PreetNama
ਖੇਡ-ਜਗਤ/Sports News

ਕਦੇ ਵੇਚਦਾ ਸੀ ਗੋਲਗੱਪੇ, ਜਵਾਲਾ ਸਿੰਘ ਦੀ ਨਜ਼ਰ ਪੈਂਦਿਆਂ ਹੀ ਬਦਲ ਗਈ ਜ਼ਿੰਦਗੀ, ਕਰ ਵਿਖਾਇਆ ਕਾਰਨਾਮਾ

ਨਵੀਂ ਦਿੱਲੀ: ਨੌਜਵਾਨ ਯਸਸ਼ਵੀ ਜੈਸਵਾਲ ਦੀ 203 ਦੌੜਾਂ ਦੀ ਤੂਫਾਨੀ ਪਾਰੀ ਦੀ ਮਦਦ ਨਾਲ ਮੁੰਬਈ ਨੇ ਵਿਜੈ ਹਜ਼ਾਰੀ ਟ੍ਰਾਫੀ ਏਲੀਟ ਗਰੁੱਪ ‘ਚ ਬੁੱਧਵਾਰ ਨੂੰ ਝਾਰਖੰਡ ਨੂੰ 38 ਦੌੜਾਂ ਨਾਲ ਮਾਤ ਦਿੱਤੀ। ਜੈਸਵਾਲ ਅਜੇ 17 ਸਾਲ 192 ਦਿਨਾਂ ਦਾ ਹੈ ਤੇ ਉਹ ਲਿਸਟ ਏ ਕ੍ਰਿਕਟ ‘ਚ ਦੋਹਰਾ ਸੈਂਕੜਾ ਜੜਨ ਵਾਲੇ ਸਭ ਤੋਂ ਨੌਜਵਾਨ ਭਾਰਤੀ ਕ੍ਰਿਕਟਰ ਬਣ ਗਏ ਹਨ। ਉਨ੍ਹਾਂ ਦੀ ਸ਼ਾਨਦਾਰ ਪਾਰੀ ਨਾਲ ਮੁੰਬਈ ਨੇ 50 ਓਵਰਾਂ ‘ਚ ਤਿੰਨ ਵਿਕਟ ‘ਤੇ 358 ਦੌੜਾਂ ਬਣਾਈਆਂ ਤੇ ਫੇਰ ਝਾਰਖੰਡ ਨੂੰ 319 ਦੌੜਾਂ ‘ਤੇ ਆਉਟ ਕੀਤਾ।

ਇਸ ਪਾਰੀ ਨਾਲ ਬੱਲੇਬਾਜ਼ ਯਸਸ਼ਵੀ ਬੁੱਧਵਾਰ ਨੂੰ ਦੋਹਰਾ ਸੈਂਕੜਾ ਲਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ। ਜੈਸਵਾਲ ਨੇ ਆਪਣੀ ਪਾਰੀ ‘ਚ 17 ਚੌਕੇ ਤੇ 12 ਛੱਕੇ ਮਾਰੇ। ਬੇਸ਼ੱਕ 17 ਸਾਲਾ ਨੌਜਵਾਨ ਨੇ ਕ੍ਰਿਕਟ ਦੇ ਮੈਦਾਨ ‘ਚ ਇਤਿਹਾਸ ਰਚ ਦਿੱਤਾ ਪਰ ਉਸ ਦਾ ਜ਼ਿੰਦਗੀ ਦਾ ਸਫਰ ਆਸਾਨ ਨਹੀਂ ਸੀ। ਮੈਦਾਨ ਦੇ ਬਾਹਰ ਉਸ ਨੇ ਕਦੇ ਗੋਲਗੱਪੇ ਵੇਚੇ ਤੇ ਕਦੇ ਗੁੰਮ ਗੇਂਦਾਂ ਲੱਭੀਆਂ।

ਇੱਕ ਦਿਨ ਉਸ ਦੀ ਮਿਹਨਤ ਰੰਗ ਲੈ ਆਈ ਤੇ ਜਦੋਂ ਉਹ ਆਜ਼ਾਦ ਮੈਦਾਨ ‘ਚ ਖੇਡ ਰਹੇ ਸੀ ਤਾਂ ਕੋਚ ਜਵਾਲਾ ਸਿੰਘ ਦੀ ਨਜ਼ਰ ਉਨ੍ਹਾਂ ‘ਤੇ ਪਈ। ਇਸ ਤੋਂ ਬਾਅਦ ਯਸਸ਼ਵੀ ਜੈਸਵਾਲ ਨੂੰ ਜਵਾਲਾ ਸਿੰਘ ਨੇ ਕੋਚਿੰਗ ਦਿੱਤੀ। ਹੁਣ ਇਹ ਕਾਬਲ ਖਿਡਾਰੀ ਪਿਛਲੇ ਇੱਕ ਸਾਲ ‘ਚ 50 ਤੋਂ ਜ਼ਿਆਦਾ ਸੈਂਕੜੇ ਜੜ ਚੁੱਕਿਆ ਹੈ। ਯਸਸ਼ਵੀ ਪਿਛਲੇ ਸਾਲ ਉਸ ਏਸ਼ੀਆ ਅੰਡਰ 19 ਟੀਮ ਦਾ ਵੀ ਹਿੱਸਾ ਸੀ ਜਿਸ ਨੇ ਸ਼੍ਰੀਲੰਕਾ ਨੂੰ ਫਾਈਨਲ ‘ਚ ਹਰਾਇਆ ਸੀ।

Related posts

IPL 2020 ਦੀ ਸ਼ੁਰੂਆਤ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੂੰ ਝਟਕਾ, ਫੀਲਡਿੰਗ ਕੋਚ ਕੋਰੋਨਾ ਪੌਜ਼ੇਟਿਵ

On Punjab

Coronavirus: ਕੋਹਲੀ ਡੀਵਿਲੀਅਰਜ਼ ਦਾ ਐਲਾਨ, IPL ਦੇ ਇਤਿਹਾਸਕ ਬੱਲੇ ਦੀ ਕਰਨਗੇ ਨਿਲਾਮੀ

On Punjab

ਓਲੰਪੀਅਨ ਫੁੱਟਬਾਲਰ ਐੱਸਐੱਸ ਹਕੀਮ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

On Punjab