PreetNama
ਫਿਲਮ-ਸੰਸਾਰ/Filmy

ਕਾਮੇਡੀਅਨ ਰਾਜੀਵ ਨਿਗਮ ਦੇ ਬੇਟੇ ਦਾ 9 ਸਾਲ ਦੀ ਉਮਰ ‘ਚ ਦੇਹਾਂਤ

ਕਾਮੇਡੀਅਨ ਰਾਜੀਵ ਨਿਗਮ ਦੇ ਬੇਟੇ ਦੇਵਰਾਜ ਨਿਗਮ ਦਾ 9 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਬੀਤੇ ਦਿਨ ਯਾਨੀ 8 ਨਵੰਬਰ ਨੂੰ ਰਾਜੀਵ ਨਿਗਮ ਦਾ ਜਨਮ ਦਿਨ ਵੀ ਸੀ। ਰਾਜੀਵ ਨਿਗਮ ਨੇ ਬੇਟੇ ਦੇ ਦੇਹਾਂਤ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ।

ਉਨ੍ਹਾਂ ਲਿਖਿਆ ਕਿ, “ਸਰਪ੍ਰਾਈਜ਼ ਬਰਥਡੇ ਗਿਫ਼ਟ, ਮੇਰਾ ਬੇਟਾ ਦੇਵਰਾਜ ਅੱਜ ਮੈਨੂੰ ਛੱਡ ਕੇ ਚਲਾ ਗਿਆ। ਬਿਨ੍ਹਾਂ ਬਰਥਡੇ ਕੇਕ ਕੱਟੇ, ਕੀ ਕੋਈ ਇਹੋ ਜਿਹਾ ਗਿਫ਼ਟ ਦਿੰਦਾ ਹੈ? ਰਿਪੋਰਟਸ ਅਨੁਸਾਰ ਦੇਵਰਾਜ ਨਿਗਮ ਦੀ ਸਿਹਤ ਸਾਲ 2018 ‘ਚ ਖਰਾਬ ਹੋਈ ਸੀ। ਉਸ ਵੇਲੇ ਉਹ ਕੁਝ ਸਮੇਂ ਲਈ ਵੈਂਟੀਲੇਟਰ ‘ਤੇ ਵੀ ਰਿਹਾ। ਦੇਵਰਾਜ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਰਹੀ ਜਿਸ ਤੋਂ ਬਾਅਦ ਉਹ ਕੌਮਾ ‘ਚ ਚਲੇ ਗਏ।
ਆਪਣੇ ਬੇਟੇ ਦੀ ਖਰਾਬ ਸਿਹਤ ਕਾਰਨ ਰਾਜੀਵ ਨਿਗਮ ਦੀਆਂ ਮੁਸ਼ਕਲ ਹੋਰ ਵਧ ਗਈਆਂ ਸੀ। ਆਪਣੇ ਬੇਟੇ ਦੀ ਦੇਖ-ਭਾਲ ਲਈ ਉਨ੍ਹਾਂ ਨੇ ਆਪਣੇ ਕਰੀਅਰ ਦੀ ਵੀ ਕੁਰਬਾਨੀ ਦੇ ਦਿੱਤੀ। ਕਿਹਾ ਜਾ ਰਿਹਾ ਹੈ ਕੀ ਰਾਜੀਵ ਨਿਗਮ ਆਪਣੇ ਬੇਟੇ ਲਈ ਸਭ ਕੁਝ ਛੱਡ ਕੇ ਆਪਣੇ ਸ਼ਹਿਰ ਵਾਪਸ ਆ ਗਏ ਸੀ।
ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਰਾਜੀਵ ਆਪਣੇ ਬੇਟੇ ਨੂੰ ਬਚਾ ਨਹੀਂ ਸਕੇ। ਰਾਜੀਵ ਨਿਗਮ ਨੇ ਬਤੌਰ ਸਟੈਂਡ ਅਪ ਕਮੇਡੀਅਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਲਾਫਟਰ ਚੈਲੇਂਜ 2 ਦੇ ਵੀ ਰਨਰ-ਅਪ ਰਿਹਾ ਚੁੱਕੇ ਹਨ। ਇਸ ਤੋਂ ਇਲਾਵਾ ਕਈ ਕੌਮੇਡੀ ਸ਼ੋਅਜ਼ ‘ਚ ਉਨ੍ਹਾਂ ਨੇ ਆਪਣੇ ਕੌਮੇਡੀ ਨਾਲ ਸਭ ਨੂੰ ਹਸਾਇਆ ਹੈ।

Related posts

ਰਾਖੀ ਸਾਵੰਤ ਨੇ ਰੱਖਿਆ ਕਰਵਾਚੌਥ ਦਾ ਵਰਤ, ਸੱਸ ਨੇ ਦਿੱਤਾ ਅਜਿਹਾ ਟਾਸਕ

On Punjab

ਅਕਸ਼ੇ ਕੁਮਾਰ ਨੇ ਯੂ ਟਿਊਬਰ ਨੂੰ ਭੇਜਿਆ 500 ਕਰੋੜ ਦਾ ਮਾਨਹਾਨੀ ਨੋਟਿਸ

On Punjab

ਕੋਰੋਨਾ ਕਾਲ ’ਚ ਸਲਮਾਨ ਖ਼ਾਨ ਫਿਰ ਬਣੇ ਇੰਡਸਟਰੀ ਦੇ ਮਜ਼ਦੂਰਾਂ ਲਈ ਮਸੀਹਾ, 25 ਹਜ਼ਾਰ ਵਰਕਰਾਂ ਨੂੰ ਦੇਣਗੇ ਇੰਨੇ ਪੈਸੇ

On Punjab