PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕਿਸਾਨਾਂ ’ਚ ਏਕਤਾ ਦੇ ਆਸਾਰ ਵਧੇ, ਗੱਲਬਾਤ ਦਾ ਸੱਦਾ ਦੇਣ ਗਈ ਦੀ ਕਮੇਟੀ ਦਾ ਭਰਵਾਂ ਸਵਾਗਤ

ਪਟਿਆਲਾ –ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ 11 ਮਹੀਨਿਆਂ ਤੋਂ ਸ਼ੰਭੂ ਅਤੇ ਢਾਬੀ ਗੁਜਰਾਂ/ਖਨੌਰੀ ਬਾਰਡਰਾਂ ‘ਤੇ ਪੱਕਾ ਮੋਰਚਾ ਲਾ ਕੇ ਲੜੇ ਜਾ ਰਹੇ ਅੰਦੋਲਨ ਅਤੇ ਖਾਸ ਕਰ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (farmer leader Jagjit Singh Dallewal) ਦੇ 46 ਦਿਨਾਂ ਤੋਂ ਜਾਰੀ ਮਰਨ ਵਰਤ ਦੇ ਚਲਦਿਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਦੇ ਆਸਾਰ ਨਜ਼ਰ ਆਉਣ ਲੱਗੇ ਹਨ।

ਗ਼ੌਰਤਲਬ ਹੈ ਕਿ ਬੀਤੇ ਦਿਨ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੱਲੋਂ ਕੀਤੀ ਗਈ ਵਿਸ਼ਾਲ ਕਾਨਫਰਰੰਸ ਦੌਰਾਨ ਲਏ ਗਏ ਫੈਸਲੇ ਤਹਿਤ SKM ਦੀ ਛੇ ਮੈਂਬਰੀ ਕਮੇਟੀ ਅੱਜ ਏਕਤਾ ਸਬੰਧੀ ਗੱਲਬਾਤ ਕਰਨ ਲਈ ਦੋਵਾਂ ਸੰਘਰਸ਼ਸ਼ੀਲ ਫੋਰਮਾਂ ਨੂੰ ਸੱਦਾ ਦੇਣ ਲਈ ਜਦੋਂ ਢਾਬੀ ਗੁਜਰਾਂ ਬਾਰਡਰ ‘ਤੇ ਪਹੁੰਚੀ ਤਾਂ ਇੱਥੇ ਮਾਹੌਲ ਬੜਾ ਖੁਸ਼ਗਵਾਰ ਤੇ ਨਿੱਘਾ ਨਜ਼ਰ ਆਇਆ।

ਇਥੇ ਪਹੁੰਚਣ ‘ਤੇ ਇਸ ਕਮੇਟੀ ਦਾ ਦੋਵਾਂ ਫੋਰਮਾਂ ਦੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਗੋਬਾਗ ਹੋਏ ਕਮੇਟੀ ਦੇ ਆਗੂਆਂ ਨੇ ਇਸਦੀ ਵਾਰ ਵਾਰ ਪ੍ਰਸੰਸਾ ਕੀਤੀ।

ਡੱਲੇਵਾਲ ਦਾ ਹਾਲ ਚਾਲ ਪੁੱਛਣ ਮਗਰੋਂ ਕਮੇਟੀ ਤੇ ਫੋਰਮਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਪ੍ਰੈਸ ਕਾਨਫਰਸ ਦੌਰਾਨ ਦੱਸਿਆ ਕਿ ਉਨ੍ਹਾਂ ਵਿੱਚ ਭਾਵੇਂ ਵਿਚਾਰਧਾਰਕ ਵਖਰੇਵੇਂ ਹੋਣਗੇ, ਪਰ ਸਾਰੀਆਂ 12 ਮੰਗਾਂ ‘ਤੇ ਉਹ ਇੱਕ ਮੱਤ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ (ਕੇਂਦਰ ਸਰਕਾਰ) ਵੀ ਸਾਂਝਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਦੋਵਾਂ ਫੋਰਮਾਂ ਵੱਲੋਂ ਕਮੇਟੀ ਦੇ ਆਗੂਆਂ ਨੂੰ ਇਹ ਮੋਰਚਾ ਜਿੱਤਣ ਲਈ ਇਕੱਠੇ ਹੋ ਕੇ ਲੜਾਈ ਲੜਨ ਲਈ ਬੇਨਤੀ ਕੀਤੀ ਹੈ। ਉਨ੍ਹਾਂ ਆਸ ਜਤਾਈ ਕਿ ਉਹ ਜਲਦੀ ਹੀ ਵਿਚਾਰ ਕਰਕੇ ਇਸ ਸਬੰਧੀ ਕੋਈ ਉਸਾਰੂ ਫੈਸਲਾ ਲੈਣਗੇ।

ਦੂਜੇ ਬੰਨੇ ਐਸਕੇਐਮ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ ਤੇ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਸੀ ਕਿ ਉਹ ਬਹੁਤ ਜਲਦੀ ਮੀਟਿੰਗ ਕਰਕੇ ਇਸ ਸਬੰਧੀ ਵਿਚਾਰ ਚਰਚਾ ਕਰਨਗੇ। ਉਂਝ ਦੋਵਾਂ ਹੀ ਧਿਰਾਂ ਦੇ ਆਗੂਆਂ ਨੇ ਇਹ ਵੀ ਆਖਿਆ ਕਿ ਮੰਗਾਂ ਮੰਨਣ ਤੋਂ ਕੇਂਦਰ ਸਰਕਾਰ ਹੁਣ ਤੱਕ ਇਹ ਕਹਿ ਕੇ ਵੀ ਟਾਲਾ ਵੱਟਦੀ ਆਈ ਹੈ ਕਿ ਪਹਿਲਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ, ਉਨ੍ਹਾਂ ਇੱਕ ਦੂਜੇ ਵੱਲ ਇਸ਼ਾਰਾ ਕਰਦਿਆਂ ਆਖਿਆ, ‘‘ਲਓ ਦੇਖ ਲਓ, ਅੱਜ ਸਾਰੇ ਇੱਕਜੁੱਟ ਹਨ ਤੇ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰ ਕੇ ਮੰਗਾਂ ਦੀ ਪੂਰਤੀ ਯਕੀਨੀ ਬਣਾਵੇ।’’

ਇਸ ਮੌਕੇ ਕਮੇਟੀ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਤੇ ਹੋਰਾਂ ਸਮੇਤ ਦੋਵਾਂ ਫੋਰਮਾਂ ਵੱਲੋਂ ਸੁਖਜੀਤ ਸਿੰਘ ਹਰਦੋਝੰਡੇ, ਮਨਜੀਤ ਸਿੰਘ ਧਨੇਰ ਤੇ ਦਿਲਬਾਗ ਸਿੰਘ ਹਰੀਗੜ੍ਹ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ।

Related posts

ਕਮਲਾ ਹੈਰਿਸ ਨੂੰ ਪਸੰਦ ਹੈ ਚੰਗੇ ਸਾਂਬਰ ਨਾਲ ਇਡਲੀ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

ਭਾਰਤ ‘ਚ ਵਧਿਆ ਕਮਿਊਨਿਟੀ ਟਰਾਂਸਮਿਸ਼ਨ ਦਾ ਖ਼ਤਰਾ, ICMR ਦੀ ਰਿਪੋਰਟ ‘ਚ ਹੋਇਆ ਖੁਲਾਸਾ

On Punjab