PreetNama
ਸਿਹਤ/Health

ਕੀ ਤੁਸੀ ਜਾਣਦੇ ਹੋ 1 ਕਿਲੋ ਪਨੀਰ ਬਣਾਉਣ ਤੇ ਲੱਗਦਾ ਹੈ 3178 ਲੀਟਰ ਪਾਣੀ,ਹੋਰ ਵੀ ਪੜ੍ਹੋ

Liters of water kilo-of cheese: ਪਾਣੀ ਦੀ ਕੀ ਕੀਮਤ ਹੈ ਜੇ ਕਰ ਇਹ ਦੱਸਣਾ ਹੋਵੇ ਤਾਂ ਸ਼ਾਇਦ ਪਾਣੀ ਬਾਰੇ ਲਿਖਦੇ ਲਿਖਦੇ ਸਬਦ ਮੁੱਕ ਜਾਣਗੇ | ਪਰ ਜੇ ਕਰ ਘਟ ਸ਼ਬਦਾਂ ਚ ਗੱਲ ਕਰੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕੇ ਪਾਣੀ ਸਾਡੇ ਸਰੀਰ ਲਈ ਅਤੇ ਆਲੇ-ਦਵਾਲੇ ਲਈ ਬਹੁਤ ਜਰੂਰੀ ਕੁਦਰਤ ਵਲੋਂ ਦਿੱਤਾ ਹੋਇਆ ਸਰੋਤ ਹੈ
ਇਕ ਕਿਲੋ ਉਤਪਾਦਨ ਤੇ ਹੋਣ ਵਾਲੀ ਪਾਣੀ ਦੀ ਖਪਤ :

ਸੇਬ : ਸੇਬ ਇੱਕ ਫ਼ਲ ਹੈ ਅਤੇ ਹਰ ਕੋਈ ਆਪਣੀ ਸਹਿਤ ਨੂੰ ਤੰਦਰੁਸਤ ਰੱਖਣ ਲਈ ਸੇਬ ਖਾਂਦਾ ਹੈ | ਇੱਕ ਕਿਲੋ ਸੇਬ ਪੈਦਾ ਕਰਨ ਤੇ ਲਗਭਗ 822 ਲੀਟਰ ਪਾਣੀ ਦੀ ਖਪਤ ਹੁੰਦੀ ਹੈ :

ਬਰੈਡ : ਬਰੈਡ ਵੀ ਆਪਾਂ ਡੈਲੀ ਆਪਣੇ ਭੋਜਨ ਚ ਵਰਤਦੇ ਹਾਂ | ਇੱਕ ਕਿਲੋ ਬਰੈਡ ਬਣਾਉਣ ਤੇ ਪਾਣੀ ਦੀ ਲਾਗਤ 1608 ਲੀਟਰ ਹੁੰਦੀ ਹੈ |

ਕੇਲਾ : ਇੱਕ ਕਿਲੋ ਕੇਲਾ ਤੇ ਉਤਪਾਦਨ ਤੇ 790 ਲੀਟਰ ਪਾਣੀ ਲੱਗਦਾ ਹੈ |
ਚਾਕਲੇਟ : ਚਾਕਲੇਟ ਵੀ ਕੌਣ ਖਾਣਾ ਪਸੰਦ ਨਹੀਂ ਕਰਦਾ ਪਰ ਜੇ ਕਰ ਚਾਕਲੇਟ ਤੇ ਉਤਪਾਦਨ ਦੀ ਗੱਲ ਕਰੀਏ ਤਾਂ ਇੱਕ ਕਿਲੋ ਚਾਕਲੇਟ ਬਣਾਉਣ ਤੇ ਲਗਭਗ 17196 ਲੀਟਰ ਪਾਣੀ ਦੀ ਖਪਤ ਹੁੰਦੀ ਹੈ |

ਖੀਰਾ , ਚਕੰਦਰ ਅਤੇ ਆਲੂ : ਇੱਕ ਕਿਲੋ ਖੀਰਾ , ਇੱਕ ਕਿਲੋ ਚਕੰਦਰ ਅਤੇ ਇੱਕ ਕਿਲੋ ਆਲੂ ਨੂੰ ਪੈਦਾ ਕਰਨ ਲਈ ਕ੍ਰਮਵਾਰ 353 ਲੀਟਰ , 920 ਲੀਟਰ ਅਤੇ 287 ਲੀਟਰ ਖਪਤ ਹੁੰਦੀ ਹੈ |

ਟਮਾਟਰ : ਟਮਾਟਰ ਦੀ ਵਰਤੋਂ ਵੀ ਆਪਾਂ ਰੋਜਾਨਾ ਜਿੰਦਗੀ ਚ ਕਰਦੇ ਹਾਂ | ਇੱਕ ਕਿਲੋ ਟਮਾਟਰ ਪੈਦਾ ਕਰਨ ਤੇ 214 ਲੀਟਰ ਪਾਣੀ ਦੀ ਖਪਤ ਹੁੰਦੀ ਹੈ |

ਮਿਲਕ ਪਾਊਡਰ : ਇੱਕ ਕਿਲੋ ਮਿਲਕ ਪਾਊਡਰ ਤੇ 4745 ਲੀਟਰ ਪਾਣੀ ਦੀ ਲਾਗਤ ਹੁੰਦੀ ਹੈ |

ਚਾਵਲ : ਇੱਕ ਕਿਲੋ ਚਾਵਲ ਪੈਦਾ ਕਰਨ ਤੇ 2497 ਲੀਟਰ ਪਾਣੀ ਲੱਗਦਾ ਹੈ |

ਪਨੀਰ : ਪਨੀਰ ਦੀ ਗੱਲ ਕਰੀਏ ਤਾਂ ਇੱਕ ਕਿਲੋ ਪਨੀਰ ਬਣਾਉਣ ਤੇ 3178 ਲੀਟਰ ਪਾਣੀ ਲੱਗਦਾ ਹੈ |

ਮੱਕੀ : ਇੱਕ ਕਿਲੋ ਮੱਕੀ ਪੈਦਾ ਕਰਨ ਤੇ 1222 ਲੀਟਰ ਪਾਣੀ ਲਗਦਾ ਹੈ |

Related posts

World Book Day 2021 : ਜਾਣੋ ਕਿਉਂ ਮਨਾਇਆ ਜਾਂਦਾ ਹੈ ‘ਵਿਸ਼ਵ ਪੁਸਤਕ ਦਿਵਸ’, ਪੜ੍ਹੋ ਇਸ ਨਾਲ ਜੁੜੇ ਰੌਚਕ ਤੱਥ

On Punjab

ਡਬਲਯੂਐੱਚਓ ਨੇ ਕਿਹਾ, ਕੋਰੋਨਾ ਇਨਫੈਕਟਿਡ ਨੂੰ ਨਾ ਦਿੱਤਾ ਜਾਵੇ ਕੰਵਲਸੈਂਟ ਪਲਾਜ਼ਮਾ, ਜਾਣੋ ਕੀ ਹੈ ਵਜ੍ਹਾ

On Punjab

ਬਿਨਾਂ ਬੁਖਾਰ ਦੇ ਵੀ ਹੋ ਸਕਦੈ ਡੇਂਗੂ, ਇਸ ਲਈ ਇਨ੍ਹਾਂ ਗੱਲਾਂ ਨੂੰ ਨਾ ਕਰਿਓ ਨਜ਼ਰਅੰਦਾਜ਼

On Punjab