PreetNama
ਖਾਸ-ਖਬਰਾਂ/Important News

ਕਸ਼ਮੀਰ ‘ਚ ਪਹਿਲੀ ਵਾਰ ਮਹਿਲਾ ਹੱਥ CRPF ਦੀ ਕਮਾਨ, ਚਾਰੂ ਸਿਨ੍ਹਾ ਆਈਜੀ ਵਜੋਂ ਤਾਇਨਾਤ

ਜੰਮੂ-ਕਸ਼ਮੀਰ ਦੇ ਸ੍ਰੀਨਗਰ ਸੈਕਟਰ ਵਿੱਚ ਪਹਿਲੀ ਵਾਰ ਇੱਕ ਮਹਿਲਾ ਅਧਿਕਾਰੀ ਨੂੰ CRPF ਦੀ ਕਮਾਨ ਸੌਂਪੀ ਗਈ ਹੈ। ਮਹਿਲਾ IPS ਅਧਿਕਾਰੀ ਚਾਰੂ ਸਿਨ੍ਹਾ ਨੂੰ CRPF ਦੀ ਇੰਸਪੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਦਾ ਇਹ ਖੇਤਰ ਅੱਤਵਾਦ ਦੇ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚੋਂ ਇੱਕ ਹੈ।

ਚਾਰੂ ਸਿਨ੍ਹਾ 1996 ਬੈਚ ਦੇ ਤੇਲੰਗਾਨਾ ਕੇਡਰ ਦੇ ਅਧਿਕਾਰੀ ਹੈ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਜਦੋਂ ਚਾਰੂ ਸਿਨਹਾ ਨੂੰ ਕੋਈ ਮੁਸ਼ਕਲ ਕੰਮ ਸੌਂਪਿਆ ਗਿਆ ਹੈ, ਇਸ ਤੋਂ ਪਹਿਲਾਂ ਉਹ ਬਿਹਾਰ ਸੈਕਟਰ CRPF ਵਿੱਚ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਆਈਜੀ ਵਜੋਂ ਕੰਮ ਕਰ ਚੁੱਕੀ ਹੈ।

ਬਿਹਾਰ ਵਿੱਚ ਚਾਰੂ ਸਿਨ੍ਹਾ ਦੀ ਅਗਵਾਈ ਹੇਠ ਕਈ ਨਕਸਲ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ ਸੀ। ਬਾਅਦ ਵਿੱਚ ਉਸ ਨੂੰ ਜੰਮੂ ਟਰਾਂਸਫਰ ਕਰ ਦਿੱਤਾ ਗਿਆ, ਜਿਥੇ ਉਸਨੇ CRPF ਦੇ ਆਈਜੀ ਵਜੋਂ ਸੇਵਾ ਨਿਭਾਈ। ਹੁਣ ਸੋਮਵਾਰ ਨੂੰ ਉਸ ਨੂੰ ਸ੍ਰੀਨਗਰ ਦਾ CRPF ਆਈਜੀ ਤਾਇਨਾਤ ਕੀਤਾ ਗਿਆ ਹੈ
ਦੱਸ ਦਈਏ ਕਿ ਸ੍ਰੀਨਗਰ ਸੈਕਟਰ ਦੀ ਸ਼ੁਰੂਆਤ ਸਾਲ 2005 ਵਿੱਚ ਕੀਤੀ ਗਈ ਸੀ ਪਰ ਹੁਣ ਤੱਕ ਚਾਰੂ ਸਿਨਹਾ ਤੱਕ ਇਸ ਸੈਕਟਰ ਵਿੱਚ ਆਈਜੀ ਪੱਧਰ ‘ਤੇ ਕੋਈ ਵੀ ਮਹਿਲਾ ਅਧਿਕਾਰੀ ਤਾਇਨਾਤ ਨਹੀਂ ਸੀ। ਇਸ ਸੈਕਟਰ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਜਾਰੀ ਹਨ। ਇੱਥੇ ਸੀਆਰਪੀਐਫ ਨੂੰ ਭਾਰਤੀ ਫੌਜ ਤੇ ਜੰਮੂ ਕਸ਼ਮੀਰ ਪੁਲਿਸ ਨਾਲ ਕੰਮ ਕਰਨਾ ਹੈ।

CRPF ਦੇ ਅਨੁਸਾਰ, ਜੰਮੂ-ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ, ਬਡਗਾਮ, ਗੈਂਡਰਬਲ ਤੇ ਸ੍ਰੀਨਗਰ ਤੇ ਸ੍ਰੀਨਗਰ ਸੈਕਟਰ ਦੇ ਅਧੀਨ ਕੇਂਦਰ ਸ਼ਾਸਤ ਲੱਦਾਖ ਤਕ ਸ਼ਾਮਲ ਹਨ।

Related posts

ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਦੇ ਜਵਾਬ ਮਗਰੋਂ ਹੁਣ ਪਾਕਿ ਨੇ ਘੜੀ ਨਵੀਂ ਤਰਕੀਬ

On Punjab

ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਸੱਤਾ ਲਈ ਸੰਵਿਧਾਨ ਨੂੰ ਵਰਤਣ ਦੇ ਲਾਏ ਦੋਸ਼

On Punjab

ਪੂਤਿਨ ਦੁਵੱਲੀ ਗੱਲਬਾਤ ਲਈ ਭਾਰਤ ਆਉਣਗੇ

On Punjab