PreetNama
ਰਾਜਨੀਤੀ/Politics

ਕਿਸਾਨ ਅੰਦੋਲਨ : ਛੇ ਮਹੀਨੇ ਪੂਰੇ ਹੋਣ ’ਤੇ ਬਾਰਡਰਾਂ ’ਤੇ ਕਾਲਾ ਦਿਵਸ ਮਨਾਉਣ ਦੀ ਤਿਆਰੀ

ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ 26 ਮਈ ਨੂੰ 6 ਮਹੀਨੇ ਪੂਰੇ ਹੋ ਜਾਣਗੇ। ਇਸ ਦਿਨ ਬਾਰਡਰਾਂ ’ਤੇ ਅੰਦੋਲਨਕਾਰੀਆਂ ਦੁਆਰਾ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਕਾਲੇ ਝੰਡੇ ਲੈ ਕੇ ਅੰਦੋਲਨਕਾਰੀ ਬਾਰਡਰ ’ਤੇ ਇਕੱਠੇ ਹੋਣਗੇ। ਇਸ ਦਿਨ ਸਾਰੇ ਪਿੰਡਾਂ ’ਚ ਦੁਪਹਿਰ 12 ਵਜੇ ਇਕੱਠੇ ਹੋ ਕੇ ਪੁਤਲੇ ਫੂਕਣ ਦਾ ਵੀ ਐਲਾਨ ਕੀਤਾ ਗਿਆ ਹੈ। ਨਾਲ ਹੀ ਹੁਣ ਅਗਲੇ 6 ਮਹੀਨੇ ਦਾ ਰਾਸ਼ਨ ਇਕੱਠਾ ਕਰਨ ਦੀ ਵੀ ਤਿਆਰੀ ਹੈ।

ਹਿਸਾਰ ’ਚ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਦੇ ਪਹੁੰਚਣ ਦੇ ਸਮੇਂ ਪੁਲਿਸ ਤੇ ਅੰਦੋਲਨਕਾਰੀਆਂ ਵਿਚਕਾਰ ਹੋਏ ਟਕਰਾਅ ਨੂੰ ਲੈ ਕੇ ਬੁੱਧਵਾਰ ਨੂੰ ਖਟਕੜ ਟੋਲ ’ਤੇ ਮਹਾਪੰਚਾਇਤ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ’ਤੇ ਵੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਨਾਲ ਹੀ ਟਿਕਰੀ ਬਾਰਡਰ ’ਤੇ ਪਿਛਲੇ ਦਿਨੀਂ ਅੰਦੋਲਨਕਾਰੀਆਂ ਦੇ ਤੰਬੂਆਂ ਦਾ ਦੌਰਾ ਕਰ ਚੁੱਕੇ ਰਾਕੇਸ਼ ਟਿਕੈਤ ਵੱਲੋਂ 26 ਮਈ ਤੋਂ ਬਾਅਦ ਫ਼ੈਸਲਾ ਲੈਣ ਦੀ ਗੱਲ ਕਹੀ ਗਈ ਸੀ। ਅਜਿਹੇ ’ਚ ਅੰਦੋਲਨਤਕਾਰੀਆਂ ਨੂੰ 6 ਮਹੀਨੇ ਪੂਰੇ ਹੋਣ ਦਾ ਇੰਤਜ਼ਾਰ ਹੈ।

Related posts

Delhi Elections ਪ੍ਰਧਾਨ ਮੰਤਰੀ ਵੱਲੋਂ ‘ਮੋਦੀ ਕੀ ਗਾਰੰਟੀ’ ਉੱਤੇ ਜ਼ੋਰ; ਦਿੱਲੀ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨ ਦਾ ਦਾਅਵਾ

On Punjab

ਪਰਵੇਜ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ‘ਤੇ ਲੱਗੀ ਰੋਕ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ

On Punjab

ਪਰਮਿੰਦਰ ਢੀਂਡਸਾ ਵੱਲੋਂ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ

On Punjab