63.72 F
New York, US
May 16, 2024
PreetNama
ਸਮਾਜ/Social

ਕਸ਼ਮੀਰ ਵਿੱਚ ਹੋਈ ਮੌਸਮ ਦੀ ਪਹਿਲੀ ਬਰਫਬਾਰੀ, ਕਈ ਥਾਂਵਾਂ ‘ਤੇ ਤਾਪਮਾਨ ਵਿੱਚ ਗਿਰਾਵਟ

ਸ੍ਰੀਨਗਰ: ਕਸ਼ਮੀਰ ਦੇ ਗੁਲਮਰਗ ਅਤੇ ਹੋਰ ਉੱਚਾਈ ਵਾਲੀਆਂ ਥਾਂਵਾਂ ‘ਤੇ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ, ਜਿਸ ਤੋਂ ਬਾਅਦ ਵਾਦੀ ਵਿਚ ਤਾਪਮਾਨ ਘੱਟ ਗਿਆ। ਇਹ ਜਾਣਕਾਰੀ ਮੌਸਮ ਵਿਭਾਗ ਦੇ ਸ੍ਰੀਨਗਰ ਦੇ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸਕੀ ਰੇਸੋਰਟ ਗੁਲਮਰਗ ਵਿਖੇ ਸ਼ਾਮ ਨੂੰ ਹਲਕੀ ਬਰਫਬਾਰੀ ਹੋਈ।

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸ਼ਾਮ ਬਰਫਬਾਰੀ ਹੁੰਦੀ ਰਹੀ ਅਤੇ ਉਸ ਤੋਂ ਬਾਅਦ ਬਾਰਸ਼ ਹੋਈ। ਕਸ਼ਮੀਰ ਦੇ ਗੈਂਡਰਬਲ ਜ਼ਿਲੇ ਵਿਚ ਸਥਿਤ ਸੋਨਮਾਰਗ ਟੂਰਿਜ਼ਮ ਰਿਜੋਰਟ ਵਿਚ ਵੀ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਹੋਰ ਉੱਚਾਈ ਵਾਲੀਆਂ ਥਾਂਵਾਂ ਤੋਂ ਵੀ ਬਰਫਬਾਰੀ ਦੀ ਖਬਰ ਮਿਲੀ ਹੈ।

ਫਿਲਹਾਲ ਸਰਦੀਆਂ ਦੀ ਆਮਦ ਦੇ ਨਾਲ ਪਹਾੜਾਂ ਦੀ ਰੌਣਕ ਵਾਪਸ ਆ ਗਈ ਹੈ। ਬਰਫਬਾਰੀ ਦੀ ਸ਼ੁਰੂਆਤ ਦੇ ਨਾਲ ਹੁਣ ਸੈਲਾਨੀ ਵੀ ਇੱਥੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਕਸ਼ਮੀਰ ਦੇ ਗੁਲਮਰਗ ਅਤੇ ਬਾਰਾਮੂਲਾ ਵਿੱਚ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਇੱਕ ਸਾਵਧਾਨੀ ਦੇ ਤੌਰ ਤੇ ਮੁਗਲ ਸੜਕ ‘ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ।

Related posts

ਹੁਣ ਪਾਕਿਸਤਾਨ ‘ਚ ਹਿੰਦੂ ਲੜਕੀ ਅਗਵਾ, ਜਬਰੀ ਧਰਮ ਬਦਲਵਾਉਣ ਦੀ ਕੋਸ਼ਿਸ਼

On Punjab

Dirty game of drugs and sex in Pakistani university! 5500 obscene videos of female students leaked

On Punjab

ਨਿਰਭਿਆ ਕੇਸ: ਦੋਸ਼ੀ ਦੀ ਪਟੀਸ਼ਨ ‘ਤੇ 24 ਜਨਵਰੀ ਨੂੰ ਹੋਵੇਗੀ ਸੁਣਵਾਈ

On Punjab