58.19 F
New York, US
March 11, 2026
PreetNama
ਫਿਲਮ-ਸੰਸਾਰ/Filmy

ਕਰੀਨਾ ਕਪੂਰ ਦੀ ਲਾਈਫ ’ਚ ਆਇਆ ‘ਤੀਜਾ ਬੱਚਾ’, ਅਦਾਕਾਰਾ ਦੀ Ultrasound Report ਦੇਖ ਹੈਰਾਨ ਹੋਏ ਫੈਨਜ਼

ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ’ਚ ਕਰੀਨਾ ਇਕ Ultrasound Report ਦੀ ਕਾਪੀ ਦਿਖਾਉਂਦੀ ਨਜ਼ਰ ਆਈ। ਕਰੀਨਾ ਦੀ ਇਹ ਫੋਟੋ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਜ਼ ਬਹੁਤ ਹੀ Confuse ਹੋ ਗਏ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਰੀਨਾ ਇਸ ਫੋਟੋ ਨੂੰ ਦਿਖਾ ਕੇ ਕੀ ਕਹਿਣਾ ਚਾਹੁੰਦੀ ਹੈ? ਜਿਸ ਦਾ ਖੁਲਾਸਾ ਉਨ੍ਹਾਂ ਨੇ ਹੁਣ ਖ਼ੁਦ ਕੀਤਾ ਹੈ।

ਇਹ ਹੈ ਕਰੀਨਾ ਦਾ ਤੀਜਾ ਬੇਟਾ

ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕਰ ਕੇ ਕਰੀਨਾ ਨੇ ਆਪਣੇ ਤੀਜੇ ਬੇਟੇ ਬਾਰੇ ਦੱਸਿਆ, ਜੀ ਹਾਂ, ਤੁਸੀਂ ਸਹੀ ਸੁਣਿਆ ਤੀਜਾ ਬੇਟਾ। ਦਰਅਸਲ ਕਰੀਨਾ ਨੇ ਆਪਣੇ Pregnancy ਦੇ ਅਨੁਭਵਾਂ ਨੂੰ ਇਕ ਕਿਤਾਬ ’ਚ ਲਿਖ ਰਹੀ ਹੈ ਤੇ ਇਸ ਵੀਡੀਓ ’ਚ ਵੀ ਕਰੀਨਾ ਨੇ ਇਸੇ ਕਿਤਾਬ ਦਾ ਜ਼ਿਕਰ ਕੀਤਾ ਹੈ।

Pregnancy ਦੇ ਦਿਨਾਂ ਦਾ ਕੀਤਾ ਜ਼ਿਕਰਵੀਡੀਓ ਸ਼ੇਅਰ ਕਰ ਕੇ ਕਰੀਨਾ ਨੇ ਲਿਖਿਆ – ‘ਇਹ ਮੇਰੀ ਯਾਤਰਾ ਹੈ… ਮੇਰੀ Pregnancy ਤੇ ਮੇਰੀ Pregnancy bible ਲਿਖਣਾ ਦੋਵੇਂ। ਇਹ ਚੰਗੇ ਦਿਨ ਤੇ ਮਾਡ਼ੇ ਦਿਨ ਸਨ, ਕੁਝ ਦਿਨਾਂ ’ਚ ਮੈਂ ਕੰਮ ’ਤੇ ਜਾਣ ਲਈ ਉਤਾਵਲੀ ਸੀ ਤੇ ਹੋਰ ਜਿੱਥੇ ਮੈਂ ਬਿਸਤਰ ਤੋਂ ਉਠਣ ਲਈ ਸੰਘਰਸ਼ ਕਰ ਰਹੀ ਸੀ। ਇਸ ਕਿਤਾਬ ’ਚ ਮੇਰੀਆਂ ਦੋਵੇਂ Pregnancies ਦੌਰਾਨ ਸਰੀਰਕ ਤੇ ਭਾਵਨਾਤਮਕ ਰੂਪ ਨਾਲ ਮੈਨੂੰ ਜੋ ਅਨੁਭਵ ਹੋਇਆ ਹੈ, ਉਸ ਦਾ ਇਕ ਬਹੁਤ ਹੀ ਵਿਅਕਤੀਗਤ ਵਿਵਰਣ ਹੈ।

Related posts

ਹਿਮਾਂਸ਼ੀ ਖੁਰਾਣਾ ਹੋਈ ਕੋਰੋਨਾ ਪੌਜ਼ੇਟਿਵ, ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਾਉਣ ਲਈ ਕਿਹਾ

On Punjab

Indian Idol ਦੇ ਮੇਕਰਜ਼ ‘ਤੇ ਭੜਕੇ ਅਭਿਜੀਤ ਸਾਵੰਤ, ਬੋਲੇ-ਸ਼ੋਅ ਟੈਲੇਂਟ ਤੋਂ ਜ਼ਿਆਦਾ ਗ਼ਰੀਬੀ ਦਿਖਾਈ ਜਾ ਰਹੀ ਗ਼ਰੀਬੀ

On Punjab

ਸੋਨਾਕਸ਼ੀ ਤੇ ਜ਼ਹੀਰ ਵਿਆਹ ਦੇ ਬੰਧਨ ਵਿੱਚ ਬੱਝੇਅਦਾਕਾਰਾ ਨੇ ਆਪਣੇ ਵਾਲਾਂ ਦਾ ਜੂੜਾ ਕੀਤਾ ਹੋਇਆ ਸੀ, ਜਿਸ ਵਿੱਚ ਉਸ ਨੇ ਸਫੇਦ ਰੰਗ ਦੇ ਫੁੱਲ ਲਗਾਏ ਹੋਏ ਸਨ। ਜ਼ਹੀਰ ਨੇ ਆਪਣੇ ਵਿਆਹ ਮੌਕੇ ਪੂਰੇ ਸਫੇਦ ਰੰਗ ਦੇ ਕੱਪੜੇ ਪਹਿਨੇ। ਪਹਿਲੀ ਤਸਵੀਰ ਵਿੱਚ ਜ਼ਹੀਰ ਸੋਨਾਕਸ਼ੀ ਦੇ ਹੱਥ ਨੂੰ ਚੁੰਮਦਾ ਦਿਖਾਈ ਦਿੰਦਾ ਹੈ ਅਤੇ ਦੂਜੀ ਵਿੱਚ ਆਪਣਾ ਵਿਆਹ ਰਜਿਸਟਰ ਕਰਦੇ ਨਜ਼ਰ ਆਉਂਦੇ ਹਨ। ਇੱਕ ਹੋਰ ਤਸਵੀਰ ’ਚ ਜ਼ਹੀਰ ਪੇਪਰ ’ਤੇ ਦਸਤਖ਼ਤ ਕਰਦਾ ਦਿਖਾਈ ਦਿੰਦਾ ਹੈ, ਜਦੋਂਕਿ ਸੋਨਾਕਸ਼ੀ ਨੇ ਆਪਣੇ ਪਿਤਾ ਸ਼ਤਰੂਘਣ ਦੀ ਬਾਹ ਫੜੀ ਹੋਈ ਹੈ ਤੇ ਉਹ ਜ਼ਹੀਰ ਨੂੰ ਦੇਖ ਰਹੀ ਹੈ। ਸੋਨਾਕਸ਼ੀ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਇਸੇ ਦਿਨ ਸੱਤ ਸਾਲ ਪਹਿਲਾਂ (23.06.2017) ਅਸੀਂ ਦੋਵਾਂ ਨੇ ਇੱਕ-ਦੂਜੇ ਦੀਆਂ ਅੱਖਾਂ ਵਿੱਚ ਪਿਆਰ ਦੇਖਿਆ ਤੇ ਇਸ ਨੂੰ ਨਿਭਾਉਣ ਦਾ ਫ਼ੈਸਲਾ ਕੀਤਾ। ਅੱਜ ਉਸ ਪਿਆਰ ਨੇ ਸਾਡੀਆਂ ਚੁਣੌਤੀਆਂ ਤੇ ਜਿੱਤਾਂ ਦੀ ਅਗਵਾਈ ਕੀਤੀ… ਇਸ ਪਲ ਤੱਕ ਵੀ ਅਗਵਾਈ ਕੀਤੀ, ਜਿੱਥੇ ਸਾਡੇ ਪਰਿਵਾਰਾਂ ਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਹੁਣ ਅਸੀਂ ਪਤੀ-ਪਤਨੀ ਹਾਂ।’’

On Punjab