PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਂਗੜਾ ਦੀਆਂ ਪਹਾੜੀਆਂ ’ਚ ਲਾਪਤਾ ਕੈਨੇਡੀਅਨ ਪੈਰਾਗਲਾਈਡਰ ਦੀ ਲੋਕੇਸ਼ਨ ਦਾ ਪਤਾ ਲੱਗਾ

ਧਰਮਸ਼ਾਲਾ-  ਕਾਂਗੜਾ ਜ਼ਿਲ੍ਹੇ ਵਿਚ ਧੌਲਾਧਾਰ ਦੀਆਂ ਪਹਾੜੀਆਂ ’ਤੇ ਪੈਰਾਗਲਾਈਡਿੰਗ ਕਰਦਿਆਂ ਲਾਪਤਾ ਹੋਇਆ 27 ਸਾਲਾ ਕੈਨੇਡੀਅਨ ਯਾਤਰੀ ਦੇ ਥਹੁ ਟਿਕਾਣੇ ਦਾ ਪਤਾ ਲੱਗ ਗਿਆ ਹੈ। ਮੇਗਨ ਐਲਿਜ਼ਬੈਥ ਰੌਬਰਟਸ ਪੈਰਾਗਲਾਈਡਿੰਗ ਕਰਦੇ ਹੋਏ ਪਹਾੜਾਂ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਰੌਬਰਟਸ ਨੇ ਸ਼ਨਿੱਚਰਵਾਰ ਨੂੰ ਬੀੜ ਬਿਲਿੰਗ ਤੋਂ ਇਕੱਲਿਆਂ ਉਡਾਣ ਭਰੀ ਸੀ।

ਉਸ ਵੱਲੋਂ ਆਪਣੇ ਸੈਟੇਲਾਈਟ ਫੋਨ ਰਾਹੀਂ ਭੇਜੇ ਗਏ ਨਿਰਦੇਸ਼ਾਂ ਦੇ ਆਧਾਰ ’ਤੇ ਉਸ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਇੱਕ ਟੀਮ 13,000 ਫੁੱਟ ਦੀ ਉਚਾਈ ’ਤੇ ਉਸ ਥਾਂ ਉੱਤੇ ਪਹੁੰਚ ਗਈ ਹੈ ਜਿੱਥੇ ਪੈਰਾਗਲਾਈਡਰ ਹਾਦਸੇ ਤੋਂ ਬਾਅਦ ਉਤਰਿਆ ਸੀ।

ਬੈਜਨਾਥ ਦੇ ਸਬ-ਡਿਵੀਜ਼ਨਲ ਮੈਜਿਸਟਰੇਟ (ਐਸਡੀਐਮ) ਸੰਕਲਪ ਗੌਤਮ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਬੱਦਲਾਂ ਕਾਰਨ ਹੈਲੀਕਾਪਟਰ ਉੱਥੇ ਉਤਰਨ ਵਿੱਚ ਅਸਮਰੱਥ ਹੈ, ਜਿਸ ਕਰਕੇ ਪੈਰਾਗਲਾਈਡਰ ਨੂੰ 10,000 ਫੁੱਟ ਦੀ ਉਚਾਈ ’ਤੇ ਹੇਠਾਂ ਲਿਆਂਦਾ ਜਾ ਰਿਹਾ ਹੈ, ਜਿੱਥੋਂ ਉਸ ਨੂੰ ਏਅਰਲਿਫਟ ਕੀਤਾ ਜਾਵੇਗਾ।’’ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ (ਬੀਪੀਏ) ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਰਾਹਤ ਕਾਰਜ ਅਜੇ ਵੀ ਜਾਰੀ ਹਨ। ਰੌਬਰਟਸ ਦੀ ਭਾਲ ਲਈ ਐਤਵਾਰ ਨੂੰ ਇੱਕ ਨਿੱਜੀ ਹੈਲੀਕਾਪਟਰ ਨੇ ਚਾਰ ਵਾਰ ਉਡਾਣ ਭਰੀ ਸੀ। ਪੈਰਾਗਲਾਈਡਰ ਦੇ ਜਿਊਂਦੇ ਜਾਂ ਮ੍ਰਿਤ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ |

Related posts

3 ਲੱਖ ਰੂਸੀ ਅਤੇ 20 ਹਜ਼ਾਰ ਯੂਕਰੇਨੀਅਨ ਇਕੱਠੇ ਇਸ ਦੇਸ਼ ਪਹੁੰਚੇ, ਹੁਣ ਛੱਡਣ ਦਾ ਹੁਕਮ

On Punjab

ਲੋੜਵੰਦ ਬੱਚਿਆਂ ਨਾਲ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ

On Punjab

Occasion of Parsi New Year : ਪੀਐਮ ਮੋਦੀ ਨੇ ਪਾਰਸੀ ਨਵੇਂ ਸਾਲ ਦੇ ਮੌਕੇ ‘ਤੇ ਲੋਕਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ, ਖੁਸ਼ੀਆਂ ਤੇ ਸਿਹਤ ਦੀ ਕਾਮਨਾ ਕੀਤੀ

On Punjab