PreetNama
ਖਾਸ-ਖਬਰਾਂ/Important News

ਕਮਲਾ ਹੈਰਿਸ ਇਤਿਹਾਸਕ ਰਾਸ਼ਟਰਪਤੀ ਹੋਵੇਗੀ: ਬਾਇਡਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕਰੈਟਿਕ ਪਾਰਟੀ ਦੀ ਕਮਾਨ ਅਧਿਕਾਰਤ ਤੌਰ ’ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੌਂਪਦਿਆਂ ਕਿਹਾ ਕਿ ਉਹ ਇੱਕ ‘ਇਤਿਹਾਸਕ ਰਾਸ਼ਟਰਪਤੀ’ ਸਾਬਤ ਹੋਵੇਗੀ। ਉਨ੍ਹਾਂ ਨੇ ਅਮਰੀਕੀ ਵੋਟਰਾਂ ਨੂੰ ਜਮਹੂਰੀਅਤ ਬਚਾਉਣ ਲਈ ਕਮਲਾ ਹੈਰਿਸ ਦੇ ਸਮਰਥਨ ਦੀ ਅਪੀਲ ਵੀ ਕੀਤੀ ਅਤੇ ਡੋਨਲਡ ਟਰੰਪ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ਇੱਕ ਅਸਫਲ ਰਾਸ਼ਟਰਪਤੀ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ (ਟਰੰਪ) ਨੂੰ 2024 ’ਚ ਔਰਤਾਂ ਦੀ ਤਾਕਤ ਦਾ ਪਤਾ ਲੱਗੇਗਾ। ਬਾਇਡਨ (81) ਨੇ ਇਹ ਟਿੱਪਣੀਆਂ ਸ਼ਿਕਾਗੋ ਵਿੱਚ ਸੋਮਵਾਰ ਰਾਤ ਨੂੰ ਚਾਰ ਰੋਜ਼ਾ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ’ਚ ਕੀਤੀਆਂ। ਕਮਲਾ ਹੈਰਿਸ (59) ਵੀਰਵਾਰ ਨੂੰ ਅਧਿਕਾਰਤ ਤੌਰ ’ਤੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਸਵੀਕਾਰ ਕਰੇਗੀ। ਇਸ ਸਾਲ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ (78) ਨਾਲ ਹੋਵੇਗਾ।

ਬਾਇਡਨ ਨੇ ਕਨਵੈਨਸ਼ਨ ਮੌਕੇ ਹਾਜ਼ਰ ਆਗੂਆਂ ਤੇ ਵਰਕਰਾਂ ਨੂੰ ਪੁੱਛਿਆ, ‘‘ਕੀ ਤੁਸੀਂ ਕਮਲਾ ਹੈਰਿਸ ਨੂੰ ਦੇਸ਼ ਦੀ ਸਦਰ ਚੁਣਨ ਲਈ ਤਿਆਰ ਹੋ?’’ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਮਲਾ ਹੈਰਿਸ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਕਮਲਾ ਹੈਰਿਸ ਇੱਕ ‘ਇਤਿਹਾਸਕ ਰਾਸ਼ਟਰਪਤੀ’ ਸਾਬਤ ਹੋਵੇਗੀ। ਉਨ੍ਹਾਂ ਕਿਹਾ, ‘‘ਉਹ (ਕਮਲਾ ਹੈਰਿਸ) ਆਲਮੀ ਆਗੂਆਂ ਵੱਲੋਂ ਸਨਮਾਨਿਤ ਰਾਸ਼ਟਰਪਤੀ ਹੋਵੇਗੀ ਕਿਉਂਕਿ ਉਸ ਦਾ ਪਹਿਲਾਂ ਹੀ ਕਾਫ਼ੀ ਸਨਮਾਨ ਹੈ। 

Related posts

ਕਜਾਕਿਸਤਾਨ ‘ਚ ਬਿਲਡਿੰਗ ਨਾਲ ਬੇਕ ਏਅਰ ਦੇ ਜਹਾਜ਼ ਦੀ ਟੱਕਰ, ਹੁਣ ਤਕ 14 ਦੀ ਮੌਤ

On Punjab

Monsoon Update: ਮਾਨਸੂਨ ਮਚਾਏਗਾ ਤਬਾਹੀ! ਪੰਜਾਬ ਸਣੇ ਇਨ੍ਹਾਂ 4 ਸੂਬਿਆਂ ‘ਚ ਕਹਿਰ ਬਣਕੇ ਵਰ੍ਹੇਗਾ ਮੀਂਹ, IMD ਦਾ ਰੈੱਡ ਅਲਰਟ

On Punjab

ਪਛੱਤਰ ਕਾ ਛੋਰਾ’ ‘ਚ ਰਣਦੀਪ ਹੁੱਡਾ ਤੇ ਨੀਨਾ ਗੁਪਤਾ ਦੀ ਦਿਖੇਗੀ ਗਜਬ ਕੈਮਿਸਟ੍ਰੀ, ਰਿਲੀਜ਼ ਹੋਇਆ ਫ਼ਿਲਮ ਦਾ ਪੋਸਟਰ

On Punjab