PreetNama
ਫਿਲਮ-ਸੰਸਾਰ/Filmy

ਕਬੀਰ ਸਿੰਘ’ ਤੇ ‘ਸਪਾਈਡਰਮੈਨ’ ਨੂੰ ‘ਆਰਟੀਕਲ 15’ ਦੀ ਸਖ਼ਤ ਟੱਕਰ, ਕਮਾਈ ਜਾਣ ਹੋ ਜਾਓਗੇ ਹੈਰਾਨ

ਨਵੀਂ ਦਿੱਲੀ: ਆਯੂਸ਼ਮਾਨ ਖ਼ੁਰਾਨਾ ਦੀ ਫ਼ਿਲਮ ‘ਆਰਟੀਕਲ 15’ ਰਿਲੀਜ਼ ਹੋਣ ਤੋਂ ਬਾਅਦ ਹੀ ਕਾਫੀ ਸੁਰਖ਼ੀਆਂ ਲੈ ਰਹੀ ਹੈ। ਪਹਿਲਾਂ ਫਿਲਮ ਨੇ ਸਮੀਖਿਅਕਾਂ ਦੀ ਵਾਹ-ਵਾਹ ਖੱਟੀ ਤੇ ਹੁਣ ਫਿਲਮ ਬਾਕਸ ਆਫ਼ਿਸ ‘ਤੇ ਵੀ ਖ਼ੂਬ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਦੂਜੇ ਵੀਕਐਂਡ ‘ਤੇ ਉਮੀਦ ਤੋਂ ਵੀ ਬਿਹਤਰ ਕਮਾਈ ਕੀਤੀ ਹੈ। ਦੂਜੇ ਹਫ਼ਤੇ ਦੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਫ਼ਿਲਮ ਨੇ 12 ਕਰੋੜ ਦਾ ਕਾਰੋਬਾਰ ਕੀਤਾ।

ਪਹਿਲੇ ਹਫ਼ਤੇ ‘ਆਰਟੀਕਲ 15’ ਨੇ ਸਿਨੇਮਾਘਰਾਂ ਤੋਂ 34.21 ਕਰੋੜ ਰੁਪਏ ਕਮਾਏ ਸੀ। ਹੁਣ ਦੂਜੇ ਹਫ਼ਤੇ ਵੀ ਇਸ ਫ਼ਿਲਮ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਫ਼ਿਲਮ ਨੇ ਦੂਜੇ ਹਫ਼ਤੇ ਦੇ ਪਹਿਲੇ ਦਿਨ, ਯਾਨੀ ਸ਼ੁੱਕਰਵਾਰ ਨੂੰ 2.65 ਕਰੋੜ, ਸ਼ਨੀਵਾਰ ਨੂੰ 4 ਕਰੋੜ ਤੇ ਐਤਵਾਰ ਨੂੰ 5.35 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ਫਿਲਮ ਦੀ ਕੁੱਲ ਕਮਾਈ 46.21 ਕਰੋੜ ਰੁਪਏ ਤਕ ਪਹੁੰਚ ਗਈ ਹੈ।

Related posts

ਇੰਦਰਾ ਗਾਂਧੀ ਕਤਲਕਾਂਡ ਨੂੰ ਲੈ ਕੇ ਹੂਡੀ ਦੇ ਵਿਵਾਦ ਤੋਂ ਬਾਅਦ ਪੰਜਾਬੀ ਗਾਇਕ ਸ਼ੁਭ ਨੇ ਦਿੱਤਾ ਸਪਸ਼ਟੀਕਰਨ

On Punjab

https://www.youtube.com/watch?v=NFqbhXx9n6c

On Punjab

ਵਿਜੇ ਦਸ਼ਮੀ ‘ਤੇ ਕਰਨ ਜੌਹਰ ਨੇ ਰਾਨੀ-ਕਾਜੋਲ ਨਾਲ ਖੇਡਿਆ ਸਿੰਦੂਰ

On Punjab