47.19 F
New York, US
April 25, 2024
PreetNama
ਖਾਸ-ਖਬਰਾਂ/Important News

ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ ‘ਚ ਅੱਗ, 60 ਤੋਂ ਜ਼ਿਆਦਾ ਦੀ ਮੌਤ

ਇਸਲਾਮਾਬਾਦ: ਪਾਕਿਸਤਾਨ ‘ਚ ਇੱਕ ਟਰੇਨ ‘ਚ ਅੱਗ ਲੱਗਣ ਕਾਰਨ 65 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ ਕਰੀਬ 13 ਹੋਰ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਤਿਆਕਤਪੁਰ ‘ਚ ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈੱਸ ‘ਚ ਅੱਗ ਲੱਗੀ ਹੈ। ਪਾਕਿਸਤਾਨ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਟਰੇਨ ਦੇ ਤਿੰਨ ਡੱਬੇ ਤਬਾਹ ਹੋ ਗਏ। ਹਾਦਸਾ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਕਸਬੇ ਨੇੜੇ ਹੋਇਆ। ਮੀਡੀਆ ਰਿਪੋਰਟਸ ਮੁਤਾਬਕ ਗੈਸ ਸਿਲੈਂਡਰ ‘ਚ ਧਮਾਕਾ ਹੋਣ ਤੋਂ ਬਾਅਦ ਟਰੇਨ ‘ਚ ਅੱਗ ਲੱਗੀ।ਅੱਗ ਬਹੁਤ ਤੇਜ਼ੀ ਨਾਲ ਫੈਲੀ ਅਤੇ ਦੇਖਦੇ ਹੀ ਦੇਖਦੇ ਉਸ ਨੇ ਟਰੇਨ ਦੇ ਤਿੰਨ ਡੱਬਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਹ ਰਾਵਲਪਿੰਡੀ ‘ਤੇ ਕਰਾਚੀ ਵਿਚਾਲੇ ਰੋਜ਼ਾਨਾ ਚੱਲਣ ਵਾਲੀ ਟਰੇਨ ਹੈ, ਜੋ ਰਾਵਲਪਿੰਡੀ ਜਾ ਰਹੀ ਸੀ। ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜਿਆ ਜਾ ਰਿਹਾ ਹੈ।

Related posts

ਭਾਰਤਵੰਸ਼ੀ ਡਾਕਟਰਾਂ ਦਾ ਅਮਰੀਕੀ ਸੰਸਦ ‘ਤੇ ਪ੍ਰਦਰਸ਼ਨ, ਗ੍ਰੀਨ ਕਾਰਡ ਸਬੰਧੀ ਕਰ ਰਹੇ ਇਹ ਮੰਗ

On Punjab

Kidney Transplant: ਮਨੁੱਖੀ ਸਰੀਰ ‘ਚ ਸੂਰ ਦੀ ਕਿਡਨੀ ਦਾ ਸਫ਼ਲ ਟ੍ਰਾਂਸਪਲਾਂਟ, ਡਾਕਟਰਾਂ ਨੂੰ ਮਿਲੀ ਵੱਡੀ ਸਫ਼ਲਤਾ

On Punjab

Gov. Cuomo urged to shut down NYC subways to stop coronavirus spread

Pritpal Kaur