PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਮਜ਼ੋਰ ਆਲਮੀ ਰੁਝਾਨ ਦੇ ਚਲਦਿਆਂ ਸ਼ੇਅਰ ਬਾਜ਼ਾਰ ਹੇਠਾਂ ਬੰਦ

ਮੁੰਬਈ- ਮੂਡੀਜ਼ ਰੇਟਿੰਗਜ਼ ਵੱਲੋਂ ਅਮਰੀਕਾ ਦੀ ਰੇਟਿੰਗ ਘਟਾਉਣ ਤੋਂ ਬਾਅਦ ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਹੈ, ਜਿਸ ਦੇ ਚਲਦਿਆਂ ਬੈਂਚਮਾਰਕ ਬੀਐੱਸਈ ਸੈਂਸੈਕਸ ਸੋਮਵਾਰ ਨੂੰ 271 ਅੰਕ ਡਿੱਗ ਗਿਆ। 30-ਸ਼ੇਅਰਾਂ ਵਾਲਾ ਬੀਐੱਸਈ ਸੂਚਕ 271.17 ਅੰਕ ਜਾਂ 0.33 ਫੀਸਦੀ ਡਿੱਗ ਕੇ 82,059.42 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 366.02 ਅੰਕ ਜਾਂ 0.44 ਫੀਸਦੀ ਡਿੱਗ ਕੇ 81,964.57 ’ਤੇ ਆ ਗਿਆ ਸੀ। ਇਸ ਤੋ ਇਲਾਵਾ ਐੱਨਐੱਸਈ ਨਿਫ਼ਟੀ 74.35 ਅੰਕ ਜਾਂ 0.30 ਫੀਸਦੀ ਡਿੱਗ ਕੇ 24,945.45 ‘ਤੇ ਆ ਗਿਆ।

ਸੈਂਸੈਕਸ ਫਰਮਾਂ ਵਿਚ, ਈਟਰਨਲ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਟੈੱਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ, ਐੱਚਸੀਐੱਲ ਟੈੱਕ ਅਤੇ ਅਡਾਨੀ ਪੋਰਟਸ ਪਿੱਛੇ ਰਹੇ। ਦੂਜੇ ਪਾਸੇ ਪਾਵਰ ਗਰਿੱਡ, ਬਜਾਜ ਫਾਈਨੈਂਸ, ਐੱਨਟੀਪੀਸੀ, ਸਟੇਟ ਬੈਂਕ ਆਫ਼ ਇੰਡੀਆ ਅਤੇ ਇੰਡਸਇੰਡ ਬੈਂਕ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

ਉਧਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 17 ਪੈਸੇ ਵਧ ਕੇ 85.40 ’ਤੇ ਬੰਦ ਹੋਇਆ। ਵਿਦੇਸ਼ੀ ਬਾਜ਼ਾਰ ਵਿਚ ਕਮਜ਼ੋਰ ਅਮਰੀਕੀ ਮੁਦਰਾ ਅਤੇ ਮਜ਼ਬੂਤ ​​ਵਿਦੇਸ਼ੀ ਫੰਡ ਪ੍ਰਵਾਹ ਕਰਕੇ ਰੁਪੱਈਆ ਮਜ਼ਬੂਤ ਹੋਇਆ।

Related posts

ਸਿੰਘ ਸਾਹਿਬਾਨ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਮਿਲਣ BJP ਆਗੂ: ਡੱਲੇਵਾਲ

On Punjab

ਅਮਰੀਕੀ ਰਾਸ਼ਟਰਪਤੀ ਟਰੰਪ 24 ਫਰਵਰੀ ਨੂੰ ਕਰਨਗੇ ਭਾਰਤ ਦਾ ਦੌਰਾ

On Punjab

ਅਮਰੀਕਾ ਨੇ ਗਵਾਂਤਾਨਾਮੋ ਬੇ ਸਥਿਤ ਗੁਪਤ ਕੈਦਖ਼ਾਨੇ ‘ਤੇ ਲਾਇਆ ਤਾਲਾ, ਜਾਣੋ- ਇੱਥੇ ਕਿਸ ਨੂੰ ਰੱਖਿਆ ਗਿਆ

On Punjab