PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੁਦਰਤ ਦਾ ਕਹਿਰ: ਮੀਂਹ ਪੈਣ ਦਾ ਸਿਲਸਿਲਾ ਜਾਰੀ; ਨੌਂ ਜ਼ਿਲ੍ਹਿਆਂ ਲਈ ‘ਰੈੱਡ’ ਅਲਰਟ

ਚੰਡੀਗੜ੍ਹ- ਪੰਜਾਬ ਵਿੱਚ ਪਿਛਲੇ ਇੱਕ ਹਫਤੇ ਤੋਂ ਅੱਠ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਨ੍ਹਾਂ ਜ਼ਿਲ੍ਹਿਆਂ ਦੇ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ ਅਤੇ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੰਘੇ ਦਿਨ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨਾਲ ਸੂਬੇ ਵਿੱਚ ਹੜ੍ਹਾਂ ਕਰਕੇ ਹਾਲਤ ਹੋਰ ਵੀ ਗੰਭੀਰ ਹੋ ਗਏ ਹਨ। ਇਸ ਸਮੇਂ ਪੰਜਾਬ ਵਿੱਚ ਰਾਵੀ, ਬਿਆਸ ਅਤੇ ਸਤਲੁਜ ਦਰਿਆ ਦੇ ਨਾਲ ਨਾਲ ਘੱਗਰ ਨਦੀ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ। ਘੱਗਰ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਨੂੰ ਵੀ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ।

ਮੌਸਮ ਵਿਭਾਗ ਨੇ ਪੰਜਾਬ ਦੇ ਨੌਂ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੋਪੜ, ਮੁਹਾਲੀ ਅਤੇ ਫ਼ਤਹਿਗੜ੍ਹ ਸਾਹਿਬ ’ਚ ਪਹਿਲੀ ਸਤੰਬਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ 2 ਸਤੰਬਰ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਲਗਪਗ ਸਾਰੇ ਸ਼ਹਿਰਾਂ ਵਿੱਚ ਲੰਘੀ ਰਾਤ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ, ਜਿਸ ਨੇ ਸ਼ਹਿਰਾਂ ਨੂੰ ਜਲਥਲ ਕਰਕੇ ਰੱਖ ਦਿੱਤਾ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 76.5 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 24.1 ਐਮਐਮ, ਲੁਧਿਆਣਾ ਵਿੱਚ 216.7 ਐਮਐਮ, ਪਟਿਆਲਾ ਵਿੱਚ 80.4 ਐਮਐਮ, ਫਰੀਦਕੋਟ ਵਿੱਚ 10.2 ਐਮਐਮ, ਨਵਾਂ ਸ਼ਹਿਰ ਵਿੱਚ 112.7 ਐਮਐਮ, ਫਿਰੋਜ਼ਪੁਰ ਵਿੱਚ 12 ਐਮਐਮ, ਹੁਸ਼ਿਆਰਪੁਰ ਵਿੱਚ 26.5 ਐਮਐਮ, ਮਾਨਸਾ ਵਿੱਚ 42 ਐਮਐਮ, ਮੁਹਾਲੀ ਵਿੱਚ 64 ਐਮਐਮ ਅਤੇ ਰੋਪੜ ਵਿੱਚ 82.5 ਐਮਐਮ ਮੀਂਹ ਪਿਆ।

Related posts

ਪੀਆਈਏ ਪਲੇਨ ਕਰੈਸ਼: ਪਾਇਲਟ ਨੇ ਤਿੰਨ ਵਾਰ ਚੇਤਾਵਨੀ ਨੂੰ ਕੀਤਾ ਨਜ਼ਰ ਅੰਦਾਜ਼, ਰਿਪੋਰਟ ਸਾਹਮਣੇ ਆਈ

On Punjab

ਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’

On Punjab

75 ਦਾ ਹੋਇਆ ਸੁਪਰਸਟਾਰ ਰਜਨੀਕਾਂਤ, ਇੰਡਸਟਰੀ ’ਚ 50 ਸਾਲ ਪੂਰੇ

On Punjab