PreetNama
ਸਮਾਜ/Social

ਕਾਸ਼ ,,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ

ਕਾਸ਼ ,,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ 
ਕਾਸ਼ ,,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ 
ਜਿੱਥੇ ਨਾ ਕੋਈ ਹੋਵੇ ਧਰਮਾਂ ਦਾ ਰੌਲਾ
ਜਿੱਥੇ ਪਿਆਰ ਵਿਚ ਇੱਕ ਜੁੱਟ ਰਹਿੰਦੇ ਹੋਣ ਸਾਰੇ
ਜਿੱਥੇ ਭਾਈਚਾਰੇ ਅਤੇ ਏਕਤਾ ਦੇ ਵੱਜਣ ਜੈਕਾਰੇ
ਜਿੱਥੇ ਜਾਤ ਪਾਤ ਦੇ ਖੇਲ ਮਿਟੇ ਹੋਣ ਸਾਰੇ 
ਜਿੱਥੇ ਕੁੜੀ - ਮੁੰਡੇ ਵਿਚ ਨਾ ਕੋਈ ਫਰਕ ਵਿਚਾਰੇ 
ਕਾਸ਼ ,,,!ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ 
ਜਿੱਥੇ ਪੈਂਦਾ ਰਹੇ ਬਸ ਖੁਸ਼ੀਆਂ ਦਾ ਰੌਲਾ 
ਜਿੱਥੇ ਗਰੀਬ ਦੀ ਮਿਹਨਤ ਨੂੰ ਪੈਂਦਾ ਹੋਵੇ ਬੂਰ 
ਜਿੱਥੇ ਇੰਨਸਾਫ ਦੀ ਗੱਲ ਹੋਵੇ ਭਰਪੂਰ 
ਜਿੱਥੇ ਬੱਚਿਆਂ 'ਚ ਹੋਵੇ ਵੱਡਿਆਂ ਲਈ ਸਤਿਕਾਰ 
ਜਿੱਥੇ ਮਾਪਿਆਂ ਨੂੰ ਮਿਲੇ ਰੱਬ ਵਾਂਗ ਅਧਿਕਾਰ 
ਜਿੱਥੇ ਏਕਤਾ ਦੇ ਗੁਣ ਸਦਾ ਗਾਈ ਜਾਣ ਸਾਰੇ 
ਜਿੱਥੇ ਬੁਢੇ ਮਾਪਿਆਂ ਨੂੰ ਮਿਲਣ ਔਲਾਦ ਦੇ ਸਹਾਰੇ
ਕਾਸ਼ ,,!! ਕੋਈ ਐਸਾ ਮੈਨੂੰ ਦੇਸ਼ ਮਿਲੇ ਮੌਲਾ

ਕਿਰਨਪ੍ਰੀਤ ਕੌਰ
+4368864013133

Related posts

ਮਾਰਕੇਲ ਨੇ ਚੇਲਸੀ ਜਿਆਂਗ ਨੂੰ ਮੈਨੇਜਿੰਗ ਡਾਇਰੈਕਟਰ – ਗ੍ਰੇਟਰ ਚਾਈਨਾ ਨਿਯੁਕਤ ਕੀਤਾ

On Punjab

ਪਾਕਿਸਤਾਨ ‘ਚ ਆਮ ਚੋਣਾਂ ਤੋਂ ਪਹਿਲਾਂ ਲੋਕ ਮਹਿੰਗਾਈ ਦੀ ਝੱਲ ਰਹੇ ਹਨ ਮਾਰ, ਆਂਡਿਆਂ ਦੀ ਕੀਮਤ 400 ਰੁਪਏ ਦਰਜਨ ਤੋਂ ਪਾਰ

On Punjab

ਲੌਕਡਾਉਨ ‘ਚ ਬੱਸ ਨਾ ਮਿਲਣ ਤੇ ਪੈਦਲ ਅਤੇ ਠੇਲੇ ‘ਤੇ ਵਾਪਿਸ ਜਾਣ ਲਈ ਮਜਬੂਰ ਹੋਏ ਲੋਕ

On Punjab