82.29 F
New York, US
April 30, 2024
PreetNama
ਖਾਸ-ਖਬਰਾਂ/Important News

ਕਿਤੇ ਕਾਬੁਲ ਤੋਂ ਹਜ਼ਾਰਾਂ ਅੱਤਵਾਦੀਆਂ ਨੂੰ ਏਅਰਲਿਫਟ ਤਾਂ ਨਹੀਂ ਕਰਕੇ ਲਿਆਇਆ ਅਮਰੀਕਾ? ਬਾਇਡਨ ਦੀ ਅਫਗਾਨ ਨੀਤੀ ’ਤੇ ਟਰੰਪ ਦਾ ਹਮਲਾ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਉਨ੍ਹਾਂ ਦੀ ਅਫਗਾਨ ਨੀਤੀ ’ਤੇ ਫਟਕਾਰ ਲਗਾਈ ਹੈ। ਟਰੰਪ ਨੇ ਇਸ ’ਤੇ ਚਿੰਤਾ ਪ੍ਰਗਟਾਈ ਹੈ ਕਿ ਕਿਤੇ ਅਫ਼ਗ਼ਾਨਿਸਤਾਨ ਦੇ ਨਾਗਰਿਕਾਂ ਨਾਲ ਅਮਰੀਕਾ ਕਾਬੁਲ ਤੋਂ ਹਜ਼ਾਰਾਂ ਅੱਤਵਾਦੀਆਂ ਨੂੰ ਤਾਂ ਏਅਰਲਿਫਟ ਨਹੀਂ ਲਿਆਇਆ ਹੈ? ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਉਨ੍ਹਾਂ ਦੀ ਅਫਗਾਨ ਨੀਤੀ ਨੂੰ ਲੈ ਕੇ ਜੰਮ ਕੇ ਫਟਕਾਰ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨਿਕਾਸੀ ਪ੍ਰਕਿਰਿਆ ਦੇ ਤਹਿਤ ਕਿਤੇ ਆਮ ਲੋਕਾਂ ਦੀ ਜਗ੍ਹਾ ਹਜ਼ਾਰਾਂ ਅੱਤਵਾਦੀਆਂ ਨੂੰ ਅਮਰੀਕਾ ਤਾਂ ਲੈ ਕੇ ਨਹੀਂ ਆ ਗਏ। ਟਰੰਪ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਬਾਇਡਨ ਨੇ ਅਫ਼ਗ਼ਾਨਿਸਤਾਨ ਨੂੰ ਅੱਤਵਾਦੀਆਂ ਦਾ ਹਵਾਲੇ ਕਰ ਦਿੱਤਾ ਤੇ ਫ਼ੌਜ ਨੂੰ ਹਟਾ ਕੇ ਉੱਥੇ ਸਾਡੇ ਅਮਰੀਕੀ ਨਾਗਰਿਕਾਂ ਨੂੰ ਮਰਨ ਲਈ ਛੱਡ ਦਿੱਤਾ।

ਟਰੰਪ ਨੇ ਕਿਹਾ ਜਿਨ੍ਹਾਂ 26,000 ਲੋਕਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਕੱਢਿਆ ਗਿਆ ਹੈ, ਉਨ੍ਹਾਂ ’ਚੋਂ ਸਿਰਫ਼ 4,000 ਅਮਰੀਕੀ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਿਰਫ਼ ਕਲਪਨਾ ਕਰ ਸਕਦੇ ਹਾਂ ਕਿ ਅਫ਼ਗ਼ਾਨਿਸਤਾਨ ਤੋਂ ਤੇ ਦੁਨੀਆ ਭਰ ਦੇ ਗੁਆਂਢੀ ਦੇਸ਼ਾਂ ਨੂੰ ਕਿੰਨੇ ਹਜ਼ਾਰ ਅੱਤਵਾਦੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ। ਕਿੰਨਾ ਭਿਆਨਕ ਹੈ ਤੇ ਕੋਈ ਜਾਂਚ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਬਾਇਡਨ ਕਿੰਨੇ ਅੱਤਵਾਦੀਆਂ ਨੂੰ ਅਮਰੀਕਾ ਲਿਆਇਆ? ਅਸੀਂ ਨਹੀਂ ਜਾਣਦੇ।

ਉੱਥੇ ਹੀ ਇਸ ਦੌਰਾਨ, ਅਫ਼ਗ਼ਾਨਿਸਤਾਨ ’ਚ ਜੰਗ ਦੇ ਇਕ ਮਾਹਰ ਰਿਪਬਲਿਕਨ ਕਾਂਗਰਸੀ ਮਾਈਕ ਵਾਲਟ੍ਰਜ਼ ਨੇ ਪ੍ਰਤੀਨਿਧੀ ਸਭਾ ’ਚ ਇਕ ਪ੍ਰਸਤਾਵ ਪੇਸ਼ ਕੀਤਾ। ਇਸ ਪ੍ਰਸਤਾਵ ’ਚ ਤਾਲਿਬਾਨ ਦੀਆਂ ਅੱਤਵਾਦੀ ਸਰਗਰਮੀਆਂ ਬਾਰੇ ਫ਼ੌਜ ਤੇ ਖੁਫੀਆ ਸਲਾਹਕਾਰਾਂ ਦੀ ਸਲਾਹ ’ਤੇ ਧਿਆਨ ਨਾ ਦੇਣ ਲਈ ਰਾਸ਼ਟਰਪਤੀ ਜੋਅ ਬਾਈਡਨ ਦੀ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਾਇਡਨ ਨੇ ਵਿਸ਼ਵ ਮੰਚ ’ਤੇ ਅਮਰੀਕਾ ਨੂੰ ਸ਼ਰਮਿੰਦਾ ਕੀਤਾ ਹੈ ਤੇ ਸਾਡੇ ਆਧੁਨਿਕ ਇਤਿਹਾਸ ’ਚ ਇਹ ਸਭ ਤੋਂ ਖਰਾਬ ਵਿਦੇਸ਼ ਨੀਤੀ ਹੈ।

Related posts

ਸਾਬਕਾ ਪ੍ਰਧਾਨ ਮੰਤਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ

On Punjab

ਕੋਰੋਨਾ: ਕੀ ਰੱਬ ਦੀ ਪੂਜਾ ਕਰਨ ਨਾਲ ਠੀਕ ਹੋ ਸਕਦੇ ਹੁਣ ਮਰੀਜ਼ ? ਅਮਰੀਕਾ ‘ਚ ਅਧਿਐਨ ਸ਼ੁਰੂ

On Punjab

ਰਾਜਸਥਾਨ ‘ਚ ਸਿਆਸੀ ਭੂਚਾਲ! ਗਹਿਲੋਤ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪੇ

On Punjab