PreetNama
ਸਮਾਜ/Social

ਕਿਮ ਜੋਂਗ ਉਨ ਤੋਂ ਬਾਅਦ ਇਸ ਤਰ੍ਹਾਂ ਦਾ ਹੋਵੇਗਾ ਭੈਣ ਯੋ ਜੋਂਗ ਦਾ ਸ਼ਾਸਨ, ਮਾਹਿਰਾਂ ਨੂੰ ਸਤਾਉਣ ਲੱਗਾ ਡਰ !

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਲੈਕੇ ਕਈ ਅਟਕਲਾਂ ਹਨ। ਹੁਣ ਉਨ੍ਹਾਂ ਦੇ ਕੋਮਾ ‘ਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਉਨ੍ਹਾਂ ਦੀ ਭੈਣ ਕਿਮ ਯੋ ਜੋਂਗ ਨੇ ਹੁਣ ਦੇਸ਼ ਦੀ ਸੱਤਾ ਸੰਭਾਲ ਲਈ ਹੈ। ਕਿਮ ਯੋ ਜੋਂਗ ਨੂੰ ਲੈਕੇ ਅੰਤਰ ਰਾਸ਼ਟਰੀ ਮਾਮਲਿਆਂ ਦੇ ਮਾਹਿਰ ਕਾਫੀ ਸਾਵਧਾਨ ਹਨ ਤੇ ਖਦਸ਼ਾ ਜਤਾਇਆ ਜਾ ਰਿਹਾ ਕਿ ਉਹ ਆਪਣੇ ਭਰਾ ਤੋਂ ਵੀ ਜ਼ਿਆਦਾ ਖਤਰਨਾਕ ਅੰਦਾਜ਼ ‘ਚ ਸ਼ਾਸਨ ਕਰ ਸਕਦੀ ਹੈ।

ਅਮਰੀਕੀ ਫੌਜ ਦੇ ਇਕ ਸਾਬਕਾ ਅਧਿਕਾਰੀ ਦਾ ਮੰਨਣਾ ਹੈ ਕਿ ‘ਕਿਮ ਜੋਂਗ ਦੀ ਭੈਣ ਆਪਣੇ ਪਰਿਵਾਰ ਦੀ ਪ੍ਰਤਿਸ਼ਠਾ ਦੇ ਮੁਤਾਬਕ ਬੇਹੱਦ ਸਖ਼ਤ ਅਤੇ ਸ਼ਕਤੀਸ਼ਾਲੀ ਸ਼ਾਸਕ ਸਾਬਿਤ ਹੋਵੇਗੀ ਜੋ ਦਮਨਕਾਰੀ ਨੀਤੀਆ ਤੇ ਚੱਲੇਗੀ।

ਅਮਰੀਕੀ ਅਖ਼ਬਾਰ ਨਿਊਯਾਰਕ ਪੋਸਟ ਨੇ ਸਾਬਕਾ ਕਰਨਲ ਡੇਵਿਡ ਮੈਕਸਵੇਲ ਦੇ ਹਨਾਲੇ ਨਾਲ ਲਿਖਿਆ, ‘ਪਰਿਵਾਰ ਦੀ ਸਾਖ ਤੇ ਇਤਿਹਾਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਬਹੁਤ ਹੀ ਬੇਰਹਿਮੀ ਨਾਲ ਸ਼ਾਸਨ ਕਰੇਗੀ।’ ਇਕ ਅੰਤਰ ਰਾਸ਼ਟਰੀ ਮਾਮਲਿਆਂ ਦੀ ਜਾਣਕਾਰ ਇਕ ਪ੍ਰੋਫੈਸਰ ਨੇ ਵੀ ਕੁਝ ਅਜਿਹਾ ਹੀ ਦਾਅਵਾ ਕੀਤਾ ਹੈ।

ਸੁੰਗ ਯੂਨ ਲੀ ਦੇ ਮੁਤਾਬਕ ‘ਕਿਮ ਯੋ ਜੋਗ ਬੇਸ਼ੱਕ ਮਹਿਲਾ ਹੈ ਪਰ ਸ਼ਾਸਨ ਮਿਜਾਜ਼ ਹੀ ਕੁਝ ਅਜਿਹਾ ਹੈ ਕਿ ਉਨ੍ਹਾਂ ਨੂੰ ਬੇਰਹਿਮ ਤੇ ਨਿਰਦਈ ਹੋਣਾ ਪਵੇਗਾ। ਉਨ੍ਹਾਂ ਦਾ ਕਹਿਣਾ ਕਿ ਘੱਟੋ-ਘੱਟ ਸ਼ਾਸਨ ਦੇ ਸ਼ੁਰੂਆਤੀ ਸਾਲਾਂ ‘ਚ ਤਾਂ ਇਹੀ ਰੁਖ ਅਪਣਾਉਣਾ ਪਵੇਗਾ।

Related posts

ਨਵੇਂ COVID-19 ਵੇਰੀਐਂਟ XFG ਦੇ ਭਾਰਤ ’ਚ 163 ਮਾਮਲੇ ਸਾਹਮਣੇ ਆਏ: INSACOG

On Punjab

ਕੇਂਦਰ ਵੱਲੋਂ ਅਮਰਨਾਥ ਯਾਤਰਾ ਲਈ 580 CAPF ਕੰਪਨੀਆਂ ਤਾਇਨਾਤ ਕਰਨ ਦਾ ਫ਼ੈਸਲਾ

On Punjab

International Youth Day 2020 ਦੀ ਇਹ ਥੀਮ, ਜਾਣੋ ਕਿਉਂ ਮਨਾਇਆ ਜਾਂਦਾ ?

On Punjab