17.2 F
New York, US
January 25, 2026
PreetNama
ਫਿਲਮ-ਸੰਸਾਰ/Filmy

ਕਿੰਨਾ ਪੜ੍ਹੇ ਹਨ ਕਪਿਲ ਸ਼ਰਮਾਂ ਦੇ ਕਿਰਦਾਰ, ਜਾਣੋ ਚੰਦੂ ਚਾਹਵਾਲੇ ਤੋਂ ਲੈ ਕੇ ਭਾਰਤੀ ਸਿੰਘ ਦੀ ਪੜ੍ਹਾਈ

ਮਸ਼ਹੂਰ ਕਾਮੇਡੀ The Kapil Sharma Show ਅੱਜ ਸਭ ਤੋਂ ਵੱਡਾ ਮਨੋਰੰਜਨ ਦਾ ਸ਼ੋਅ ਬਣ ਗਿਆ ਹੈ। ਇਸ ਸ਼ੋਅ ਵਿਚ ਕੰਮ ਕਰਨ ਵਾਲੇ ਕਿਰਦਾਰਾਂ ਨੇ ਲੋਕਾਂ ਨੂੰ ਖੂਬ ਹਸਾਇਆ ਹੈ। ਲੋਕ ਇਸ ਸ਼ੋਅ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ ਤੇ ਪੂਰਾ ਪਰਿਵਾਰ ਇਸ ਸ਼ੋਅ ਨੂੰ ਬੈਠ ਕੇ ਦੇਖਦਾ ਹੈ। ਕਪਿਲ ਸ਼ਰਮਾ ਸ਼ੋਅ ਵਿਚ ਸਿਰਫ਼ ਭਰਤੀ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਇਸ ਨੂੰ ਪਸੰਦ ਕੀਤਾ ਜਾਂਦਾ ਹੈ।

The Kapil Sharma Show ਅੱਜ ਟੀਵੀ ਦਾ ਨੰਬਰ ਵਨ ਸ਼ੋਅ ਬਣ ਗਿਆ ਹੈ ਤੇ ਸਾਲਾਂ ਤੋਂ ਸਾਡਾ ਮੰਨੋਰਜਨ ਕਰਦਾ ਆ ਰਿਹਾ ਹੈ। ਇਸ ਸ਼ੋਅ ਵਿਚ ਕੰਮ ਕਰਨ ਵਾਲੇ ਸਾਰੇ ਕਿਰਦਾਰ ਕਿੰਨੇ ਪਡ਼੍ਹੇ ਲਿਖੇ ਹਨ ਇਹ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ…

ਸੁਮੋਨਾ ਚੱਕਰਵਰਤੀ (Sumona Chakravarti)

ਸੁਮੋਨਾ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਭੂਰੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਕਿ ਬੱਚਾ ਯਾਦਵ ਦੀ ਭਰਜਾਈ ਤਿਤਲੀ ਦੀ ਭੈਣ ਹੈ। ਸੁਮੋਨਾ ਨੇ ਲੋਰੇਟੋ ਕਾਨਵੈਂਟ ਸਕੂਲ, ਲਖਨਊ ਤੋਂ ਪੜ੍ਹਾਈ ਕੀਤੀ ਹੈ। ਜਿਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਮੁੰਬਈ ਆ ਗਈ। ਉਸਨੇ ਆਪਣੀ ਅਗਲੀ ਪੜ੍ਹਾਈ Hiranandani Foundation School Powai ਤੋਂ ਪੂਰੀ ਕੀਤੀ ਹੈ।

ਕੀਕੂ ਸ਼ਾਰਦਾ (Kiku Sharda)

ਕੀਕੂ ਸ਼ਾਰਦਾ ਸ਼ੋਅ ਦੇ ਸਭ ਤੋਂ ਪੁਰਾਣੇ ਕਲਾਕਾਰ ਹਨ, ਇਨ੍ਹਾਂ ਤੋਂ ਇਲਾਵਾ ਸਾਰੇ ਕਿਰਦਾਰਾਂ ਨੇ ਸ਼ੋਅ ਛੱਡ ਦਿੱਤਾ ਹੈ। ਕੀਕੂ ਨੇ ਸ਼ੋਅ ਵਿਚ ‘ਬੱਚਾ ਯਾਦਵ’ ਦਾ ਕਿਰਦਾਰ ਨਿਭਾਇਆ ਹੈ, ਜਿਸ ਨਾਲ ਲੋਕ ਬਹੁਤ ਹੱਸਦੇ ਹਨ। ਬਹੁਤੇ ਲੋਕਾਂ ਨੂੰ ਬਚਾ ਯਾਦਵ ਦਾ ਚੁਟਕਲੇ ਦਾ ਡੱਬਾ ਪਸੰਦ ਹੈ। ਕੀਕੂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਮੁੰਬਈ ਦੇ ਡੌਨ ਬੋਸਕੋ ਸਕੂਲ ਤੋਂ ਪੜ੍ਹਾਈ ਕੀਤੀ ਹੈ ਉਸ ਤੋਂ ਬਾਅਦ 12ਵੀਂ ਤੋਂ ਪਾਸ ਕੀਤੀ ਹੈ ਇਸ ਤੋਂ ਬਾਅਦ ਕੀਕੂ ਨੇ ਨਰਸੀ ਮੌਂਜੀ ਕਾਲਜ ਆਫ਼ ਕਾਮਰਸ ਐਂਡ ਇਕਨਾਮਿਕਸ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਚੇਤਨ ਇੰਸਟੀਚਿਟ ਆਫ਼ ਮੈਨੇਜਮੈਂਟ ਸਟੱਡੀਜ਼ ਐਂਡ ਰਿਸਰਚ, ਮੁੰਬਈ ਤੋਂ MBA ਵੀ ਕੀਤੀ ਹੈ।

ਕ੍ਰਿਸ਼ਨਾ ਅਭਿਸ਼ੇਕ (Krishna Abhishek)

ਕ੍ਰਿਸ਼ਨਾ ਬਾਲੀਵੁੱਡ ਦੇ ਸੁਪਰ ਕਾਮੇਡੀਅਨ ਅਦਾਕਾਰ ਗੋਵਿੰਦਾ ਦਾ ਭਤੀਜੇ ਹਨ ਅਤੇ ਸ਼ੋਅ ਵਿਚ ‘ਸਪਨਾ’ ਦਾ ਕਿਰਦਾਰ ਨਿਭਾ ਰਹੇ ਹਨ। ਜੋ ਬਿਊਟੀ ਸੈਲੂਨ ਚਲਾਉਂਦੀ ਹੈ। ਕ੍ਰਿਸ਼ਨਾ ਦੀ ਪੜ੍ਹਾਈ ਗੱਲ਼ ਕਰੀਏ ਤਾਂ ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਲੋਰਨ ਹਾਈ ਸਕੂਲ ਤੋਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ਵਿਚ ਆਪਣਾ ਕਰੀਅਰ ਬਣਾ ਲਿਆ।

ਚੰਦਨ ਪ੍ਰਭਾਕਰ (Chandan Prabhakar)

ਚੰਦੂ ਨੇ ਸ਼ੋਅ ਵਿਚ ਇਕ ਚਾਹਵਾਲੇ ਦੀ ਭੂਮਿਕਾ ਨਿਭਾਈ ਹੈ, ਜੋ ਹਮੇਸ਼ਾ ਹੋਇ-ਓਏ-ਹੋਇ-ਓਏ ਕਰਦੇ ਹੋਏ ਦਿਖਾਈ ਦਿੰਦਾ ਹੈ। ਚੰਦਨ ਕਪਿਲ ਸ਼ਰਮਾ ਦਾ ਬਚਪਨ ਦਾ ਦੋਸਤ ਹੈ ਤੇ ਉਹ ਸ਼ੋਅ ਦੇ ਸਾਰੇ ਕਿਰਦਾਰਾਂ ‘ਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ। ਚੰਦਨ ਨੇ ਆਪਣੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਹੈ ਤੇ ਫਿਰ ਚੰਦਨ ਨੇ ਹਾਈ ਸਕੂਲ ਤੇ ਇੰਟਰਮੀਡੀਏਟ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਤੋਂ ਕੀਤੀ ਹੈ। ਇਸ ਤੋਂ ਬਾਅਦ, ਚੰਦਨ ਨੇ ਹਿੰਦੂ ਕਾਲਜ ਅੰਮ੍ਰਿਤਸਰ ਵਿਚ ਮਕੈਨੀਕਲ ਇੰਜੀਨੀਅਰਿੰਗ ‘ਚ ਬੀ ਟੈਕ ਵੀ ਕੀਤੀ ਹੈ।

ਭਾਰਤੀ ਸਿੰਘ (Bharti Singh)

ਭਾਰਤੀ ਕਪਿਲ ਸ਼ਰਮਾ ਸ਼ੋਅ ਵਿਚ ਜ਼ਿਆਦਾਤਰ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹਨ, ਉਹ ਸ਼ੋਅ ਵਿਚ ‘ਬੱਚਾ ਯਾਦਵ’ ਦੀ ਪਤਨੀ ‘ਤਿਤਲੀ’ ਦਾ ਕਿਰਦਾਰ ਨਿਭਾ ਰਹੀ ਹੈ। ਭਾਰਤੀ ਪੰਜਾਬ ਤੋਂ ਹੈ ਤੇ ਆਪਣੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਹੈ। ਇਸ ਤੋਂ ਬਾਅਦ ਉਸਨੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਪੰਜਾਬ ਤੋਂ Humanities ਵਿਚ ਗ੍ਰੈਜੂਏਸ਼ਨ ਕੀਤੀ। ਇਸ ਨਾਲ ਹੀ, ਭਾਰਤੀ ਨੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਇਤਿਹਾਸ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ।

ਕਪਿਲ ਸ਼ਰਮਾ (Kapil Sharma)

ਕਪਿਲ ਸ਼ਰਮਾ ਨੇ ਅੰਮ੍ਰਿਤਸਰ ਦੇ ਸ਼੍ਰੀ ਰਾਮ ਆਸ਼ਰਮ ਤੋਂ ਪੜ੍ਹਾਈ ਕੀਤੀ ਹੈ, ਉਹ ਅਤੇ ਚੰਦਨ ਦੋਵੇਂ ਇਕੱਠੇ ਪੜ੍ਹਦੇ ਸਨ। ਇਸ ਤੋਂ ਬਾਅਦ ਉਸ ਨੇ ਕਪਿਲ ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਤੋਂ ਵੀ ਕੀਤੀ। ਅੱਜ ਕਪਿਲ ਸ਼ੋਅ ਦਾ ਮਾਣ ਹਨ ਤੇ ਇਹ ਸ਼ੋਅ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੇ ਨਾਂ ਤੇ ਚੱਲ ਰਿਹਾ ਹੈ।

Related posts

ਕਾਮੇਡੀਅਨ ਰਾਜੀਵ ਨਿਗਮ ਦੇ ਬੇਟੇ ਦਾ 9 ਸਾਲ ਦੀ ਉਮਰ ‘ਚ ਦੇਹਾਂਤ

On Punjab

Most Popular Film Actress In India 2022: ਸਮੰਥਾ ਬਣੀ ਸਭ ਤੋਂ ਮਸ਼ਹੂਰ ਫਿਲਮ ਅਭਿਨੇਤਰੀ, ਕਿਆਰਾ ਦੀ ਟਾਪ 10 ‘ਚ ਐਂਟਰੀ!

On Punjab

Neha Kakkar ਨਾਲ ਤਲਾਕ ਦੀਆਂ ਅਫਵਾਹਾਂ ‘ਤੇ ਰੋਹਨਪ੍ਰੀਤ ਸਿੰਘ ਦਾ ਰਿਐਕਸ਼ਨ, ਕਿਹਾ- ‘ਇਹ ਸਾਡੀ ਜ਼ਿੰਦਗੀ ਹੈ, ਆਪਣੇ ਹਿਸਾਬ ਨਾਲ ਜੀਉਂਦੇ ਹਾਂ’ ਫਿਲਮ ਫਰੈਟਰਨਿਟੀ ਤੋਂ ਅਕਸਰ ਜੋੜਿਆਂ ਦੇ ਝਗੜੇ ਅਤੇ ਤਲਾਕ ਦੀਆਂ ਖਬਰਾਂ ਆਉਂਦੀਆਂ ਹਨ। ਇਨ੍ਹਾਂ ‘ਚੋਂ ਕੁਝ ਗੱਲਾਂ ਸੱਚ ਨਿਕਲਦੀਆਂ ਹਨ ਪਰ ਕੁਝ ਸਿਰਫ ਅਫ਼ਵਾਹਾਂ ਹਨ ਜੋ ਹਨੇਰੀ ਦੇ ਝੱਖੜ ਵਾਂਗ ਆਉਂਦੀਆਂ ਹਨ। ਪਿਛਲੇ ਕਈ ਦਿਨਾਂ ਤੋਂ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ ਵਿਚਾਲੇ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਰੋਹਨ ਨੇ ਇਸ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

On Punjab