PreetNama
ਖਬਰਾਂ/News

ਕਿਰਤੀ ਕਿਸਾਨ ਯੂਨੀਅਨ ਵੱਲੋਂ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਜੋਂ 25 ਮਾਰਚ ਨੂੰ ਲੁਧਿਆਣੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਪਿੰਡਾਂ ਚ ਮੀਟਿੰਗਾਂ

ਕੇਂਦਰ ਸਰਕਾਰ ਵੱਲੋਂ ਜੋ ਨਾਗਰਿਕਤਾ ਸੋਧ ਕਾਨੂੰਨ,ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਵਰਗੇ ਜੋ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਜੋਂ 25 ਮਾਰਚ ਨੂੰ ਲੁਧਿਆਣੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਬਲਾਕ ਬਾਘਾ ਪੁਰਾਣਾ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ,\ ਜਿੰਨਾਂ ਪਿੰਡ ਮਾਹਲਾ ਖੁਰਦ,ਨੱਥੂਵਾਲਾ ਗਰਬੀ,ਛੋਟਾ ਘਰ,ਵੱਡਾ ਘਰ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ । ਇਹ ਮੀਟਿੰਗਾਂ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਦੀ ਅਗਵਾਈ ਹੇਠ ਕੀਤੀਆਂ ਗਈਆਂ । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਕੇਂਦਰ ਦੀ ਮੋਦੀ ਹਕੂਮਤ ਵਲੋਂ ਜੋ ਲੋਕ ਵਿਰੋਧੀ ਕਾਨੂੰਨ ਲਿਆ ਕੇ ਧਰਮਾਂ ਦੇ ਨਾਮ ਤੇ ਵੰਡੀਆਂ ਜਾ ਰਹੀਆਂ ਹਨ ਅਤੇ ਲੋਕਾਂ ਦੀ ਭਾਈਚਾਰਕ ਸਾਂਝ ਖਤਮ ਕਰਕੇ ਆਪਸ ਵਿੱਚ ਦੰਗੇ ਕਰਵਾਏ ਜਾ ਰਹੇ ਹਨ । ਜੋ ਪਿਛਲੇ ਦਿਨੀਂ ਦਿੱਲੀ ਵਿੱਚ ਵਾਪਰਿਆਂ ਹੈ ਉਹ ਸਾਰਾ ਕੁਝ ਕੇਂਦਰ ਹਕੂਮਤ ਵਲੋਂ ਕਰਵਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਪੂਰੇ ਭਾਰਤ ਵਿੱਚ ਵੱਖ ਵੱਖ ਥਾਂਵਾਂ ਤੇ ਪੱਕੇ ਤੌਰ ਧਰਨੇ ਲੱਗੇ ਹਨ । ਪਰ ਕੇਂਦਰ ਸਰਕਾਰ ਦਾ ਇਨ੍ਹਾਂ ਵਿਰੋਧ ਹੋਣ ਦੇ ਬਾਵਜੂਦ ਟੱਸ ਤੋਂ ਮੱਸ ਨਹੀਂ ਹੋ ਰਹੀ ।ਸਗੋਂ ਫਾਸ਼ੀਵਾਦ ਦਾ ਡੰਡਾ ਲੋਕਾਂ ਵਰਤਿਆ ਜਾ ਰਿਹਾ ਹੈ । ਲੋਕਾਂ ਦੇ ਮੰਗਾਂ ਮਸਲਿਆਂ ਨੂੰ ਇੱਕ ਪਾਸੇ ਕਰਕੇ ਸਾਰੇ ਦੇਸ਼ ਦੇ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ।ਸਾਰੇ ਦੇਸ਼ ਦੇ ਲੋਕਾਂ ਤੋਂ ਉਹਨਾਂ ਦੇ ਪੁਰਖਿਆਂ ਦੀਆਂ ਜਨਮ ਪੱਤਰੀਆਂ ਅਤੇ ਜਮੀਨਾ ਦੀਆਂ ਜਮਾਬੰਦੀਆ ਮੰਗੀਆਂ ਜਾਣਗੀਆਂ ਜੋ ਲੋਕ ਵੱਲੋਂ ਸਾਬਤ ਕਰਨਾਂ ਬਹੁਤ ਮੁਸ਼ਕਲ ਹੈ ।ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਜੋ 25 ਮਾਰਚ ਨੂੰ ਲੁਧਿਆਣੇ ਰੈਲੀ ਕੀਤੀ ਜਾ ਰਹੀ ਹੈ ਉਸਦੇ ਸਬੰਧ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਵਧ ਚੜ ਕੇ ਲੋਕਾਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਤਾਂ ਜੋ ਮੋਦੀ ਸਰਕਾਰ ਦੇ ਫਾਸ਼ੀਵਾਦੀ ਡੰਡੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇਮਪਾਲ ਸਿੰਘ, ਜੁਗਿੰਦਰ ਸਿੰਘ ਮਾਹਲਾ ਖੁਰਦ, ਕੁਲਦੀਪ ਸਿੰਘ, ਨਿਰਮਲ ਸਿੰਘ ਨੱਥੂਵਾਲਾ ਗਰਬੀ, ਅਜਮੇਰ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ ਆਦਿ ਹਾਜਰ ਸਨ। ਹਾਜ਼ਰ ਸਨ।

Related posts

Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

On Punjab

ਇੱਕ ਹਫਤੇ ‘ਚ ਐਪਲ ਸਟੋਰ ਤੋਂ ਕੀਤੀ 1.22 ਅਰਬ ਡਾਲਰ ਦੀ ਖਰੀਦਾਰੀ

On Punjab

Operation Amritpal: ਇਕ ਹੋਰ CCTV ਆਈ ਸਾਹਮਣੇ

On Punjab