PreetNama
ਸਿਹਤ/Health

ਕੀ ਫਲਾਂ ਤੇ ਸਬਜ਼ੀਆਂ ਨਾਲ ਫੈਲ ਰਿਹੈ ਕੋਰੋਨਾ ਵਾਇਰਸ? ਪੜ੍ਹੋ ਪੂਰੀ ਖਬਰ….

Truth of conspiracy spread coronavirus: ਦੇਸ਼ ਵਿੱਚ ਖ਼ਤਰਨਾਕ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਸੇ ਸੰਕਟ ਦਰਮਿਆਨ ਬਹੁਤ ਸਾਰੇ ਝੂਠ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਫੈਲਾਏ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਇੱਕ ਅਫਵਾਹ ਬਹੁਤ ਤੇਜ਼ੀ ਨਾਲ ਫੇਲ ਰਹੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸਬਜ਼ੀਆਂ ਤੇ ਫਲਾਂ ਰਾਹੀਂ ਕੋਰੋਨਾ ਵਾਇਰਸ ਫੈਲ ਰਿਹਾ ਹੈ। ਇਸ ਲਈ ਸਬਜ਼ੀ ਵੇਚਣ ਵਾਲੇ ਦੀ ਸ਼ਨਾਖਤੀ ਕਾਰਡ ਦੀ ਜਾਂਚ ਕਰੋ । ਇਸ ਮਾਮਲੇ ਵਿੱਚ ਲੋਕ ਜਾਂ ਤਾਂ ਸਬਜ਼ੀਆਂ ਖਰੀਦਣ ਤੋਂ ਡਰ ਰਹੇ ਹਨ ਜਾਂ ਸਬਜ਼ੀਆਂ ਨੂੰ ਰਸਾਇਣ ਤੇ ਸਾਬਣ ਨਾਲ ਧੋ ਰਹੇ ਹਨ ।

ਇਸ ਸਬੰਧੀ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਰਾਏਸਨ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ , ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਫਲਾਂ ਨੂੰ ਥੁੱਕ ਲਾਉਂਦਾ ਹੋਇਆ ਨਜ਼ਰ ਆਇਆ । ਇਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਇਸ ਨਾਲ ਕੋਰੋਨਾ ਵਾਇਰਸ ਫੈਲਾਇਆ ਜਾ ਰਿਹਾ ਹੈ । ਜਿਸ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਸੀ ਕਿ ਫਲਾਂ ਤੇ ਸਬਜ਼ੀਆਂ ਰਾਹੀਂ ਇਹ ਬਿਮਾਰੀ ਫੈਲ ਸਕਦੀ ਹੈ ।

ਇਸ ਬਾਰੇ ਭਾਰਤ ਸਰਕਾਰ ਦੀ ਅਧਿਕਾਰਤ ਜਵਾਬ ਦੇਣ ਵਾਲੀ ਸੰਸਥਾ ਨੇ ਲਿਖਤੀ ਤੌਰ ‘ਤੇ ਸਾਫ ਕਿਹਾ ਹੈ ਕਿ ਦੇਸ਼ ਵਿੱਚ ਸਬਜ਼ੀਆਂ ਤੇ ਫਲਾਂ ਨਾਲ ਕੋਰੋਨਾ ਫੈਲਾਉਣ ਦੀ ਸਾਜਿਸ਼ ਦਾ ਦਾਅਵਾ ਝੂਠਾ ਹੈ । ਉਨ੍ਹਾਂ ਕਿਹਾ ਕਿ ਸੈਨੀਟਾਈਜ਼ਰ ਜਾਂ ਸਾਬਣ ਨਾਲ ਫਲ ਅਤੇ ਸਬਜ਼ੀਆਂ ਨੂੰ ਧੋਣਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ । ਸਿਰਫ ਪਾਣੀ ਨਾਲ ਫਲ ਤੇ ਸਬਜ਼ੀਆਂ ਸਾਫ਼ ਕਰੋ । ਕੇਲੇ, ਸੰਤਰੇ ਤੇ ਸੇਬ ਦੀ ਬਾਹਰੀ ਪਰਤ ਨੂੰ ਹਟਾ ਕੇ ਖਾਣ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ । ਜਦੋਂ ਦਾਲਾਂ ਤੇ ਸਬਜ਼ੀਆਂ ਪਕਾਈਆਂ ਜਾਂਦੀਆਂ ਹਨ, ਤਾਂ ਇਸ ਵਿੱਚ ਮੌਜੂਦ ਸਾਰੇ ਵਾਇਰਸ ਮਰ ਜਾਂਦੇ ਹਨ, ਇਸ ਲਈ ਸੰਕਰਮਣ ਦਾ ਕੋਈ ਖ਼ਤਰਾ ਨਹੀਂ ਹੁੰਦਾ ।

ਇਸ ਵਾਇਰਸ ਤੋਂ ਬਚਨ ਲਈ ਹੋਰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਦੁੱਧ-ਦਹੀਂ ਜਾਂ ਹੋਰ ਡੇਅਰੀ ਉਤਪਾਦਾਂ ਨੂੰ ਸਿਰਫ ਪਾਣੀ ਨਾਲ ਧੋਣ ਨੂੰ ਕਿਹਾ ਗਿਆ ਹੈ । ਇਸ ਤੋਂ ਇਲਾਵਾ ਖਾਣ ਪੀਣ ਦੀਆਂ ਚੀਜ਼ਾਂ ਦਾ ਬਾਹਰੀ ਪੈਕੇਟ ਸਾਵਧਾਨੀ ਨਾਲ ਹਟਾਉਣ ਲਈ ਕਿਹਾ ਗਿਆ ਹੈ ।

Related posts

ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵਧਾ ਸਕਦੀ ਹੈ ਤੁਹਾਡੀ ਇਹ 1 ਆਦਤ !

On Punjab

How to Stay Energetic : ਚਾਹ ਜਾਂ ਕੌਫੀ ਨਹੀਂ, ਇਨ੍ਹਾਂ ਉਪਾਵਾਂ ਨਾਲ ਗਰਮੀਆਂ ‘ਚ ਆਪਣੇ ਸਰੀਰ ਨੂੰ ਰੱਖੋ ਸਿਹਤਮੰਦ ਅਤੇ ਊਰਜਾਵਾਨ

On Punjab

COVID-19 : ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 7178 ਨਵੇਂ ਮਾਮਲੇ, 65 ਹਜ਼ਾਰ ਤੋਂ ਵੱਧ ਐਕਟਿਵ ਮਾਮਲੇ

On Punjab