PreetNama
ਰਾਜਨੀਤੀ/Politics

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਾਰ ਦੇ ਬੱਦਲ

ਅਮੇਠੀ: ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੀ ਅਮੇਠੀ ਲੋਕ ਸਭਾ ਸੀਟ ‘ਤੇ ਵੱਡਾ ਉੱਲਟ ਫੇਰ ਹੋ ਸਕਦਾ ਹੈ। ਜਿੱਥੇ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਚ ਮੁਕਾਬਲਾ ਹੈ। ਇੱਥੇ ਹੁਣ ਤੱਕ ਸਮ੍ਰਿਤੀ 15 ਹਜ਼ਾਰ ਵੋਟਾਂ ਤੋਂ ਅੱਗੇ ਚਲ ਰਹੀ ਹੈ। ਰਾਹੁਲ ਇੱਥੇ ਚੌਥੀ ਵਾਰ ਚੋਣ ਮੈਦਾਨ ‘ਚ ਹਨ। ਅਮੇਠੀ ਤੋਂ ਇਲਾਵਾ ਰਾਹੁਲ ਕੇਰਲ ਦੇ ਵਾਇਨਾਡ ਤੋਂ ਚੋਣ ਮੈਦਾਨ ‘ਚ ਉੱਤਰੇ ਸੀ, ਜਿੱਥੇ ਉਹ ਜਿੱਤ ਰਹੇ ਹਨ।
ਸਮ੍ਰਿਤੀ ਇਰਾਨੀ ਨੂੰ ਹੁਣ ਤਕ 1,18,537 ਵੋਟ ਤੇ ਰਾਹੁਲ ਗਾਂਧੀ ਨੂੰ 1,06,517 ਵੋਟ ਮਿਲ ਰਹੇ ਹਨ। ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਕਰੀਬ 15 ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਅਮੇਠੀ ਸੀਟ ‘ਤੇ ਲਗਾਤਾਰ ਅੰਕੜੇ ਬਦਲ ਰਹੇ ਹਨ। ਦੋਵਾਂ ਉਮੀਦਵਾਰਾਂ ‘ਚ ਦਿਲਚਸਪ ਟੱਕਰ ਦੇਖਣ ਨੂੰ ਮਿਲ ਰਹੀ ਹੈ।
ਅਮੇਠੀ ਸੀਟ ‘ਤੇ ਹੁਣ ਤਕ 16 ਲੋਕ ਸਭਾ ਚੋਣਾਂ ਤੇ 2 ਜ਼ਿਮਨੀ ਚੋਣਾਂ ਹੋਇਆ ਹਨ। ਇਨ੍ਹਾਂ ‘ਚ 16 ਵਾਰ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਇਸ ਸੀਟ ‘ਤੇ 1977 ਤੇ 1998 ‘ਚ ਬੀਜੇਪੀ ਜਿੱਤ ਦਰਜ ਕਰ ਚੁੱਕੀ ਹੈ। ਸੋਨੀਆ ਨੇ ਆਪਣੇ ਰਾਜਨੀਤੀ ਕਰੀਅਰ ਦੀ ਸ਼ੁਰੂਆਤ ਵੀ ਇੱਥੋਂ ਜਿੱਤ ਪਹਿਲੀ ਵਾਰ ਸਾਂਸਦ ਬਣ ਸ਼ੁਰੂ ਕੀਤੀ ਸੀ।

Related posts

ਸਕੂਲ ‘ਚ ਛੇੜਖ਼ਾਨੀ ਦਾ ਮਾਮਲਾ: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਦੋਸ਼ੀ ਅਧਿਆਪਕ ਤੁਰੰਤ ਪ੍ਰਭਾਵ ਨਾਲ ਸਸਪੈਂਡ

On Punjab

ਡੋਡਾ ਸੜਕ ਹਾਦਸੇ ਵਿਚ ਮਾਰੇ ਗਏ 10 ਫੌਜੀਆਂ ਨੂੰ ਸ਼ਰਧਾਂਜਲੀ, ਤਿੰਨ ਹਰਿਆਣਾ ਦੇ

On Punjab

ਹਾਈ ਕੋਰਟ ਨੇ ਮਜੀਠੀਆ ਦੀ ਸੁਰੱਖਿਆ ‘ਤੇ ਆਪਣੀ ਪਕੜ ​​ਕੀਤੀ ਮਜ਼ਬੂਤ , ਕੇਂਦਰੀ ਰਿਪੋਰਟ ਸੀਲ ਕਰ ਦਿੱਤੀ

On Punjab