80.55 F
New York, US
September 19, 2026
PreetNama
ਰਾਜਨੀਤੀ/Politics

ਕਿਸਾਨਾਂ ਦੇ ਪੱਛਮੀ ਬੰਗਾਲ ’ਚ ਜਾਣ ‘ਤੇ ਭੜਕੇ ਖੇਤੀ ਮੰਤਰੀ, ਬੋਲੇ ਆਪਣਾ ਹੋ ਨਹੀਂ ਰਿਹਾ ਤੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ

ਮੋਰੈਨਾ (ਮੱਧ ਪ੍ਰਦੇਸ਼): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਆਗੂ ਹੁਣ ਪੱਛਮੀ ਬੰਗਾਲ ’ਚ ਜਾ ਕੇ ਪ੍ਰਚਾਰ ਕਰ ਰਹੇ ਹਨ। ਇਸ ਨੂੰ ਲੈ ਕੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕਾਫੀ ਖਫਾ ਨਜ਼ਰ ਆਏ। ਕਿਸਾਨ ਆਗੂਆਂ ਦੇ ਬੰਗਾਲ ਕੈਂਪ ਬਾਰੇ ਤੋਮਰ ਨੇ ਕਿਹਾ ਕਿ ਉਹ ਪੱਛਮੀ ਬੰਗਾਲ ’ਚ ਜਾ ਕੇ ਪੱਥਰਾਂ ਨਾਲ ਆਪਣਾ ਸਿਰ ਨਾ ਮਾਰਨ। ਉਹ ਆਪਣੇ ਮਾਮਲੇ ’ਚ ਫ਼ੈਸਲਾ ਨਹੀਂ ਲੈ ਪਾ ਰਹੇ ਤੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ ਹਨ।

ਇਸ ਦੇ ਨਾਲ ਹੀ ਕੇਂਦਰੀ ਖੇਤੀ ਮੰਤਰੀ ਨੇ ਮਮਤਾ ਬੈਨਰਜੀ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਤੋਮਰ ਨੇ ਕਿਸਾਨ ਆਗੂਆਂ ਨੂੰ ਕਿਹਾ ਹੈ ਕਿ ਪੱਛਮੀ ਬੰਗਾਲ ’ਚ ਹੁਣ ਮਮਤਾ ਬੈਨਰਜੀ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਗ਼ੌਰਤਲਬ ਹੈ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਜੱਦੀ ਰਾਜ ਮੱਧ ਪ੍ਰਦੇਸ਼ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਲਗਾਤਾਰ ਮਹਾਂਪੰਚਾਇਤਾਂ ਕਰ ਰਹੇ ਹਨ।

ਰੀਵਾ ’ਚ ਮਹਾਂਪੰਚਾਇਤ ਦੌਰਾਨ ਉਨ੍ਹਾਂ ਟਿਕੈਤ ਉੱਤੇ ਜ਼ੋਰਦਾਰ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੱਛਮੀ ਬੰਗਾਲ ’ਚ ਸਰਕਾਰ ਕਿਸਾਨਾਂ ਤੋਂ ਚੌਲ ਮੰਗ ਰਹੀ ਹੈ ਤੇ ਕਿਸਾਨ ਸਰਕਾਰ ਤੋਂ MSP ਦੀ ਮੰਗ ਕਰ ਰਹੇ ਹਨ। ਦਰਅਸਲ ਕਿਸਾਨਾਂ ਵੱਲੋਂ ਚੋਣਾਂ ਵਾਲੇ ਰਾਜਾਂ ਵਿੱਚ ਮਹਾਪੰਚਾਇਤਾਂ ਕਰਨ ਕਰਕੇ ਬੀਜੇਪੀ ਕਾਫੀ ਖਫਾ ਨਜ਼ਰ ਆ ਰਹੀ ਹੈ। ਇਸ ਲਈ ਕਿਸਾਨਾਂ ਉੱਪਰ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹ ਸਿਆਸਤ ਕਰਨ ਲੱਗੇ ਹਨ।

Related posts

ਸੀਨੀਅਰ ਪੱਤਰਕਾਰ ਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਐੱਚ.ਕੇ. ਦੁਆ ਦਾ ਦੇਹਾਂਤ

On Punjab

ਅਬਲੋਵਾਲ ’ਚ ਸ਼ਰਾਬ ਦੇ ਠੇਕੇ ਦਾ ਵਿਰੋਧ

On Punjab

ਮਜ਼ਦੂਰੀ ਦੇ ਮਿਆਰ ਤੋਂ ਉੱਪਰ ਘਰੇਲੂ ਔਰਤ ਦਾ ਯੋਗਦਾਨ: ਹਾਈ ਕੋਰਟ ਨੇ ਹਾਦਸੇ ਦੇ ਮੁਆਵਜ਼ੇ ਵਿੱਚ 14.79 ਲੱਖ ਦਾ ਵਾਧਾ ਕੀਤਾ

On Punjab