ਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਹਮਲਾਵਰਾਂ ਦੀ ਪੈੜ ਨੱਪਣ ਲਈ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।

Related posts

ਇੰਜੀ. ਤੇਜ ਬਾਂਸਲ ਨੇ ਮੁੱਖ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

On Punjab

10 ਸਾਲ ਬਾਅਦ ਪਹਿਲੀ ਵਾਰ ਅੱਜ ਕਰਨਗੇ ਬਾਇਡਨ ਤੇ ਪੁਤਿਨ ਮੁਲਾਕਾਤ, ਜਾਣੋ – ਕੀ ਹੈ ਗੱਲਬਾਤ ਦਾ ਏਜੰਡਾ

On Punjab

Govinda ਦੇ ਪੈਰ ‘ਚੋਂ ਕੱਢ ਦਿੱਤੀ ਗਈ ਗੋਲੀ, ਫੈਨਜ਼ ਨੂੰ ਖੁਦ ਦਿੱਤਾ ਸਿਹਤ ਬਾਰੇ ਅਪਡੇਟ ਦੱਸ ਦੇਈਏ ਕਿ ਗੋਵਿੰਦਾ ਨਾਲ ਇਹ ਹਾਦਸਾ ਸਵੇਰੇ ਕਰੀਬ 5 ਵਜੇ ਵਾਪਰਿਆ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਜਦੋਂ ਗੋਵਿੰਦਾ ਸਵੇਰੇ ਕੋਲਕਾਤਾ ਜਾਣ ਲਈ ਤਿਆਰ ਹੋ ਰਿਹਾ ਸੀ ਅਤੇ ਆਪਣੀ ਲਾਇਸੈਂਸੀ ਬੰਦੂਕ ਨੂੰ ਅਲਮਾਰੀ ਵਿੱਚ ਵਾਪਸ ਰੱਖ ਰਹੇ ਸੀ ਤਾਂ ਇਹ ਉਸਦੇ ਹੱਥਾਂ ਵਿੱਚੋਂ ਡਿੱਗ ਗਈ ਅਤੇ ਚਲ ਗਈ, ਜਿਸ ਕਾਰਨ ਉਸ ਦਾ ਪੈਰ ਜ਼ਖ਼ਮੀ ਹੋ ਗਿਆ।

On Punjab