PreetNama
ਰਾਜਨੀਤੀ/Politics

ਕਸ਼ਮੀਰ ਮਾਮਲੇ ‘ਚ ਕੌਮਾਂਤਰੀ ਸਾਥ ਨਾ ਮਿਲਣ ‘ਤੇ ਪਾਕਿਸਤਾਨ ਦਾ ਵੱਡਾ ਐਲਾਨ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਬੇਹੱਦ ਖ਼ਫ਼ਾ ਹੈ। ਕਸ਼ਮੀਰ ਸਬੰਧੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਤੇ ਕੌਮਾਂਤਰੀ ਭਾਈਚਾਰੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਵੀ ਮੁਸਲਮਾਨਾਂ ‘ਤੇ ਅੱਤਿਆਚਾਰ ਹੁੰਦਾ ਹੈ ਤਾਂ ਕੌਮਾਂਤਰੀ ਭਾਈਚਾਰਾ ਤੇ ਸੰਯੁਕਤ ਰਾਸ਼ਟਰ ਚੁੱਪ ਹੋ ਜਾਂਦੇ ਹਨ।

ਇੰਨਾ ਹੀ ਨਹੀਂ, ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ, ‘ਜੇ ਨਰਿੰਦਰ ਮੋਦੀ ਸਰਕਾਰ ਨੇ ਪੀਓਕੇ ‘ਤੇ ਕਿਸੇ ਵੀ ਤਰ੍ਹਾਂ ਹਮਲਾ ਕੀਤਾ, ਤਾਂ ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ।’ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਤੇ ਪਾਕਿਸਤਾਨ ਨੇ ਦੁਪਹਿਰ 12 ਵਜੇ ‘ਕਸ਼ਮੀਰ ਆਵਰ’ ਮਨਾਇਆ। ਇਮਰਾਨ ਖ਼ਾਨ ਨੇ 12 ਵਜੇ ਲੋਕਾਂ ਨੂੰ ਕਸ਼ਮੀਰੀਆਂ ਦੇ ਸਮਰਥਨ ਵਿੱਚ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ।

ਦੱਸ ਦੇਈਏ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜੇ ਦਾ ਅਧਿਕਾਰ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸਦਨ ਵਿੱਚ ਰਾਜ ਪੁਨਰਗਠਨ ਬਿੱਲ ਵੀ ਪਾਸ ਕਰ ਦਿੱਤਾ ਹੈ। ਇਸ ਦੇ ਬਾਅਦ ਹੁਣ ਜੰਮੂ-ਕਸ਼ਮੀਰ ਤੇ ਲੱਦਾਖ ਦੋ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ ਹਨ। ਪਾਕਿਸਤਾਨ ਮੋਦੀ ਸਰਕਾਰ ਦੇ ਇਸੇ ਫੈਸਲੇ ਤੋਂ ਗਰਮ ਹੋਇਆ ਹੈ।

Related posts

ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 700 ਅੰਕਾਂ ਦੇ ਉਛਾਲ ਨਾਲ 85000 ਦੇ ਅੰਕੜੇ ਨੂੰ ਪਾਰ

On Punjab

ਦਿੱਲੀ ਦੇ ਆਟੋ ਪਾਰਟਸ ਵਪਾਰੀਆਂ ਨੇ ਬੰਗਲਾਦੇਸ਼ ਨਾਲ ਕਾਰੋਬਾਰ ਦਾ ਬਾਈਕਾਟ ਕੀਤਾ

On Punjab

‘ਆਪ’ ਦਿੱਲੀ ਲਈ ਕਿਸੇ ‘ਆਪਦਾ’ ਤੋਂ ਘੱਟ ਨਹੀਂਂ: ਮੋਦੀ

On Punjab